ਨਵੀਂ ਦਿੱਲੀ- ਭਾਰਤੀ ਪਹਿਲਵਾਨ ਦੀਪਕ ਪੂਨੀਆ (Deepak Punia) ਨੇ ਰਾਸ਼ਟਰਮੰਡਲ ਖੇਡਾਂ (CWG 2022) ਵਿੱਚ ਪਾਕਿਸਤਾਨ ਦੇ ਪਹਿਲਵਾਨ ਮੁਹੰਮਦ ਇਨਾਮ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ। ਦੀਪਕ ਨੇ ਕੁਸ਼ਤੀ ਦੇ 86 ਕਿਲੋਗ੍ਰਾਮ ਵਰਗ ਵਿੱਚ ਆਪਣਾ ਨਾਂ ਬਣਾਇਆ। ਰਾਸ਼ਟਰਮੰਡਲ ਖੇਡਾਂ 2022 (Commonwealth Games 2022) ਵਿੱਚ ਭਾਰਤ ਦਾ ਇਹ 24ਵਾਂ ਤਮਗਾ ਹੈ। ਭਾਰਤ ਨੇ ਹੁਣ ਤੱਕ 9 ਗੋਲਡ, 8 ਸਿਲਵਰ ਅਤੇ 7 ਬ੍ਰਾਂਜ਼ ਮੈਡਲ ਹਾਸਲ ਕੀਤੇ ਹਨ। ਇਨ੍ਹਾਂ ਵਿੱਚੋਂ 3 ਗੋਲਡ ਕੁਸ਼ਤੀ ਵਿੱਚ ਆਏ ਹਨ।
ਕੁਸ਼ਤੀ ਵਿੱਚ ਭਾਰਤ ਦੀ ਸੁਨਹਿਰੀ ਮੁਹਿੰਮ, ਬਜਰੰਗ ਤੇ ਸਾਕਸ਼ੀ ਨੂੰ ਸੋਨਾ, ਅੰਸ਼ੂ ਨੂੰ ਚਾਂਦੀ
ਦੀਪਕ ਪੂਨੀਆ (Deepak Punia) ਤੋਂ ਪਹਿਲਾਂ ਭਾਰਤ ਦੇ ਸਟਾਰ ਪਹਿਲਵਾਨ ਅਤੇ ਓਲੰਪਿਕ ਤਮਗਾ ਜੇਤੂ ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਨੇ ਭਾਰਤ ਨੂੰ ਸੁਨਹਿਰੀ ਸ਼ੁਰੂਆਤ ਦਿਵਾਈ, ਜਦਕਿ ਅੰਸ਼ੂ ਮਲਿਕ ਨੇ ਡੈਬਿਊ ਕਰਦੇ ਹੋਏ ਸਿਲਵਰ ਮੈਡਲ ਹਾਸਲ ਕੀਤਾ। ਟੋਕੀਓ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਬਜਰੰਗ ਦਾ 65 ਕਿਲੋਗ੍ਰਾਮ ਵਰਗ 'ਚ ਇੰਨਾ ਦਬਦਬਾ ਰਿਹਾ ਕਿ ਉਸ ਨੇ ਪਹਿਲੇ ਦੌਰ 'ਚ ਹੀ ਚਾਰ 'ਚੋਂ ਤਿੰਨ ਮੈਚ ਜਿੱਤੇ। ਉਸ ਨੇ ਫਾਈਨਲ ਵਿੱਚ ਕੈਨੇਡਾ ਦੇ ਲੈਚਲਾਨ ਮੈਕਨੀਲ ਨੂੰ 9-2 ਨਾਲ ਹਰਾਇਆ। ਇਸ ਤੋਂ ਪਹਿਲਾਂ ਇੰਗਲੈਂਡ ਦੇ ਜਾਰਜ ਰਾਮ 'ਤੇ ਤਕਨੀਕੀ ਉੱਤਮਤਾ (10-0) ਦੀ ਜਿੱਤ ਦਰਜ ਕਰਕੇ ਆਸਾਨੀ ਨਾਲ ਫਾਈਨਲ 'ਚ ਜਗ੍ਹਾ ਬਣਾ ਲਈ ਸੀ।
ਦੂਜੇ ਪਾਸੇ ਸਾਕਸ਼ੀ ਮਲਿਕ ਨੇ 62 ਕਿਲੋਗ੍ਰਾਮ ਦੇ ਫਾਈਨਲ ਵਿੱਚ ਕੈਨੇਡਾ ਦੀ ਅਨਾ ਗੋਨਡਿਨੇਜ਼ ਗੋਂਜਾਲੇਸ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ। ਰਾਸ਼ਟਰਮੰਡਲ ਖੇਡਾਂ ਵਿੱਚ ਸਾਕਸ਼ੀ ਦਾ ਇਹ ਪਹਿਲਾ ਸੋਨ ਤਗਮਾ ਹੈ। ਇਸ ਤੋਂ ਪਹਿਲਾਂ ਉਹ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤ ਚੁੱਕੀ ਹੈ। ਇਸ ਦੇ ਨਾਲ ਹੀ ਅੰਸ਼ੂ ਮਲਿਕ ਨੇ 57 ਕਿਲੋਗ੍ਰਾਮ ਫ੍ਰੀਸਟਾਈਲ ਈਵੈਂਟ 'ਚ ਚਾਂਦੀ ਦਾ ਤਮਗਾ ਜਿੱਤ ਕੇ ਕੁਸ਼ਤੀ 'ਚ ਦੇਸ਼ ਦਾ ਖਾਤਾ ਖੋਲਿਆ। ਅੰਸ਼ੂ ਨੂੰ ਫਾਈਨਲ 'ਚ ਨਾਈਜੀਰੀਆ ਦੇ ਓਦੁਨਾਯੋ ਫੋਲਾਸਾਡੇ ਐਡੁਕਰੋਏ ਤੋਂ 3-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।