Home /News /sports /

ਵੱਡੇ ਟੂਰਨਾਮੈਂਟਾਂ 'ਚ ਬਹੁਤ ਧੋਨੀ ਤੋਂ ਬਹੁਤ ਪਿਛੇ ਹਨ ਵਿਰਾਟ ਕੋਹਲੀ, ਵੇਖੋ ਰਿਕਾਰਡਾਂ ਦੀ ਜ਼ਬਾਨੀ

ਵੱਡੇ ਟੂਰਨਾਮੈਂਟਾਂ 'ਚ ਬਹੁਤ ਧੋਨੀ ਤੋਂ ਬਹੁਤ ਪਿਛੇ ਹਨ ਵਿਰਾਟ ਕੋਹਲੀ, ਵੇਖੋ ਰਿਕਾਰਡਾਂ ਦੀ ਜ਼ਬਾਨੀ

T20 World Cup: ਕਪਤਾਨੀ ਦੇ ਮੋਰਚੇ 'ਤੇ ਇਹ ਵਿਰਾਟ ਕੋਹਲੀ ਦਾ ਟੀ-20 'ਚ ਆਖਰੀ ਟੂਰਨਾਮੈਂਟ ਹੈ। ਵੈਸੇ, ਉਹ ਵਨਡੇ 'ਚ ਕਪਤਾਨ ਬਣੇ ਰਹਿਣਗੇ ਜਾਂ ਨਹੀਂ, ਇਸ ਦੀ ਫਿਲਹਾਲ ਕੋਈ ਗਾਰੰਟੀ ਨਹੀਂ ਹੈ। ਆਓ, ਦੇਖੀਏ ਕਿ ਵਿਰਾਟ ਨੇ ਵਨਡੇ ਅਤੇ ਟੀ-20 ਦੇ ਵੱਡੇ ਟੂਰਨਾਮੈਂਟਾਂ 'ਚ ਕਪਤਾਨ ਦੇ ਤੌਰ 'ਤੇ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਹੈ।

ਹੋਰ ਪੜ੍ਹੋ ...
  • Share this:

ਨਵੀਂ ਦਿੱਲੀ: ਟੀ-20 ਵਿਸ਼ਵ ਕੱਪ (ICC T20 World Cup) 'ਚ ਭਾਰਤੀ ਟੀਮ ਦੀਆਂ 2 ਕਰਾਰੀਆਂ ਹਾਰਾਂ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ (Indian Cricket Team Captain) ਵਿਰਾਟ ਕੋਹਲੀ (Virat Kohli) ਦੀ ਕਾਫੀ ਆਲੋਚਨਾ ਹੋ ਰਹੀ ਹੈ। ਭਾਰਤੀ ਟੀਮ ਸੈਮੀਫਾਈਨਲ ਦੀ ਦੌੜ ਤੋਂ ਲਗਭਗ ਬਾਹਰ ਹੋ ਚੁੱਕੀ ਹੈ। ਹੁਣ ਸ਼ਾਇਦ ਕੋਈ ਚਮਤਕਾਰ ਹੀ ਉਸ ਨੂੰ ਨਾਕਆਊਟ ਪੜਾਅ ਤੱਕ ਲੈ ਜਾ ਸਕਦਾ ਹੈ। ਸਵਾਲ ਇਹ ਉੱਠਦਾ ਹੈ ਕਿ ਕੀ ਭਾਰਤੀ ਟੀਮ ਦੀ ਇਹ ਹਾਲਤ ਵਿਰਾਟ ਕੋਹਲੀ ਦੀ ਕਪਤਾਨੀ ਕਾਰਨ ਹੋਈ ਹੈ ਜਾਂ ਪੂਰੀ ਟੀਮ ਕਿਸ਼ਤੀ ਡੁੱਬੋ ਦਿੱਤੀ ਹੈ। ਇਸ ਬਾਰੇ ਕ੍ਰਿਕਟ ਮਾਹਿਰਾਂ (Cricket Experts) ਦੀ ਵੱਖੋ-ਵੱਖ ਰਾਏ ਹੈ। ਪਰ ਜੇਕਰ ਤੁਸੀਂ ਅੰਕੜਿਆਂ ਦੇ ਸ਼ੀਸ਼ੇ 'ਚ ਦੇਖੋ ਤਾਂ ਵਨਡੇ ਅਤੇ ਟੀ-20 ਦੇ ਵੱਡੇ ਟੂਰਨਾਮੈਂਟਾਂ (T20 World Cup) 'ਚ ਕਪਤਾਨੀ ਦੇ ਮੋਰਚੇ 'ਤੇ ਵਿਰਾਟ ਦਾ ਡੱਬਾ ਗੋਲ ਹੈ, ਜਦਕਿ ਮਹਿੰਦਰ ਸਿੰਘ ਧੋਨੀ (Mahendra Singh Dhoni) ਉਸ ਤੋਂ ਕਾਫੀ ਅੱਗੇ ਹਨ।

ਕਪਤਾਨੀ ਦੇ ਮੋਰਚੇ 'ਤੇ ਇਹ ਵਿਰਾਟ ਕੋਹਲੀ ਦਾ ਟੀ-20 'ਚ ਆਖਰੀ ਟੂਰਨਾਮੈਂਟ ਹੈ। ਵੈਸੇ, ਉਹ ਵਨਡੇ 'ਚ ਕਪਤਾਨ ਬਣੇ ਰਹਿਣਗੇ ਜਾਂ ਨਹੀਂ, ਇਸ ਦੀ ਫਿਲਹਾਲ ਕੋਈ ਗਾਰੰਟੀ ਨਹੀਂ ਹੈ। ਆਓ, ਦੇਖੀਏ ਕਿ ਵਿਰਾਟ ਨੇ ਵਨਡੇ ਅਤੇ ਟੀ-20 ਦੇ ਵੱਡੇ ਟੂਰਨਾਮੈਂਟਾਂ 'ਚ ਕਪਤਾਨ ਦੇ ਤੌਰ 'ਤੇ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਹੈ।

ਟੀ-20 'ਚ ਵਿਰਾਟ ਅਸਫਲ, ਧੋਨੀ ਅੱਗੇ

ਵਿਰਾਟ, ਪਹਿਲੀ ਵਾਰ ਕਿਸੇ ਵੱਡੇ ਟੀ-20 ਟੂਰਨਾਮੈਂਟ 'ਚ ਕਪਤਾਨੀ ਕਰ ਰਹੇ ਹਨ ਅਤੇ ਨਤੀਜਾ ਸਭ ਦੇ ਸਾਹਮਣੇ ਹੈ। ਦੋ ਮੈਚਾਂ 'ਚ ਦੋ ਹਾਰਾਂ ਅਤੇ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹੁੰਚਣ ਦਾ ਰਸਤਾ ਲਗਭਗ ਖਤਮ ਹੋ ਗਿਆ ਹੈ। ਜੇਕਰ ਵਿਰਾਟ ਦੀ ਤੁਲਨਾ ਧੋਨੀ ਨਾਲ ਕੀਤੀ ਜਾਵੇ ਤਾਂ ਉਹ ਕਿਤੇ ਨਹੀਂ ਢੁਕਦਾ। ਧੋਨੀ ਨੇ 2007 ਦੇ ਪਹਿਲੇ ਟੀ-20 ਵਿਸ਼ਵ ਕੱਪ 'ਚ ਭਾਰਤੀ ਟੀਮ ਨੂੰ ਚੈਂਪੀਅਨ ਬਣਾਇਆ ਸੀ। ਇਸ ਤੋਂ ਇਲਾਵਾ ਧੋਨੀ ਨੇ 2014 ਦੇ ਟੀ-20 ਵਿਸ਼ਵ ਕੱਪ 'ਚ ਭਾਰਤੀ ਟੀਮ ਨੂੰ ਫਾਈਨਲ ਤੱਕ ਪਹੁੰਚਾਇਆ ਸੀ। ਉਪਰੰਤ ਮੁੜ ਧੋਨੀ ਦੀ ਕਪਤਾਨੀ 'ਚ ਭਾਰਤੀ ਟੀਮ 2016 ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹੁੰਚੀ ਸੀ।

ਵਿਰਾਟ ਵਨਡੇ 'ਚ ਵੀ ਅਸਫਲ ਰਹੇ

ਵਨਡੇ ਦੇ ਵੱਡੇ ਟੂਰਨਾਮੈਂਟ 'ਚ ਵੀ ਵਿਰਾਟ ਕੋਹਲੀ ਦਾ ਪ੍ਰਦਰਸ਼ਨ ਖਰਾਬ ਹੈ। ਉਨ੍ਹਾਂ ਦੀ ਕਪਤਾਨੀ 'ਚ ਭਾਰਤੀ ਟੀਮ ਸਾਲ 2017 'ਚ ਆਈਸੀਸੀ ਚੈਂਪੀਅਨਸ ਟਰਾਫੀ (ICC Champions Trophy) 'ਚ ਹਾਰ ਚੁੱਕੀ ਹੈ। 2019 ਵਿਸ਼ਵ ਕੱਪ 'ਚ ਭਾਰਤੀ ਟੀਮ ਦਾ ਸਫਰ ਸੈਮੀਫਾਈਨਲ 'ਚ ਖਤਮ ਹੋ ਗਿਆ। ਪਰ ਵਨਡੇ ਦੇ ਵੱਡੇ ਟੂਰਨਾਮੈਂਟ ਵਿੱਚ ਵੀ ਧੋਨੀ ਦਾ ਇੱਕ ਯਾਦਗਾਰ ਰਿਕਾਰਡ ਹੈ। ਸਾਲ 2011 'ਚ ਧੋਨੀ ਨੇ 28 ਸਾਲ ਬਾਅਦ ਭਾਰਤੀ ਟੀਮ ਨੂੰ ਵਿਸ਼ਵ ਚੈਂਪੀਅਨ (World Champion) ਬਣਾਇਆ ਸੀ। ਧੋਨੀ ਦੀ ਕਪਤਾਨੀ ਵਿੱਚ ਭਾਰਤੀ ਟੀਮ ਨੇ 2013 ਆਈਸੀਸੀ ਚੈਂਪੀਅਨਸ ਟਰਾਫੀ ਜਿੱਤੀ ਸੀ।

ਧੋਨੀ ਹਰ ਫਰੰਟ 'ਤੇ ਅੱਗੇ

ਜੇਕਰ ਅਸੀਂ ਵਨਡੇ, ਟੀ-20 ਅਤੇ ਟੈਸਟ ਦੇ ਰਿਕਾਰਡਾਂ 'ਤੇ ਨਜ਼ਰ ਮਾਰੀਏ ਤਾਂ ਇੱਥੇ ਵੀ ਧੋਨੀ ਦਾ ਹੱਥ ਹੈ। ਧੋਨੀ ਦੀ ਕਪਤਾਨੀ 'ਚ ਭਾਰਤੀ ਟੀਮ ਨੇ 178 ਅੰਤਰਰਾਸ਼ਟਰੀ ਮੈਚ ਜਿੱਤੇ ਹਨ। ਵਿਰਾਟ ਦੀ ਕਪਤਾਨੀ 'ਚ ਭਾਰਤੀ ਟੀਮ ਨੇ 130 ਮੈਚ ਜਿੱਤੇ ਹਨ। ਇਸ ਤੋਂ ਸਾਬਤ ਹੁੰਦਾ ਹੈ ਕਿ ਵਿਰਾਟ ਵੱਡੇ ਟੂਰਨਾਮੈਂਟਾਂ ਦੇ ਦਬਾਅ ਨੂੰ ਸੰਭਾਲਣ ਵਿੱਚ ਅਸਮਰੱਥ ਹਨ। ਪਰ ਧੋਨੀ ਵੱਡੇ ਮੰਚ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹਨ।

Published by:Krishan Sharma
First published:

Tags: BCCI, Cricket, Cricket News, Cricketer, Dhoni, ICC, Indian cricket team, MS Dhoni, T20 World Cup, Virat Kohli, World Cup