ਜਸਪ੍ਰੀਤ ਬੁਮਰਾਹ ਨੇ ਸੰਜਨਾ ਗਣੇਸ਼ਨ ਨਾਲ ਲਏ ਫੇਰੇ, ਗੁਰ ਮਰਿਆਦਾ ‘ਚ ਹੋਇਆ ਵਿਆਹ

News18 Punjabi | News18 Punjab
Updated: March 15, 2021, 4:22 PM IST
share image
ਜਸਪ੍ਰੀਤ ਬੁਮਰਾਹ ਨੇ ਸੰਜਨਾ ਗਣੇਸ਼ਨ ਨਾਲ ਲਏ ਫੇਰੇ, ਗੁਰ ਮਰਿਆਦਾ ‘ਚ ਹੋਇਆ ਵਿਆਹ
ਜਸਪ੍ਰੀਤ ਬੁਮਰਾਹ ਨੇ ਸੰਜਨਾ ਗਣੇਸ਼ਨ ਨਾਲ ਲਏ ਫੇਰੇ, ਗੁਰ ਮਰਿਆਦਾ ‘ਚ ਹੋਇਆ ਵਿਆਹ(Photo credit - Jasprit Bumrah's Twitter account)

Bumrah - Sanjana Wedding First Photos: ਲਿਆ। ਬੁਮਰਾਹ ਅਤੇ ਸੰਜਨਾ ਦੇ ਵਿਆਹ ਸਮਾਰੋਹ ਵਿਚ ਕੋਰੋਨਾ ਮਹਾਂਮਾਰੀ ਕਾਰਨ ਸਿਰਫ ਬਹੁਤ ਨੇੜਲੇ ਲੋਕ ਸ਼ਾਮਲ ਹੋਏ। ਬੁਮਰਾਹ ਅਤੇ ਸੰਜਨਾ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਹੇ ਹਨ।

  • Share this:
  • Facebook share img
  • Twitter share img
  • Linkedin share img
ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅੱਜ ਗੋਆ ਵਿੱਚ ਟੀਵੀ ਪੇਸ਼ਕਾਰ ਸੰਜਨਾ ਗਨੇਸਨ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਬੁਮਰਾਹ ਅਤੇ ਸੰਜਨਾ ਨੇ ਆਪਣੇ ਰਿਸ਼ਤੇਦਾਰਾਂ ਅਤੇ ਕਰੀਬੀ ਦੋਸਤਾਂ ਵਿਚਕਾਰ ਇਕ ਨਿੱਜੀ ਸਮਾਗਮ ਵਿੱਚ ਵਿਆਹ ਕਰਵਾ ਲਿਆ। ਬੁਮਰਾਹ ਅਤੇ ਸੰਜਨਾ ਦੇ ਵਿਆਹ ਸਮਾਰੋਹ ਵਿਚ ਕੋਰੋਨਾ ਮਹਾਂਮਾਰੀ ਕਾਰਨ ਸਿਰਫ ਬਹੁਤ ਨੇੜਲੇ ਲੋਕ ਸ਼ਾਮਲ ਹੋਏ। ਬੁਮਰਾਹ ਅਤੇ ਸੰਜਨਾ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਹੇ ਹਨ।

View this post on Instagram


A post shared by jasprit bumrah (@jaspritb1)

ਤੁਹਾਨੂੰ ਦੱਸ ਦਈਏ ਕਿ ਬੁਮਰਾਹ ਨੇ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੀ ਗਈ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦੇ ਚੌਥੇ ਟੈਸਟ ਦੌਰਾਨ ਆਪਣਾ ਨਾਮ ਵਾਪਸ ਲੈ ਲਿਆ ਸੀ। ਜਸਪ੍ਰੀਤ ਬੁਮਰਾਹ ਨੇ ਨਿੱਜੀ ਕਾਰਨਾਂ ਕਰਕੇ ਬੀਸੀਸੀਆਈ ਤੋਂ ਛੁੱਟੀ ਦੀ ਮੰਗ ਕੀਤੀ ਸੀ, ਜਿਸ ਨੂੰ ਮੰਨ ਲਿਆ ਗਿਆ। ਪਰ ਕੁਝ ਦਿਨਾਂ ਬਾਅਦ ਪਤਾ ਲੱਗਿਆ ਕਿ ਜਸਪ੍ਰੀਤ ਬੁਮਰਾਹ ਦਾ ਵਿਆਹ ਹੋਣ ਵਾਲਾ ਹੈ। ਇਸ ਤੋਂ ਬਾਅਦ ਜਦੋਂ ਭਾਰਤ ਅਤੇ ਇੰਗਲੈਂਡ ਵਿਚਾਲੇ ਟੀ -20 ਸੀਰੀਜ਼ ਲਈ ਟੀਮ ਦਾ ਐਲਾਨ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਜਸਪ੍ਰੀਤ ਬੁਮਰਾਹ ਦਾ ਨਾਮ ਵੀ ਉਸ ਵਿਚ ਸ਼ਾਮਲ ਨਹੀਂ ਸੀ।

ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਹਾਰਦਿਕ ਪਾਂਡੇ ਨੇ ਆਪਣੇ ਟਵੀਟਰ ਅਕਾਉਂਟ ਉੱਤੇ ਵਿਆਹ ਦੀ ਤਸਵੀਰ ਸ਼ੇਅਰ ਕਰਕੇ ਮੁਬਾਰਾਕ ਦਿੱਤੀ ਹੈ।


28 ਸਾਲਾ ਸੰਜਨਾ ਗਣੇਸ਼ਨ ਇਕ ਕ੍ਰਿਕਟ ਐਂਕਰ ਹੈ। ਉਹ ਕੁਝ ਸਮੇਂ ਤੋਂ ਬਹੁਤ ਸਾਰੇ ਟੂਰਨਾਮੈਂਟਾਂ ਦਾ ਹਿੱਸਾ ਰਹੀ ਹੈ। ਆਈਪੀਐਲ ਵਿੱਚ ਸਰਗਰਮ ਹੋਣ ਤੋਂ ਇਲਾਵਾ ਉਹ ਸਟਾਰ ਸਪੋਰਟਸ ਨਾਲ ਵੀ ਜੁੜੀ ਰਹੀ ਹੈ। ਸੰਜਨਾ ਨੇ ਆਈਸੀਸੀ ਵਰਲਡ ਕੱਪ ਦੀ ਮੇਜ਼ਬਾਨੀ 2019 ਤੋਂ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਕੀਤੀ ਸੀ, ਇਸ ਤੋਂ ਇਲਾਵਾ ਸੰਜਨਾ ਕੋਲਕਾਤਾ ਨਾਈਟ ਰਾਈਡਰਜ਼ ਦੀ ਐਂਕਰ ਰਹੀ ਹੈ। ਸੰਜਨਾ ਨੇ ਸਾਲ 2013 ਵਿਚ ਫੇਮਿਨਾ ਗਾਰਜੀਅਸ ਦਾ ਖਿਤਾਬ ਜਿੱਤਿਆ ਸੀ।
Published by: Sukhwinder Singh
First published: March 15, 2021, 4:22 PM IST
ਹੋਰ ਪੜ੍ਹੋ
ਅਗਲੀ ਖ਼ਬਰ