• Home
  • »
  • News
  • »
  • sports
  • »
  • CRICKET YUVRAJ SINGH ARREST CASTEIST COMMENTS AGAINST YUZVENDRA CHAHAL GH GW

Cricket: ਜਾਤੀਸੂਚਕ ਸ਼ਬਦ ਬੋਲਣ ਦੇ ਮਾਮਲੇ ਵਿਚ Yuvraj Singh ਨੂੰ ਮਿਲੀ ਜ਼ਮਾਨਤ

Cricket: ਜਾਤੀਸੂਚਕ ਸ਼ਬਦ ਬੋਲਣ ਦੇ ਮਾਮਲੇ ਵਿੱਚ Yuvraj Singh ਨੂੰ ਮਿਲੀ ਜ਼ਮਾਨਤ (ਫਾਇਲ ਫੋਟੋ)

Cricket: ਜਾਤੀਸੂਚਕ ਸ਼ਬਦ ਬੋਲਣ ਦੇ ਮਾਮਲੇ ਵਿੱਚ Yuvraj Singh ਨੂੰ ਮਿਲੀ ਜ਼ਮਾਨਤ (ਫਾਇਲ ਫੋਟੋ)

  • Share this:
ਨਵੀਂ ਦਿੱਲੀ: ਇੰਸਟਾਗ੍ਰਾਮ ਲਾਈਵ 'ਤੇ ਸਾਥੀ ਖਿਡਾਰੀਆਂ ਨਾਲ ਗੱਲਬਾਤ ਦੌਰਾਨ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕਰਨ ਦੇ ਮਾਮਲੇ ਵਿਚ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ 'ਤੇ ਕੋਰਟ ਨੇ ਸਖਤੀ ਦਿਖਾਈ ਹੈ। ਹਾਂਸੀ 'ਚ ਦਰਜ ਹੋਏ ਕੇਸ ਤੋਂ ਬਾਅਦ ਯੁਵਰਾਜ ਸਿੰਘ ਜਾਂਚ 'ਚ ਸ਼ਾਮਲ ਹੋ ਗਏ।

ਪੁਲਿਸ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਦਿਖਾ ਕੇ ਜਾਂਚ ਅੱਗੇ ਵਧਾ ਦਿੱਤੀ ਹੈ। ਯੁਵਰਾਜ ਸਿੰਘ ਇਸ ਮਾਮਲੇ 'ਚ ਪਹਿਲਾਂ ਹੀ ਹਾਈਕੋਰਟ ਤੋਂ ਅਗਾਊਂ ਜ਼ਮਾਨਤ ਲੈ ਚੁੱਕੇ ਹਨ। ਅਦਾਲਤ ਨੇ ਯੁਵਰਾਜ ਸਿੰਘ ਨੂੰ ਹਾਂਸੀ 'ਚ ਦਰਜ ਮਾਮਲੇ ਦੀ ਜਾਂਚ ਲਈ ਪੁਲਿਸ ਨੂੰ ਸਹਿਯੋਗ ਦੇਣ ਦੇ ਆਦੇਸ਼ ਦਿੱਤੇ ਸਨ।

ਯੁਵਰਾਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ 'ਤੇ ਹਿਸਾਰ ਪਹੁੰਚੇ ਸਨ। ਯੁਵਰਾਜ ਸਿੰਘ ਤੋਂ ਕਰੀਬ 3 ਘੰਟੇ ਪੁੱਛਗਿੱਛ ਕੀਤੀ ਗਈ। ਯੁਵਰਾਜ ਸਿੰਘ ਨੇ ਖੁਦ ਹਾਈਕੋਰਟ 'ਚ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਟਿੱਪਣੀਆਂ ਨੂੰ ਸਵੀਕਾਰ ਕੀਤਾ ਸੀ ਪਰ ਕਿਹਾ ਸੀ ਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਇਹ ਸ਼ਬਦ ਕਹਿਣਾ ਗਲਤ ਹੈ। ਇਹ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਨਹੀਂ ਕਿਹਾ ਗਿਆ ਸੀ।

ਪੁੱਛਗਿੱਛ ਤੋਂ ਬਾਅਦ ਯੁਵਰਾਜ ਸਿੰਘ ਨੂੰ ਹਾਈਕੋਰਟ ਦੇ ਆਦੇਸ਼ਾਂ 'ਤੇ ਅੰਤਰਿਮ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਹੁਣ ਇਹ ਮਾਮਲਾ ਅਦਾਲਤ 'ਚ ਵਿਚਾਰ-ਅਧੀਨ ਹੈ। ਦਰਅਸਲ, ਸਮਾਜ ਸੇਵੀ ਰਜਤ ਕਲਸਨ ਨੇ ਯੁਵਰਾਜ ਸਿੰਘ ਦੇ ਖਿਲਾਫ ਜਾਤੀ ਸੂਚਕ ਟਿੱਪਣੀ ਕਰਨ ਦੇ ਲਈ ਮਾਮਲਾ ਦਰਜ ਕਰਵਾਇਆ ਸੀ। ਹਾਲਾਂਕਿ, ਕਲਸਨ ਨੇ ਦੋਸ਼ ਲਗਾਇਆ ਹੈ ਕਿ ਪੁਲਿਸ ਵੱਲੋਂ ਯੁਵਰਾਜ ਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ ਗਿਆ ਸੀ। ਕਲਸਨ ਹੁਣ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਤੱਕ ਪਹੁੰਚ ਕਰਨ ਦੀ ਗੱਲ ਕਰ ਰਹੇ ਹਨ। ਉਹ ਬੁੱਧਵਾਰ ਨੂੰ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕਰੇਗਾ।

ਦਰਅਸਲ ਮਾਮਲਾ ਪਿਛਲੇ ਸਾਲ ਦਾ ਹੈ, ਜਦੋਂ ਯੁਵਰਾਜ ਸਿੰਘ ਅਤੇ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਇੰਸਟਾਗ੍ਰਾਮ 'ਤੇ ਲਾਈਵ ਆਏ ਸਨ। ਯੁਵਰਾਜ ਨੇ ਇੰਸਟਾ ਲਾਈਵ ਦੌਰਾਨ ਯੁਜਵੇਂਦਰ ਚਾਹਲ ਦਾ ਜ਼ਿਕਰ ਕੀਤੇ ਜਾਣ 'ਤੇ ਜਾਤੀਵਾਦੀ ਟਿੱਪਣੀ ਕੀਤੀ ਸੀ। ਇਸ ਤੋਂ ਬਾਅਦ ਯੁਵਰਾਜ ਦਾ ਸੋਸ਼ਲ ਮੀਡੀਆ 'ਤੇ ਸਖਤ ਵਿਰੋਧ ਹੋਇਆ। ਇਸ ਤੋਂ ਬਾਅਦ ਮੁਆਫੀ ਮੰਗਦੇ ਹੋਏ ਯੁਵਰਾਜ ਨੇ ਸਪਸ਼ਟੀਕਰਨ ਦਿੱਤਾ ਸੀ। ਮਾਮਲਾ ਵਧਦਾ ਦੇਖ ਕੇ ਯੁਵਰਾਜ ਨੇ ਮੁਆਫੀ ਵੀ ਮੰਗੀ ਸੀ।
Published by:Gurwinder Singh
First published: