ਮਹਿਲਾ ਟੀ-20 ’ਚ ਸ਼ੇਫਾਲੀ ਵਰਮਾ ਤੇ ਪੂਨਮ ਯਾਦਵ ਨੇ ਦਿਵਾਈ ਭਾਰਤ ਨੂੰ ਜਿੱਤ

News18 Punjab
Updated: October 2, 2019, 6:38 PM IST
share image
ਮਹਿਲਾ ਟੀ-20 ’ਚ ਸ਼ੇਫਾਲੀ ਵਰਮਾ ਤੇ ਪੂਨਮ ਯਾਦਵ ਨੇ ਦਿਵਾਈ ਭਾਰਤ ਨੂੰ ਜਿੱਤ
ਮਹਿਲਾ ਟੀ-20 ’ਚ ਸ਼ੇਫਾਲੀ ਵਰਮਾ ਤੇ ਪੂਨਮ ਯਾਦਵ ਨੇ ਦਿਵਾਈ ਭਾਰਤ ਨੂੰ ਜਿੱਤ

ਬੱਲੇਬਾਜ ਸ਼ੇਫਾਲੀ ਵਰਮਾ (Shafali Verma) ਅਤੇ ਜੇਮਿਮਾ ਰੋਡਰਿਗਸ ਦੀ ਦਮਦਾਰ ਪਾਰੀਆ ਅਤੇ ਲੈਗ ਸਪਿਨਰ ਪੂਨਮ ਯਾਦਵ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਮਦਦ ਨਾਲ ਭਾਰਤੀ ਮਹਿਲਾ ਟੀਮ ਨੇ ਸਾਊਥ ਅਫਰੀਕਾ ਨੂੰ ਚੌਥੇ ਟੀ20 ਵਿਚ ਹਰਾ ਦਿੱਤਾ। ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 17 ਓਵਰਾਂ ਵਿਚ ਚਾਰ ਵਿਕਟਾਂ ਤੇ 140 ਦੌੜਾਂ ਬਣਾਈਆ। ਸਾਊਥ ਅਫਰੀਕਾ ਦੀ ਟੀਮ 7 ਵਿਕਟਾਂ ਉਤੇ 89 ਦੌੜਾਂ ਬਣਾ ਸਕੀ।

  • Share this:
  • Facebook share img
  • Twitter share img
  • Linkedin share img
15 ਸਾਲ ਦੀ ਬੱਲੇਬਾਜ ਸ਼ੇਫਾਲੀ ਵਰਮਾ (Shafali Verma) ਅਤੇ ਜੇਮਿਮਾ ਰੋਡਰਿਗਸ ਦੀ ਦਮਦਾਰ ਪਾਰੀਆ ਅਤੇ ਲੈਗ ਸਪਿਨਰ ਪੂਨਮ ਯਾਦਵ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਮਦਦ ਨਾਲ ਭਾਰਤੀ ਮਹਿਲਾ ਟੀਮ ਨੇ ਸਾਊਥ ਅਫਰੀਕਾ ਨੂੰ ਚੌਥੇ ਟੀ20 ਵਿਚ ਹਰਾ ਦਿੱਤਾ ਹੈ। ਭਾਰਤੀ ਮਹਿਲਾ ਕ੍ਰਿਕੇਟ ਟੀਮ (Indian Cricket Team) ਨੇ 51 ਦੌੜਾਂ ਨਾਲ ਜਿੱਤ ਦਰਜ ਕੀਤੀ। ਭਾਰਤੀ ਟੀਮ ਨੇ 2-0 ਨਾਲ ਜਿੱਤ ਦਰਜ ਕੀਤੀ ਹੈ। ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 17 ਓਵਰਾਂ ਵਿਚ ਚਾਰ ਵਿਕਟਾਂ ਤੇ 140 ਦੌੜਾਂ ਬਣਾਈਆ। ਸਾਊਥ ਅਫਰੀਕਾ ਦੀ ਟੀਮ 7 ਵਿਕਟਾਂ ਉਤੇ 89 ਦੌੜਾਂ ਬਣਾ ਸਕੀ।

ਅਪਣੇ ਪਹਿਲੇ ਮੈਚ ਖਾਤਾ ਖੋਲਣ ਵਿਚ ਨਾਕਾਮ ਰਹੀ 15 ਸਾਲ ਦੀ ਸ਼ੇਫਾਲੀ ਨੇ  33 ਗੇਂਦਾਂ ਉਪਰ ਪੰਜ ਚੌਕੇ ਅਤੇ ਦੇ ਛੱਕੇ ਮਾਰ ਕੇ 46 ਦੌੜਾਂ ਬਣਾਈਆਂ। ਰੋੜਰਿਗਸ ਨੇ 22 ਗੇਂਦਾਂ ਉਪਰੇ 33 ਦੌੜਾਂ ਬਣਾਈਆ। ਆਊਟਫੀਲਡ ਗੀਲੀ ਹੋਣ ਕਾਰਨ ਮੈਚ 17-17 ਓਵਰ ਦਾ ਕਰ ਦਿੱਤਾ ਗਿਆ ਸੀ।

ਭਾਰਤੀ ਟੀਮ ਵਿਚੋਂ ਮੰਧਾਨਾ ਸਭ ਤੋਂ ਪਹਿਲਾਂ ਆਊਟ ਹੋਈ। ਉਸ ਨੂੰ ਨਾਡਿਨ ਡੀ ਕਲਾਰਕ (24 ਦੌੜਾਂ) ਦੀ ਗੇਂਦ ਉਪਰ ਮਿਗਨਾਨ ਡੂ ਪ੍ਰੀਜ ਨੇ ਕੈਚ ਕੀਤਾ। ਸ਼ੇਫਾਲੀ ਵੀ ਅਰਧ ਸ਼ਤਕ ਪੂਰਾ ਨਹੀਂ ਕਰ ਸਕੀ। ਸੇਖੂਖੂਨੇ (22 ਦੌੜਾਂ ਦੇ ਕੇ) ਦੀ ਗੇਂਦ ਉਪਰ ਆਊਟ ਹੋਈ। ਕਪਤਾਨ ਹਰਮਨਪ੍ਰੀਤ ਕੌਰ ਨੇ 9 ਗੇਂਦਾਂ ਉਪਰ 16 ਦੌੜਾਂ ਹੀ ਬਣਾਏ। ਰੋਡਰਿਗਸ ਨੇ ਆਪਣੀ ਪਾਰੀ ਵਿਚ ਪੰਜ ਚੌਕੇ ਲਗਾਏ। ਦੀਪਤੀ ਸ਼ਰਮਾ ਨੇ 16 ਗੇਂਦਾਂ ਉਪਰ 20 ਦੌੜਾਂ ਬਣਾਈਆਂ।
ਸਾਊਥ ਅਫਰੀਕਾ ਵੱਲੋਂ ਤੇਨਜਿਮ ਬ੍ਰਿਟਸ (20) ਅਤੇ ਲਾਰਾ ਵੋਲਵਾਰਟ (23) ਦੌੜਾਂ ਬਣਾਈਆ। ਪੂਨਮ ਯਾਦਵ ਨੇ ਤਿੰਨ ਓਵਰਾਂ ਵਿਚ ਤਿੰਨ ਵਿਕਟ ਲਏ। ਰਾਧਾ ਯਾਦਵ ਨੇ 16 ਰਨ ਦੇ ਕੇ 2 ਵਿਕਟਾਂ ਅਤੇ ਦੀਪਤੀ ਸ਼ਰਮਾ ਨੇ ਚਾਰ ਓਵਰਾਂ ਵਿਚ 19 ਰਨ ਦੇ ਕੇ ਇਕ ਵਿਕਟ ਲਿਆ।
First published: October 2, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading