Home /News /sports /

ਕਬੱਡੀ ਮੈਚ ਦੌਰਾਨ ਖਿਡਾਰੀ ਨੂੰ ਆਇਆ ਹਾਰਟ ਅਟੈਕ, Viral ਹੋਇਆ ਮੌਤ ਦਾ ਲਾਈਵ Video

ਕਬੱਡੀ ਮੈਚ ਦੌਰਾਨ ਖਿਡਾਰੀ ਨੂੰ ਆਇਆ ਹਾਰਟ ਅਟੈਕ, Viral ਹੋਇਆ ਮੌਤ ਦਾ ਲਾਈਵ Video

 ਕਬੱਡੀ ਮੈਚ ਦੌਰਾਨ ਖਿਡਾਰੀ ਨੂੰ ਆਇਆ ਹਾਰਟ ਅਟੈਕ, Viral ਹੋਇਆ ਮੌਤ ਦਾ ਲਾਈਵ Video

ਕਬੱਡੀ ਮੈਚ ਦੌਰਾਨ ਖਿਡਾਰੀ ਨੂੰ ਆਇਆ ਹਾਰਟ ਅਟੈਕ, Viral ਹੋਇਆ ਮੌਤ ਦਾ ਲਾਈਵ Video

ਛੱਤੀਸਗੜ੍ਹ ਦੇ ਧਮਤਰੀ ਜ਼ਿਲੇ ਦੇ ਗੋਜੀ ਪਿੰਡ ਵਿੱਚ ਇੱਕ ਕਬੱਡੀ ਖਿਡਾਰੀ ਦੀ ਵੇਖਦੇ-ਵੇਖਦੇ ਹੀ ਮੌਤ ਹੋ ਗਈ। ਇਸ ਪਿੰਡ ਵਿੱਚ ਕਬੱਡੀ ਮੁਕਾਬਲਾ ਚੱਲ ਰਿਹਾ ਹੈ।

 • Share this:
  ਧਮਤਰੀ - ਛੱਤੀਸਗੜ੍ਹ ਦੇ ਧਮਤਰੀ ਜ਼ਿਲੇ ਦੇ ਗੋਜੀ ਪਿੰਡ ਵਿੱਚ ਇੱਕ ਕਬੱਡੀ ਖਿਡਾਰੀ ਦੀ ਵੇਖਦੇ-ਵੇਖਦੇ ਹੀ ਮੌਤ ਹੋ ਗਈ। ਇਸ ਪਿੰਡ ਵਿੱਚ ਕਬੱਡੀ ਮੁਕਾਬਲਾ ਚੱਲ ਰਿਹਾ ਹੈ। 20 ਜਨਵਰੀ ਦੀ ਸ਼ਾਮ ਨੂੰ ਕੋਕਾਡੀ ਪਿੰਡ ਦਾ ਨਰਿੰਦਰ ਉਰਫ ਨੰਦੂ ਸਾਹੂ ਵੀ ਆਪਣੀ ਟੀਮ ਨਾਲ ਖੇਡਣ ਗਿਆ ਸੀ। ਮੈਚ ਦੌਰਾਨ ਨੰਦੂ ਦੀ ਵਾਰੀ ਆਈ। ਇਸ ਦੌਰਾਨ ਵਿਰੋਧੀ ਖਿਡਾਰੀਆਂ ਨੇ ਨੰਦੂ ਨੂੰ ਘੇਰ ਕੇ ਹੇਠਾਂ ਸੁੱਟ ਦਿੱਤਾ। ਇਸ ਤੋਂ ਬਾਅਦ ਨੰਦੂ ਕਬੱਡੀ ਦੇ ਨਾਲ ਹੀ ਆਪਣੀ ਜ਼ਿੰਦਗੀ ਦਾ ਦਾਅ ਵੀ ਹਾਰ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ ਦੇ ਅਧਾਰ 'ਤੇ ਪੁਲਿਸ ਪੁੱਛਗਿੱਛ ਕਰ ਰਹੀ ਹੈ।

  ਦਰਅਸਲ, ਨੰਦੂ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਅਤੇ ਉਸ ਦੀ ਮੌਤ ਹੋ ਗਈ। ਜਿਹੜੇ ਕਬੱਡੀ ਦੇਖਣ ਆਏ ਸਨ, ਉਨ੍ਹਾਂ ਨੇ ਆਪਣੀਆਂ ਅੱਖਾਂ ਸਾਹਮਣੇ ਮੌਤ ਵੇਖੀ। ਉਤਸ਼ਾਹ ਨਾਲ ਮਨਾਇਆ ਜਾ ਰਿਹਾ ਕਬੱਡੀ ਮੁਕਾਬਲਾ ਕੁਝ ਹੀ ਮਿੰਟਾਂ ਵਿੱਚ ਸੋਗ ਵਿੱਚ ਬਦਲ ਗਿਆ। ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਨੇੜਲੇ ਪਿੰਡਾਂ ਦੀਆਂ ਕਈ ਟੀਮਾਂ ਨੇ ਮੁਕਾਬਲੇ ਵਿੱਚ ਹਿੱਸਾ ਲਿਆ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਨੰਦੂ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਕੇਸ ਦੀ ਜਾਂਚ ਕੁਰੁਦ ਥਾਣੇ ਵਿਚ ਕੀਤੀ ਜਾ ਰਹੀ ਹੈ। ਪੁਲਿਸ ਨੇ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਪੁਲਿਸ ਵੱਲੋਂ ਮੈਚ ਵਿੱਚ ਸ਼ਾਮਲ ਦੋਵਾਂ ਟੀਮਾਂ ਦੇ ਖਿਡਾਰੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਘਟਨਾ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ।
  Published by:Ashish Sharma
  First published:

  Tags: Chhattisgarh, Heart, Heart attack, Kabaddi Cup

  ਅਗਲੀ ਖਬਰ