• Home
 • »
 • News
 • »
 • sports
 • »
 • CRICKET U19 WORLD CUP INDIA WIN AFTER 6 PLAYERS INCLUDING CAPTAIN FOUND CORONA POSITIVE KS

U19 WCup: ਕਪਤਾਨ ਸਣੇ 6 ਖਿਡਾਰੀਆਂ ਦੇ ਕੋਰੋਨਾ ਪੌਜ਼ੀਟਿਵ ਪਾਏ ਜਾਣ 'ਤੇ ਵੀ ਭਾਰਤ ਨੇ ਦਰਜ ਕੀਤੀ ਜਿੱਤ

U19 World Cup 2022: ਭਾਰਤ ਨੇ ਆਈਸੀਸੀ ਅੰਡਰ-19 ਵਿਸ਼ਵ ਕੱਪ (ICC Under-19 World Cup) ਵਿੱਚ ਲਗਾਤਾਰ ਦੂਜਾ ਮੈਚ ਜਿੱਤ ਲਿਆ ਹੈ। ਤ੍ਰਿਨੀਦਾਦ ਦੇ ਬ੍ਰਾਇਨ ਲਾਰਾ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਭਾਰਤ ਨੇ ਆਇਰਲੈਂਡ (India Vs Ireland) ਨੂੰ 174 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ। ਭਾਰਤ ਗਰੁੱਪ ਬੀ ਵਿੱਚ ਦੋ ਮੈਚ ਜਿੱਤ ਕੇ ਸਿਖਰ ’ਤੇ ਬਰਕਰਾਰ ਹੈ। ਭਾਰਤ ਲਈ ਇਸ ਮੈਚ ਵਿੱਚ ਸਲਾਮੀ ਬੱਲੇਬਾਜ਼ ਹਰਨੂਰ ਸਿੰਘ ਨੇ ਸਭ ਤੋਂ ਵੱਧ 88 ਦੌੜਾਂ ਬਣਾਈਆਂ, ਜਦਕਿ ਅੰਗਰੀਸ਼ ਰਘੂਵੰਸ਼ੀ ਨੇ ਵੀ 79 ਦੌੜਾਂ ਬਣਾਈਆਂ।

 • Share this:
  ਨਵੀਂ ਦਿੱਲੀ: U19 World Cup 2022: ਭਾਰਤ ਨੇ ਆਈਸੀਸੀ ਅੰਡਰ-19 ਵਿਸ਼ਵ ਕੱਪ (ICC Under-19 World Cup) ਵਿੱਚ ਲਗਾਤਾਰ ਦੂਜਾ ਮੈਚ ਜਿੱਤ ਲਿਆ ਹੈ। ਤ੍ਰਿਨੀਦਾਦ ਦੇ ਬ੍ਰਾਇਨ ਲਾਰਾ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਭਾਰਤ ਨੇ ਆਇਰਲੈਂਡ (India Vs Ireland) ਨੂੰ 174 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ। ਭਾਰਤ ਗਰੁੱਪ ਬੀ ਵਿੱਚ ਦੋ ਮੈਚ ਜਿੱਤ ਕੇ ਸਿਖਰ ’ਤੇ ਬਰਕਰਾਰ ਹੈ। ਭਾਰਤ ਲਈ ਇਸ ਮੈਚ ਵਿੱਚ ਸਲਾਮੀ ਬੱਲੇਬਾਜ਼ ਹਰਨੂਰ ਸਿੰਘ ਨੇ ਸਭ ਤੋਂ ਵੱਧ 88 ਦੌੜਾਂ ਬਣਾਈਆਂ, ਜਦਕਿ ਅੰਗਰੀਸ਼ ਰਘੂਵੰਸ਼ੀ ਨੇ ਵੀ 79 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਡੈਬਿਊ ਕਰਨ ਵਾਲੇ ਅਨੀਸ਼ਵਰ ਗੌਤਮ ਅਤੇ ਗਰਵ ਸਾਂਗਵਾਨ ਨੇ ਦੋ-ਦੋ ਵਿਕਟਾਂ ਲਈਆਂ। ਇਸ ਜਿੱਤ ਨਾਲ ਭਾਰਤ ਨੇ ਸੁਪਰ ਲੀਗ ਪੜਾਅ ਲਈ ਕੁਆਲੀਫਾਈ ਕਰ ਲਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਦੱਖਣੀ ਅਫਰੀਕਾ ਨੂੰ 45 ਦੌੜਾਂ ਨਾਲ ਹਰਾਇਆ ਸੀ।

  ਭਾਰਤ ਦੀ ਇਹ ਜਿੱਤ ਇਸ ਕਾਰਨ ਵੀ ਖਾਸ ਰਹੀ। ਕਿਉਂਕਿ ਮੈਚ ਤੋਂ ਠੀਕ ਪਹਿਲਾਂ ਕਪਤਾਨ ਯਸ਼ ਢੁਲ, ਉਪ-ਕਪਤਾਨ ਸ਼ੇਖ ਰਾਸ਼ਿਦ ਸਮੇਤ 6 ਖਿਡਾਰੀ ਕੋਰੋਨਾ ਕਾਰਨ ਮੈਚ ਵਿੱਚ ਨਹੀਂ ਆ ਸਕੇ ਸਨ। ਇਨ੍ਹਾਂ 6 ਖਿਡਾਰੀਆਂ ਦੇ ਆਈਸੋਲੇਸ਼ਨ ਵਿੱਚ ਜਾਣ ਤੋਂ ਬਾਅਦ ਭਾਰਤ ਕੋਲ ਮੈਚ ਵਿੱਚ ਦਾਖ਼ਲ ਹੋਣ ਲਈ ਸਿਰਫ਼ 11 ਫਿੱਟ ਖਿਡਾਰੀ ਬਚੇ ਸਨ। ਇਸ ਦੇ ਬਾਵਜੂਦ ਆਇਰਲੈਂਡ ਨੂੰ 174 ਦੌੜਾਂ ਦੇ ਵੱਡੇ ਫਰਕ ਨਾਲ ਹਰਾਉਣਾ ਵਾਕਈ ਖਾਸ ਹੈ। ਇਸ ਮੈਚ ਵਿੱਚ ਟੀਮ ਦੀ ਕਪਤਾਨੀ ਨਿਸ਼ਾਂਤ ਸੰਧੂ ਨੇ ਕੀਤੀ।

  ਹਰਨੂਰ ਸਿੰਘ ਅਤੇ ਅੰਗਰੀਸ਼ ਨੇ ਅਰਧ ਸੈਂਕੜੇ ਲਗਾਏ
  ਇਸ ਮੈਚ 'ਚ ਆਇਰਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਭਾਰਤ ਦੇ ਦੋਵੇਂ ਸਲਾਮੀ ਬੱਲੇਬਾਜ਼ ਹਰਨੂਰ ਸਿੰਘ ਅਤੇ ਅੰਗਰੀਸ਼ ਰਘੂਵੰਸ਼ੀ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਦੋਵਾਂ ਨੇ 25.4 ਓਵਰਾਂ ਵਿੱਚ ਪਹਿਲੀ ਵਿਕਟ ਲਈ 164 ਦੌੜਾਂ ਜੋੜੀਆਂ। ਇਸੇ ਸਕੋਰ 'ਤੇ ਅੰਗਰੀਸ਼ 79 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਹਰਨੂਰ ਵੀ 88 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। ਹਾਲਾਂਕਿ ਆਊਟ ਹੋਣ ਤੋਂ ਪਹਿਲਾਂ ਦੋਵਾਂ ਸਲਾਮੀ ਨੇ ਵੱਡੇ ਸਕੋਰ ਦੀ ਨੀਂਹ ਰੱਖੀ ਸੀ। ਉਸ ਦੇ ਆਊਟ ਹੋਣ ਤੋਂ ਬਾਅਦ ਰਾਜ ਬਾਵਾ (42), ਕਪਤਾਨ ਨਿਸ਼ਾਂਤ ਸੰਧੂ (36) ਅਤੇ ਰਾਜਵਰਧਨ ਦੀਆਂ ਅਜੇਤੂ 39 ਦੌੜਾਂ ਦੀ ਬਦੌਲਤ ਭਾਰਤ ਨੇ 50 ਓਵਰਾਂ ਵਿੱਚ 307 ਦੌੜਾਂ ਦਾ ਵੱਡਾ ਸਕੋਰ ਬਣਾਇਆ।

  ਆਇਰਲੈਂਡ ਦੀ ਟੀਮ 133 ਦੌੜਾਂ 'ਤੇ ਆਲ ਆਊਟ ਹੋ ਗਈ
  ਜਿੱਤ ਲਈ 308 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਇਰਲੈਂਡ ਦੀ ਟੀਮ ਪੂਰੇ 50 ਓਵਰ ਵੀ ਨਹੀਂ ਖੇਡ ਸਕੀ ਅਤੇ 39 ਓਵਰਾਂ 'ਚ 133 ਦੌੜਾਂ 'ਤੇ ਆਲ ਆਊਟ ਹੋ ਗਈ। ਇਸ ਤਰ੍ਹਾਂ ਭਾਰਤ ਨੇ ਇਹ ਮੈਚ 174 ਦੌੜਾਂ ਨਾਲ ਜਿੱਤ ਲਿਆ। ਆਇਰਲੈਂਡ ਵੱਲੋਂ ਮੈਚ ਵਿੱਚ ਇੱਕ ਵੀ ਅਰਧ ਸੈਂਕੜਾ ਨਹੀਂ ਲਗਾਇਆ ਗਿਆ। ਭਾਰਤ ਲਈ ਅਨੀਸ਼ਵਰ ਗੌਤਮ, ਗਰਵ ਸਾਂਗਵਾਨ ਅਤੇ ਕੌਸ਼ਲ ਤਾਂਬੇ ਨੇ 2-2 ਵਿਕਟਾਂ ਲਈਆਂ। ਭਾਰਤ ਦੀ ਇਹ ਲਗਾਤਾਰ ਦੂਜੀ ਜਿੱਤ ਸੀ। ਹੁਣ ਗਰੁੱਪ ਗੇੜ ਦੇ ਆਖਰੀ ਮੈਚ ਵਿੱਚ ਭਾਰਤ ਦਾ ਸਾਹਮਣਾ ਸ਼ਨੀਵਾਰ ਨੂੰ ਯੂਗਾਂਡਾ ਨਾਲ ਹੋਵੇਗਾ।
  Published by:Krishan Sharma
  First published: