ਨਵੀਂ ਦਿੱਲੀ: CWG 2022: ਭਾਰਤੀ ਐਥਲੀਟਾਂ (Athletics) ਨੇ ਰਾਸ਼ਟਰਮੰਡਲ ਖੇਡਾਂ-2022 (Commonwealth Games-2022) ਦੇ ਤੀਹਰੀ ਛਾਲ ਮੁਕਾਬਲੇ (Triple Jump) ਵਿੱਚ ਐਤਵਾਰ ਨੂੰ 2 ਤਗਮੇ ਜਿੱਤੇ। ਇਨ੍ਹਾਂ ਖੇਡਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਭਾਰਤ ਨੇ ਤੀਹਰੀ ਛਾਲ ਵਿੱਚ ਟਾਪ-2 ਮੈਡਲ ਜਿੱਤੇ ਹਨ। ਬਰਮਿੰਘਮ ਵਿੱਚ ਜਾਰੀ ਰਾਸ਼ਟਰਮੰਡਲ ਖੇਡਾਂ ਦੇ 22ਵੇਂ ਐਡੀਸ਼ਨ ਵਿੱਚ ਭਾਰਤ ਦੇ ਐਲਡੋਜ਼ ਪਾਲ ਅਤੇ ਅਬਦੁੱਲਾ ਅਬੂਬੈਕਰ ਨੇ ਦੇਸ਼ ਲਈ ਕ੍ਰਮਵਾਰ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤੇ। ਭਾਰਤ ਇਸ ਈਵੈਂਟ ਦਾ ਕਾਂਸੀ ਵੀ ਜਿੱਤ ਸਕਦਾ ਸੀ ਪਰ ਪ੍ਰਵੀਨ ਚਿਤਰਾਵੇਲ ਥੋੜ੍ਹੇ ਫਰਕ ਨਾਲ ਬਰਮੂਡਾ ਦੇ ਪੇਰੀਨਚੇਫ ਤੋਂ ਪਿੱਛੇ ਹੋ ਗਿਆ।
ਐਲਡੋਸ ਪਾਲ ਨੇ 17.03 ਮੀਟਰ ਦੀ ਦੂਰੀ ਤੈਅ ਕਰਕੇ ਸੋਨ ਤਗਮਾ ਜਿੱਤਿਆ। ਇਸ ਦੇ ਨਾਲ ਹੀ ਦੂਜੇ ਨੰਬਰ 'ਤੇ ਅਬਦੁੱਲਾ ਰਿਹਾ, ਜਿਸ ਨੇ 17.02 ਮੀਟਰ ਦੀ ਛਾਲ ਮਾਰੀ। ਪੇਰੀਨਚੇਫ ਨੇ 16.92 ਮੀਟਰ ਦੀ ਦੂਰੀ ਤਹਿ ਕੀਤੀ ਜਦਕਿ ਚੌਥੇ ਨੰਬਰ ਦੇ ਪ੍ਰਵੀਨ ਨੇ 16.89 ਮੀਟਰ ਦੀ ਦੂਰੀ ਤੈਅ ਕੀਤੀ।
Eldhose Paul moves to Gold Medal position with that huge 17.03m jump in the final of Men's Triple Jump at the #CommonwealthGames2022 @birminghamcg22 pic.twitter.com/HpjXuZcOmr
— Athletics Federation of India (@afiindia) August 7, 2022
ਕੇਰਲ ਦੇ ਰਹਿਣ ਵਾਲੇ 25 ਸਾਲਾ ਐਲਡੋਸ ਨੇ ਆਪਣੀ ਤੀਜੀ ਕੋਸ਼ਿਸ਼ 'ਚ 17 ਮੀਟਰ ਦਾ ਅੰਕੜਾ ਪਾਰ ਕੀਤਾ ਅਤੇ ਇਸ ਦੇ ਆਧਾਰ 'ਤੇ ਉਹ ਚੈਂਪੀਅਨ ਬਣਿਆ। ਇਸ ਦੇ ਨਾਲ ਹੀ ਅਬਦੁੱਲਾ ਨੇ ਆਪਣੀ 5ਵੀਂ ਕੋਸ਼ਿਸ਼ 'ਚ ਇਸ ਜਾਦੂਈ ਅੰਕੜੇ ਨੂੰ ਪਾਰ ਕੀਤਾ ਅਤੇ ਟਾਪ-2 'ਚ ਜਗ੍ਹਾ ਬਣਾਈ। ਭਾਰਤ ਦੇ ਕੋਲ ਹੁਣ 16 ਸੋਨ ਤਗਮੇ ਹਨ।
ਇਸ ਦੌਰਾਨ ਭਾਰਤੀ ਦੌੜਾਕ ਸੰਦੀਪ ਕੁਮਾਰ ਨੇ 10000 ਮੀਟਰ ਰੇਸਵਾਕ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਮੌਜੂਦਾ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਤਗਮੇ ਦੀ ਗਿਣਤੀ ਹੁਣ 46 ਹੋ ਗਈ ਹੈ, ਜਿਸ ਵਿੱਚ 16 ਸੋਨ, 12 ਚਾਂਦੀ ਅਤੇ 18 ਕਾਂਸੀ ਸ਼ਾਮਲ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Athletics, Commonwealth Games 2022, CWG, National news, Sports, World news