Home /News /sports /

CWG 2022 : ਭਾਰਤ ਨੂੰ ਛੇਵੇਂ ਦਿਨ ਵੇਟਲਿਫਟਿੰਗ ‘ਚ ਪਹਿਲਾ ਮੈਡਲ ਮਿਲਿਆ, ਲਵਪ੍ਰੀਤ ਨੇ ਕਾਂਸੀ ਦਾ ਤਗਮਾ ਜਿੱਤਿਆ

CWG 2022 : ਭਾਰਤ ਨੂੰ ਛੇਵੇਂ ਦਿਨ ਵੇਟਲਿਫਟਿੰਗ ‘ਚ ਪਹਿਲਾ ਮੈਡਲ ਮਿਲਿਆ, ਲਵਪ੍ਰੀਤ ਨੇ ਕਾਂਸੀ ਦਾ ਤਗਮਾ ਜਿੱਤਿਆ

CWG 2022 : ਭਾਰਤ ਨੂੰ ਛੇਵੇਂ ਦਿਨ ਵੇਟਲਿਫਟਿੰਗ ‘ਚ ਪਹਿਲਾ ਮੈਡਲ ਮਿਲਿਆ, ਲਵਪ੍ਰੀਤ ਨੇ ਕਾਂਸੀ ਦਾ ਤਗਮਾ ਜਿੱਤਿਆ

CWG 2022 : ਭਾਰਤ ਨੂੰ ਛੇਵੇਂ ਦਿਨ ਵੇਟਲਿਫਟਿੰਗ ‘ਚ ਪਹਿਲਾ ਮੈਡਲ ਮਿਲਿਆ, ਲਵਪ੍ਰੀਤ ਨੇ ਕਾਂਸੀ ਦਾ ਤਗਮਾ ਜਿੱਤਿਆ

CWG 2022 : ਲਵਪ੍ਰੀਤ ਨੇ ਕਲੀਨ ਐਂਡ ਜਰਕ ਵਿੱਚ ਵੀ ਇਹੀ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਪਹਿਲੀ ਕੋਸ਼ਿਸ਼ ਵਿੱਚ 185 ਕਿਲੋਗ੍ਰਾਮ ਭਾਰ ਚੁੱਕਿਆ ਅਤੇ ਸਮੁੱਚੇ ਤੌਰ ’ਤੇ ਪਹਿਲੇ ਸਥਾਨ ’ਤੇ ਆਇਆ।

 • Share this:
  ਨਵੀਂ ਦਿੱਲੀ- ਭਾਰਤ ਨੂੰ ਰਾਸ਼ਟਰਮੰਡਲ ਖੇਡਾਂ ਦੇ ਛੇਵੇਂ ਦਿਨ ਵੇਟਲਿਫਟਿੰਗ ਵਿੱਚ ਪਹਿਲਾ ਤਗ਼ਮਾ ਮਿਲਿਆ ਹੈ। ਪੁਰਸ਼ਾਂ ਦੇ 109 ਕਿਲੋ ਭਾਰ ਵਰਗ ਵਿੱਚ ਪ੍ਰਵੇਸ਼ ਕਰਨ ਵਾਲੇ ਲਵਪ੍ਰੀਤ ਸਿੰਘ ਨੇ ਕੁੱਲ 355 ਕਿਲੋ ਭਾਰ ਚੁੱਕ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਤੋਂ ਪਹਿਲਾਂ ਲਵਪ੍ਰੀਤ ਨੇ ਸਨੈਚ ਵਿੱਚ ਜ਼ਬਰਦਸਤ ਡੈਬਿਊ ਕੀਤਾ ਸੀ। ਪਹਿਲੀ ਹੀ ਕੋਸ਼ਿਸ਼ ਵਿੱਚ ਲਵਪ੍ਰੀਤ ਸਿੰਘ ਨੇ 157 ਕਿਲੋ ਭਾਰ ਚੁੱਕਿਆ। ਦੂਜੀ ਕੋਸ਼ਿਸ਼ 'ਚ ਲਵਪ੍ਰੀਤ ਨੇ 4 ਕਿਲੋਗ੍ਰਾਮ ਜ਼ਿਆਦਾ ਯਾਨੀ 161 ਕਿਲੋਗ੍ਰਾਮ ਭਾਰ ਚੁੱਕਿਆ ਅਤੇ ਇਸ ਲਿਫਟ ਨਾਲ ਪਹਿਲੇ ਸਥਾਨ 'ਤੇ ਆ ਗਿਆ। ਉਸ ਦੀ ਤੀਜੀ ਕੋਸ਼ਿਸ਼ ਵੀ ਸਫਲ ਰਹੀ ਅਤੇ ਉਨ੍ਹਾਂ 163 ਕਿਲੋਗ੍ਰਾਮ ਭਾਰ ਦੇ ਨਾਲ ਸਨੈਚ ਰਾਊਂਡ ਪੂਰਾ ਕੀਤਾ।

  ਲਵਪ੍ਰੀਤ ਨੇ ਕਲੀਨ ਐਂਡ ਜਰਕ ਵਿੱਚ ਵੀ ਇਹੀ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਪਹਿਲੀ ਕੋਸ਼ਿਸ਼ ਵਿੱਚ 185 ਕਿਲੋਗ੍ਰਾਮ ਭਾਰ ਚੁੱਕਿਆ ਅਤੇ ਸਮੁੱਚੇ ਤੌਰ ’ਤੇ ਪਹਿਲੇ ਸਥਾਨ ’ਤੇ ਆਇਆ। ਭਾਰਤੀ ਵੇਟਲਿਫਟਰ ਨੇ ਦੂਜੀ ਕੋਸ਼ਿਸ਼ ਵਿੱਚ 189 ਕਿਲੋਗ੍ਰਾਮ ਭਾਰ ਚੁੱਕਿਆ ਅਤੇ ਤੀਜੀ ਕੋਸ਼ਿਸ਼ ਵਿੱਚ 192 ਕਿਲੋਗ੍ਰਾਮ ਭਾਰ ਚੁੱਕ ਕੇ ਰਾਸ਼ਟਰੀ ਰਿਕਾਰਡ ਬਣਾਇਆ। ਉਸ ਦੀਆਂ ਸਾਰੀਆਂ 6 ਕੋਸ਼ਿਸ਼ਾਂ ਸਹੀ ਸਨ। ਹਾਲਾਂਕਿ ਕੈਮਰੂਨ ਦੇ ਨਯਾਬੇਯੂ ਨੇ 196 ਕਿਲੋਗ੍ਰਾਮ ਭਾਰ ਚੁੱਕ ਕੇ ਸੋਨ ਤਗਮਾ ਜਿੱਤਿਆ ਜਦਕਿ ਸਮੋਆ ਦੇ ਜੈਕ ਹਿਤਿਲਾ ਚਾਂਦੀ ਦਾ ਤਗਮਾ ਜਿੱਤਣ 'ਚ ਕਾਮਯਾਬ ਰਹੇ।

  ਜਦੋਂ ਲਵਪ੍ਰੀਤ ਸਿੰਘ ਨੇ ਆਪਣੀ ਆਖਰੀ ਕਲੀਨ ਐਂਡ ਜਰਕ ਕੋਸ਼ਿਸ਼ ਪੂਰੀ ਕੀਤੀ ਤਾਂ ਉਹ ਸਿਖਰ 'ਤੇ ਸੀ। ਪਰ ਬਾਅਦ ਵਿੱਚ ਕੈਮਰੂਨ ਅਤੇ ਸਮੋਆ ਦੇ ਵੇਟਲਿਫਟਰ ਨੇ ਉਨ੍ਹਾਂ ਨੂੰ ਪਛਾੜ ਦਿੱਤਾ ਅਤੇ ਅੰਤ ਵਿੱਚ ਲਵਪ੍ਰੀਤ ਨੂੰ ਕਾਂਸੀ ਦੇ ਤਗਮੇ ਨਾਲ ਹੀ ਸਬਰ ਕਰਨਾ ਪਿਆ। ਉਸਨੇ ਕੁੱਲ 355 (163+192) ਕਿਲੋ ਭਾਰ ਚੁੱਕਿਆ ਅਤੇ ਆਪਣਾ ਰਾਸ਼ਟਰੀ ਰਿਕਾਰਡ ਤੋੜਦੇ ਹੋਏ ਕਾਂਸੀ ਦਾ ਤਗਮਾ ਜਿੱਤਿਆ। ਕੈਮਰੂਨ ਦੇ ਵੇਟਲਿਫਟਰ ਜੂਨੀਅਰ ਪੇਰੀਸਲੈਕਸ ਨੇ ਕੁੱਲ 361 ਕਿਲੋਗ੍ਰਾਮ ਭਾਰ ਚੁੱਕਿਆ ਅਤੇ ਸੋਨ ਤਗਮਾ ਜਿੱਤਣ ਵਿੱਚ ਕਾਮਯਾਬ ਰਿਹਾ। ਇਸ ਦੇ ਨਾਲ ਹੀ ਸਮੋਆ ਦੇ ਜੈਕ ਹਿਤਿਲਾ ਨੇ 358 ਕਿਲੋਗ੍ਰਾਮ ਭਾਰ ਚੁੱਕ ਕੇ ਚਾਂਦੀ ਦਾ ਤਗਮਾ ਜਿੱਤਿਆ।

  ਇਸ ਤੋਂ ਪਹਿਲਾਂ ਓਲੰਪਿਕ ਤਮਗਾ ਜੇਤੂ ਮੀਰਾਬਾਈ ਜਾਨੂ, ਜੇਰੇਮੀ ਲਾਲਰਿਨੁੰਗਾ ਅਤੇ ਅਚਿੰਤਾ ਸ਼ਿਉਲੀ ਨੇ ਵੇਟਲਿਫਟਿੰਗ ਵਿੱਚ ਦੇਸ਼ ਨੂੰ ਸੋਨ ਤਗਮਾ ਦਿਵਾਇਆ ਸੀ।
  Published by:Ashish Sharma
  First published:

  Tags: Commonwealth Games 2022, CWG, Sports

  ਅਗਲੀ ਖਬਰ