ਹੁਣ ਦਿੱਲੀ ਦਾ ਫ਼ਿਰੋਜ਼ ਸ਼ਾਹ ਕੋਟਲਾ ਕਹਾਏਗਾ 'ਅਰੁਣ ਜੇਤਲੀ ਸਟੇਡੀਅਮ'

News18 Punjab
Updated: August 27, 2019, 4:43 PM IST
share image
ਹੁਣ ਦਿੱਲੀ ਦਾ ਫ਼ਿਰੋਜ਼ ਸ਼ਾਹ ਕੋਟਲਾ ਕਹਾਏਗਾ 'ਅਰੁਣ ਜੇਤਲੀ ਸਟੇਡੀਅਮ'
ਹੁਣ ਦਿੱਲੀ ਦਾ ਫ਼ਿਰੋਜ਼ ਸ਼ਾਹ ਕੋਟਲਾ ਕਹਾਏਗਾ ਅਰੁਣ ਜੇਤਲੀ ਸਟੇਡੀਅਮ

  • Share this:
  • Facebook share img
  • Twitter share img
  • Linkedin share img
Delhi and District Cricket Association (DDCA) ਨੇ ਅੱਜ ਫ਼ੈਸਲਾ ਲਿਆ ਕਿ ਦਿੱਲੀ ਦੇ ਫ਼ਿਰੋਜ਼ ਸ਼ਾਹ ਕੋਟਲਾ ਸਟੇਡੀਅਮ ਦਾ ਨਾਂਅ ਬਦਲ ਕੇ ਅਰੁਣ ਜੇਤਲੀ ਦੇ ਨਾਂਅ ਕੀਤਾ ਜਾਵੇਗਾ।

ਦਿੱਲੀ ਕ੍ਰਿਕੇਟ ਐਸੋਸੀਏਸ਼ਨ ਦੇ ਪ੍ਰਧਾਨ ਰਹਿ ਚੁੱਕੇ ਅਰੁਣ ਜੇਤਲੀ ਦੀ ਸ਼ਨੀਵਾਰ ਨੂੰ ਦਿੱਲੀ ਦੇ ਈਐਮਐਸ ਹਸਪਤਾਲ ਵਿੱਚ ਮੌਤ ਹੋ ਗਈ ਸੀ।

ਇਹ ਨਾਮਕਰਨ 12 ਸਤੰਬਰ ਨੂੰ ਸਟੇਡੀਅਮ ਵਿੱਚ ਇੱਕ ਸਮਾਗਮ ਦੌਰਾਨ ਕੀਤਾ ਜਾਵੇਗਾ। ਇਸ ਸੰਗਮ ਵਿੱਚ ਹੀ ਪਹਿਲਾਂ ਕੀਤੇ ਐਲਾਨ ਮੁਤਾਬਿਕ ਸਟੇਡੀਅਮ ਦਾ ਇੱਕ ਸਟੈਂਡ ਭਾਰਤ ਦੇ ਕ੍ਰਿਕੇਟ ਕਪਤਾਨ ਵਿਰਾਟ ਕੋਹਲੀ ਦੇ ਨਾਂਅ ਕੀਤਾ ਜਾਵੇਗਾ।
DDCA ਪ੍ਰਧਾਨ ਰਜਤ ਸ਼ਰਮਾ ਨੇ ਕਿਹਾ ਕਿ ਜੇਤਲੀ ਕਰ ਕੇ ਵਿਰਾਟ ਕੋਹਲੀ, ਵੀਰੇਂਦਰ ਸਹਿਵਾਗ, ਗੌਤਮ ਗੰਭੀਰ, ਆਸ਼ੀਸ਼ ਨੇਹਰਾ, ਰਿਸ਼ਭ ਪੰਤ ਤੇ ਕਈ ਹੋਰ ਖਿਡਾਰੀ ਭਾਰਤ ਦਾ ਨਾਂਅ ਉੱਚਾ ਕਰ ਸਕੇ।

ਜੇਤਲੀ ਨੂੰ ਆਪਣੇ ਕਾਰਜਕਾਲ ਦੌਰਾਨ ਸਟੇਡੀਅਮ ਵਿੱਚ ਆਧੁਨਿਕ ਸੁਵਿਧਾਵਾਂ ਮੁਹੱਈਆ ਕਰਾਉਣ, ਸੀਟਾਂ ਵਧਾਉਣ ਤੇ ਵਿਸ਼ਵ ਪੱਧਰੀ ਡਰੈੱਸਿੰਗ ਰੂਮ ਬਣਵਾਉਣ ਲਈ ਯਾਦ ਕੀਤਾ ਜਾਵੇਗਾ।

ਇਹ ਸੰਗਮ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਖੇਡ ਮੰਤਰੀ ਕਿਰਨ ਰਿਜਿਜੂ ਦੀ ਮੌਜੂਦਗੀ ਵਿੱਚ ਕੀਤਾ ਜਾਵੇਗਾ।

ਕਲਕੱਤਾ ਦੇ ਈਡਨ ਗਾਰਡਨ ਸਟੇਡੀਅਮ ਤੋਂ ਬਾਅਦ ਫ਼ਿਰੋਜ਼ ਸ਼ਾਹ ਕੋਟਲਾ ਸਟੇਡੀਅਮ ਭਾਰਤ ਦਾ ਸਭ ਤੋਂ ਪੁਰਾਣ ਕ੍ਰਿਕੇਟ ਸਟੇਡੀਅਮ ਹੈ ਜਿਸ ਨੂੰ 1883 ਵਿੱਚ ਬਣਾਇਆ ਗਿਆ ਸੀ।

ਇੱਥੇ 34 ਟੈੱਸਟ ਮੈਚ, 25 ODIs ਤੇ 5 T20 ਮੈਚ ਖੇਡੇ ਜਾ ਚੁੱਕੇ ਹਨ।
First published: August 27, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading