ਬਾਲੀਵੁੱਡ ਮਸ਼ਹੂਰ ਅਦਾਕਾਰਾ ਆਪਣੀ ਫ਼ਿਲਮਾਂ ਤੋਂ ਜ਼ਿਆਦਾ ਲਵ ਲਾਈਫ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹਨ। ਹਾਲ ਹੀ 'ਚ ਸਾਰਾ ਅਲੀ ਖਾਨ 'ਤੇ ਕ੍ਰਿਕਟਰ ਸ਼ੁਭਮਨ ਗਿੱਲ ਦੀ ਡੇਟ ਦੀਆਂ ਖ਼ਬਰਾਂ ਸਾਹਮਣੇ ਰਹੀਆਂ ਸਨ। ਦੋਵਾਂ ਨੂੰ ਕਈ ਵਾਰ ਇਕੱਠੇ ਦੇਖਿਆ ਜਾ ਚੁੱਕਾ ਹੈ। ਸਾਰਾ ਨਾਲ ਅਫੇਅਰ ਦੀਆਂ ਖਬਰਾਂ 'ਤੇ ਹੁਣ ਕ੍ਰਿਕਟਰ ਸ਼ੁਭਮਨ ਗਿੱਲ ਨੇ ਚੁਪੀ ਤੋੜੀ ਹੈ।
ਕੀ ਸੱਚੀ ਸਾਰਾ ਨੂੰ ਡੇਟ ਕਰ ਰਹੇ ਹਨ ਸ਼ੁਭਮਨ?
ਪ੍ਰੀਤੀ ਅਤੇ ਨੀਤੀ ਸਿਮੋਸ ਦੇ ਪ੍ਰਸਿੱਧ ਪੰਜਾਬੀ ਚੈਟ ਸ਼ੋਅ 'ਦਿਲ ਦੀਆਂ ਗੱਲਾਂ ' 'ਤੇ ਸ਼ੁਭਮਨ ਗਿੱਲ ਮਹਿਮਾਨ ਵਜੋਂ ਆਏ। ਇਸ ਸ਼ੋਅ ਨੂੰ ਸੋਨਮ ਬਾਜਵਾ ਹੋਸਟ ਕਰ ਰਹੀ ਹੈ। ਸ਼ੋਅ 'ਚ ਕ੍ਰਿਕਟਰ ਤੋਂ ਪੁੱਛਿਆ ਗਿਆ ਕਿ ਬਾਲੀਵੁੱਡ 'ਚ ਸਭ ਤੋਂ ਫਿੱਟ ਮਹਿਲਾ ਅਦਾਕਾਰਾ ਕੌਣ ਹੈ? ਬਿਨਾਂ ਦੇਰੀ ਕੀਤੇ ਸ਼ੁਭਮਨ ਨੇ ਝੱਟ ਸਾਰਾ ਦਾ ਨਾਂ ਲੈ ਲਿਆ। ਅਗਲਾ ਸਵਾਲ ਸੀ, ਕੀ ਉਹ ਸਾਰਾ ਨੂੰ ਡੇਟ ਕਰ ਰਿਹਾ ਹੈ? ਇਸ ਦੇ ਜਵਾਬ ਵਿੱਚ ਸ਼ੁਭਮਨ ਨੇ ਕਿਹਾ- ਹੋ ਸਕਦਾ ਹੈ। ਜਦੋਂ ਸ਼ੁਭਮਨ ਨੂੰ ਸਾਰਾ ਦੀ ਪੂਰੀ ਸੱਚਾਈ ਦੱਸਣ ਲਈ ਕਿਹਾ ਗਿਆ। ਤਾਂ ਕ੍ਰਿਕੇਟਰ ਸ਼ਰਮਿੰਦਾ ਹੋਇਆ ਅਤੇ ਆਪਣੇ ਚਿਹਰੇ 'ਤੇ ਵੱਡੀ ਮੁਸਕਰਾਹਟ ਨਾਲ ਬੋਲਿਆ - ਸਾਰਾ ਦਾ ਸਾਰਾ ਸੱਚ ਬੋਲ ਦੀਆ। ਸ਼ਾਇਦ ਹਾਂ, ਸ਼ਾਇਦ ਨਹੀਂ।
ਇਕੱਠੇ ਨਜ਼ਰ ਆਏ ਸਨ ਸਾਰਾ-ਸ਼ੁਭਮਨ
ਹੁਣ ਸ਼ੁਭਮਨ ਗਿੱਲ ਦਾ ਇਹ ਜਵਾਬ ਸੁਣ ਕੇ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਸਾਰਾ ਨੂੰ ਡੇਟ ਕਰ ਰਹੇ ਹਨ ਜਾਂ ਨਹੀਂ। ਜੇਕਰ ਸ਼ੁਭਮਨ ਨੇ ਖੁੱਲ੍ਹ ਕੇ ਹਾਮੀ ਨਹੀਂ ਭਰੀ ਤਾਂ ਉਨ੍ਹਾਂ ਨੇ ਇਸ ਤੋਂ ਇਨਕਾਰ ਵੀ ਨਹੀਂ ਕੀਤਾ। ਸਾਰਾ ਅਤੇ ਸ਼ੁਭਮਨ ਦੀ ਡੇਟਿੰਗ ਦੀਆਂ ਖਬਰਾਂ ਇਸ ਸਾਲ ਅਗਸਤ ਤੋਂ ਵਾਇਰਲ ਹੋ ਰਹੀਆਂ ਹਨ। ਦੋਵਾਂ ਨੂੰ ਇੱਕ ਰੈਸਟੋਰੈਂਟ ਵਿੱਚ ਇਕੱਠੇ ਦੇਖਿਆ ਗਿਆ। ਇਸ ਤੋਂ ਬਾਅਦ ਅਕਤੂਬਰ ਵਿੱਚ ਦੋਬਾਰਾ ਇਕੱਠੇ ਨਜ਼ਰ ਆਏ। ਉਨ੍ਹਾਂ ਨੂੰ ਦਿੱਲੀ ਦੇ ਇੱਕ ਹੋਟਲ ਤੋਂ ਇਕੱਠੇ ਬਾਹਰ ਨਿਕਲਦੇ ਦੇਖਿਆ ਗਿਆ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollwood, Cricket, Sara Ali Khan, Sara Ali Khan boyfriend, Sports