ਮਹਿੰਦਰ ਸਿੰਘ ਧੋਨੀ (Mahendra Singh Dhoni) ਲੰਬੇ ਸਮੇਂ ਤੋਂ ਕ੍ਰਿਕਟ ਤੋਂ ਦੂਰ ਹਨ ਅਤੇ ਅਜਿਹੇ ਵਿਚ ਉਨ੍ਹਾਂ ਦੇ ਫੈਂਸ ਬੇਸਬਰੀ ਨਾਲ ਉਨ੍ਹਾਂ ਦਾ ਇੰਤਜਾਰ ਕਰ ਰਹੇ ਹਨ। ਖਬਰਾਂ ਮੁਤਾਬਿਕ ਧੋਨੀ ਦੋ ਮਾਰਚ ਤੋਂ ਚੇਨਈ ਸੁਪਰ ਕਿੰਗਜ਼ (Chennai Super Kings) ਦੇ ਕੈਂਪ ਨਾਲ ਜੁੜਣਗੇ। ਇਸ ਤੋਂ ਪਹਿਲਾਂ ਉਹ ਫਿਲਹਾਲ ਰਾਂਚੀ (Ranchi) ਵਿਚ ਹਨ, ਜਿੱਥੇ ਉਹ ਮੰਗਲਵਾਰ ਨੂੰ ਜੇਐਸਸੀਏ ਸਟੇਡੀਅਮ (JSCA Stadium) ਵਿਚ ਅਭਿਆਸ ਕਰਨ ਪਹੁੰਚੇ। ਇਸੀ ਦੌਰਾਨ ਉਨ੍ਹਾਂ ਨੇ ਉੱਥੇ ਦੇ ਜਿਮ ਵਿਚ ਪਹੁੰਚ ਕੇ ਪਸੀਨਾ ਵਹਾਇਆ। ਸੋਸ਼ਲ ਮੀਡੀਆ ਉਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਧੋਨੀ ਜਿਮ ਵਿਚ ਸਟੰਟ ਕਰਦੇ ਹੋਏ ਦਿਖਾਈ ਦੇ ਰਹੇ ਹਨ।
ਧੋਨੀ ਨੇ ਜਿਮ ਵਿਚ ਕੀਤਾ ਸਟੰਟ
ਧੋਨੀ ਵੀਡੀਓ ਵਿਚ ਕਾਲੇ ਰੰਗ ਦੀ ਪੈਂਟ ਅਤੇ ਟੀਸ਼ਰਟ ਪਾਏ ਦਿਖ ਰਹੇ ਹਨ। ਉਨ੍ਹਾਂ ਦੇ ਸਾਹਮਣੇ ਇਕ ਡੱਬਾ ਰੱਖਿਆ ਹੋਇਆ ਹੈ, ਜਿਸ ਉਤੇ ਧੋਨੀ ਉੱਚੀ ਛਾਲ ਮਾਰ ਕੇ ਬੈਠਦੇ ਹੋਏ ਦਿਖ ਰਹੇ ਹਨ। ਫੈਂਸ ਨੇ ਵੀਡੀਓ ਉਤੇ ਕੁਮੇਂਟ ਕਰਦੇ ਹੋਏ ਲਿਖਿਆ ਹੈ ਕਿ 38 ਸਾਲ ਦੀ ਉਮਰ ਵਿਚ ਧੋਨੀ ਦੀ ਫਿਟਨੈਸ ਕਮਾਲ ਦੀ ਹੈ। ਤੁਹਾਨੂੰ ਦੱਸ ਦਈਏ ਕਿ ਧੋਨੀ ਨੂੰ ਟੀਮ ਦੇ ਫਿਟ ਖਿਡਾਰੀਆਂ ਵਿਚ ਗਿਣਿਆ ਜਾਂਦਾ ਰਿਹਾ ਹੈ। ਉਨ੍ਹਾਂ ਦੀ ਫੁਰਤੀ ਅਤੇ ਮੈਦਾਨ ਵਿਚ ਟਿਕੇ ਰਹਿਣ ਦੀ ਸਮਰੱਥਾ ਸਾਰਿਆਂ ਨੂੰ ਹੈਰਾਨ ਕਰ ਦਿੰਦੀ ਹੈ।
ਧੋਨੀ ਨੇ ਪਿਚ ਉਤੇ ਚਲਾਇਆ ਰੋਲਰ
ਇਸ ਤੋਂ ਪਹਿਲਾਂ ਧੋਨੀ ਜੇਐਸਸੀਏ ਸਟੇਡੀਅਮ ਵਿਚ ਬੱਲੇਬਾਜੀ ਦੇ ਨਾਲ-ਨਾਲ ਮੈਦਾਨ ਦੀ ਪਿਚ ਉਤੇ ਵੀ ਕੰਮ ਕਰਦੇ ਹੋਏ ਦਿਖਾਈ ਦਿੱਤੇ, ਜਿਸ ਦੀ ਤਸਵੀਰਾਂ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਹਨ। ਧੋਨੀ ਜੇਐਸਸੀਏ ਗਰਾਉਂਡ ਉਤੇ ਪਹੁੰਚੇ, ਜਿੱਥੇ ਪਹਿਲਾਂ ਉਨ੍ਹਾਂ ਨੇ ਨੈਟਸ ਉਤੇ ਬੱਲੇਬਾਜੀ ਦਾ ਅਭਿਆਸ ਕੀਤਾ। ਇਸ ਤੋਂ ਬਾਅਦ ਉਹ ਰੋਲਰ ਉਤੇ ਬੈਠ ਕੇ ਪਿਚ ਨੂੰ ਰੋਲ ਕਰਦੇ ਹੋਏ ਦਿਖੇ। ਧੋਨੀ ਦੀ ਇਹ ਤਸਵੀਰਾਂ ਫੈਂਸ ਨੂੰ ਬਹੁਤ ਪਸੰਦ ਆਈਆਂ। ਫੈਂਸ ਨੇ ਕਿਹਾ ਕਿ ਧੋਨੀ ਦੀ ਸਾਦਗੀ ਹੈ ਕਿ ਉਹ ਇੰਨੇ ਵੱਡੇ ਬੱਲੇਬਾਜ ਹੋ ਕੇ ਵੀ ਰੋਲਰ ਚਲਾ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।