ਵਿਰਾਟ ਕੋਹਲੀ ਦੀ ਕਪਤਾਨੀ ਤੇ ਉੱਠੇ ਸਵਾਲ? ਕਪਤਾਨੀ ਤੋਂ ਹਟਾਉਣ ਬਾਰੇ ਕੋਚ ਨੇ ਦਿੱਤਾ ਇਹ ਜਵਾਬ!

News18 Punjab
Updated: September 20, 2019, 10:51 AM IST
ਵਿਰਾਟ ਕੋਹਲੀ ਦੀ ਕਪਤਾਨੀ ਤੇ ਉੱਠੇ ਸਵਾਲ? ਕਪਤਾਨੀ ਤੋਂ ਹਟਾਉਣ ਬਾਰੇ ਕੋਚ ਨੇ ਦਿੱਤਾ ਇਹ ਜਵਾਬ!
ਵਿਰਾਟ ਕੋਹਲੀ (PTI)

  • Share this:
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਪਿਛਲੇ ਵੈਸਟ ਇੰਡੀਜ਼ ਦੌਰੇ ਦੌਰਾਨ ਵਿਰਾਟ ਕੋਹਲੀ ਵਿਦੇਸ਼ੀ ਧਰਤੀ ਤੇ ਸਭ ਤੋਂ ਜ਼ਿਆਦਾ ਟੈੱਸਟ ਜਿੱਤਣ ਵਾਲੇ ਕਪਤਾਨ ਬਣ ਗਏ ਹਨ। ਪਰ ਇੰਡੀਅਨ ਪ੍ਰੀਮੀਅਰ ਲੀਗ (Indian Premier League) ਵਿੱਚ ਰਾਇਲ ਚੈਲੇੰਜਰ੍ਸ ਬੰਗਲੌਰ (Royal Challengers Bangalore) ਦੇ ਕਪਤਾਨ ਵਜੋਂ ਉਨ੍ਹਾਂ ਦੀ ਰਾਹ ਆਸਾਂ ਨਹੀਂ ਰਹੀ। ਵਿਰਾਟ ਕੋਹਲੀ ਹੁਣ ਤੱਕ ਇਸ ਟੀਮ ਨੂੰ ਖ਼ਿਤਾਬ ਨਹੀਂ ਜਿੱਤ ਸਕੇ। ਪਿਛਲੇ ਆਈ ਪੀ ਐੱਲ ਸੀਜ਼ਨ ਵਿੱਚ (IPL) ਇਹ ਟੀਮ ਸਭ ਤੋਂ ਥੱਲੇ ਸੀ।

ਈਐੱਸਪੀਐੱਨਕਰਿਕਿਨਫੋ ਮੁਤਾਬਿਕ, ਇੰਡੀਅਨ ਪ੍ਰੀਮੀਅਰ ਲੀਗ (Indian Premier League) ਦੀ ਟੀਮ ਰਾਇਲ ਚੈਲੇੰਜਰ੍ਸ ਬੰਗਲੌਰ (Royal Challengers Bangalore) ਨੇ ਕੋਚਿੰਗ ਸਟਾਫ਼ ਨੂੰ ਬਦਲ ਦਿੱਤਾ ਹੈ। ਫਰੈਂਚਾਈਜ਼ੀ ਨੇ ਆਸਟ੍ਰੇਲੀਆ ਦੇ ਸਾਬਕਾ ਬੱਲੇਬਾਜ਼ ਸਾਈਮਨ ਕੇਟਿਚ (Simon Katich) ਨੂੰ ਟੀਮ ਦਾ ਕੋਚ ਬਣਾਇਆ ਗਿਆ ਹੈ। ਟੀਮ ਦੇ ਕੋਚ ਰਹਿ ਚੁੱਕੇ ਮਾਇਕ ਹੈਸਨ (Mike Heson) ਟੀਮ ਦੇ ਡਾਇਰੈਕਟਰ ਬਣਾਏ ਗਏ ਹਨ। ਬੰਗਲੁਰੂ ਵਿੱਚ ਪ੍ਰੈੱਸ ਕਾੰਫ਼੍ਰੇੰਸ ਵਿੱਚ ਕੇਟਿਚ ਤੇ ਹੈਸਨ ਨੇ ਟੀਮ ਨਾਲ ਜੁੜੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਕੋਹਲੀ ਦੀ ਕਪਤਾਨੀ ਵਿੱਚ ਟੀਮ 2020 ਦਾ ਖ਼ਿਤਾਬ ਜ਼ਰੂਰ ਜਿੱਤੇਗੀ।

ਕੀ ਕੋਹਲੀ ਦੀ ਥਾਂ ਕਿਸੇ ਹੋਰ ਨੂੰ ਕਪਤਾਨੀ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਇਸ ਤੇ ਉਨ੍ਹਾਂ ਨੇ ਕਿਹਾ ਕਿ ਅਜਿਹਾ ਨਹੀਂ ਹੈ। ਹੈਸਨ ਨੇ ਕਿਹਾ ਕਿ ਉਮੀਦ ਹੈ ਕਿ ਕੋਹਲੀ ਨੇ ਪਿਛਲੀ ਗ਼ਲਤੀਆਂ ਤੋਂ ਸਬਕ ਲਿਆ ਹੋਵੇਗਾ ਤੇ ਕੋਹਲੀ ਦੀ ਕਪਤਾਨੀ ਨੂੰ ਲੈ ਕੇ ਕੋਈ ਸਵਾਲ ਨਹੀਂ ਹੈ।
First published: September 20, 2019
ਹੋਰ ਪੜ੍ਹੋ
ਅਗਲੀ ਖ਼ਬਰ