ਸਾਬਕਾ ਪਾਕਿਸਤਾਨ ਕਪਤਾਨ ਇਮਰਾਨ ਖ਼ਾਨ ਦਾ ਰੇਖਾ ਨਾਲ ਕੋਈ ਸੰਬੰਧ ਸੀ?

News18 Punjabi | News18 Punjab
Updated: May 12, 2021, 6:47 PM IST
share image
ਸਾਬਕਾ ਪਾਕਿਸਤਾਨ ਕਪਤਾਨ ਇਮਰਾਨ ਖ਼ਾਨ ਦਾ ਰੇਖਾ ਨਾਲ ਕੋਈ ਸੰਬੰਧ ਸੀ?
ਸਾਬਕਾ ਪਾਕਿਸਤਾਨ ਕਪਤਾਨ ਇਮਰਾਨ ਖ਼ਾਨ ਦਾ ਰੇਖਾ ਨਾਲ ਕੋਈ ਸੰਬੰਧ ਸੀ?

  • Share this:
  • Facebook share img
  • Twitter share img
  • Linkedin share img

ਕ੍ਰਿਕਟਰਾਂ ਅਤੇ ਅਭਿਨੇਤਰੀਆਂ ਦਾ ਪ੍ਰੇਮ ਸੰਬੰਧ ਕੋਈ ਵੱਡੀ ਗੱਲ ਨਹੀਂ ਹੈ। ਇੱਥੇ ਬਹੁਤ ਸਾਰੇ ਕ੍ਰਿਕਟਰ ਅਤੇ ਅਭਿਨੇਤਰੀਆਂ ਹਨ ਜਿਨ੍ਹਾਂ ਦਾ ਪ੍ਰੇਮ ਸੰਬੰਧ ਰਿਹਾ ਹੈ ਅਤੇ ਕਈਆਂ ਦਾ ਪਿਆਰ ਪਰਵਾਨ ਚੜ੍ਹਦੇ ਹੋਏ ਵਿਆਹ ਤਕ ਵੀ ਪਹੁੰਚਿਆ। ਇਸ ਸਮੇਂ ਦੌਰਾਨ ਕ੍ਰਿਕਟਰ ਅਤੇ ਬਾਲੀਵੁੱਡ ਨਾਲ ਜੁੜੀ ਇੱਕ ਲਵ ਸਟੋਰੀ ਅਜਿਹੀ ਸਾਹਮਣੇ ਆਈ ਹੈ ਜਿਸ ਬਾਰੇ ਅਜੇ ਤੱਕ ਕਿਸੇ ਨੂੰ ਪਤਾ ਨਹੀਂ ਸੀ। ਇਹ ਕਿਹਾ ਜਾਂਦਾ ਹੈ ਕਿ ਪਾਕਿਸਤਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਅਤੇ ਸਾਬਕਾ ਕ੍ਰਿਕਟ ਕਪਤਾਨ ਇਮਰਾਨ ਖ਼ਾਨ ਤੇ ਬਾਲੀਵੁੱਡ ਅਭਿਨੇਤਰੀ ਰੇਖਾ ਚ ਅਫੇਅਰ ਚੱਲ ਰਿਹਾ ਸੀ। ਇਹ ਜਾਣਕਾਰੀ ਇੱਕ ਇੰਸਟਾਗ੍ਰਾਮ ਯੂਜ਼ਰ ਵੱਲੋਂ ਪੋਸਟ ਕੀਤੀ ਇੱਕ ਅਖ਼ਬਾਰ ਦੀ ਕਟਿੰਗ ਪੋਸਟ ਤੋਂ ਮਿਲੀ ਹੈ। ਇਹ ਪੋਸਟ ਅਕਤੂਬਰ 2020 ਦੀ ਹੈ ਪਰ ਦੁਬਾਰਾ ਸੁਰਖ਼ੀਆਂ ਵਿਚ ਹੈ। ਪੋਸਟ ਵਿਚ ਪਾਈ ਗਈ ਕਟਿੰਗ ਸਟਾਰ ਅਖ਼ਬਾਰ ਦੀ ਹੈ ਤੇ 1985 ਦੇ ਸਮੇਂ ਦੀ ਹੈ।


ਇਸ 'ਚ ਲਿਖਿਆ ਹੈ ਕਿ ਰੇਖਾ ਤੇ ਇਮਰਾਨ ਵਿਆਹ ਕਰਨਗੇ। ਖ਼ਬਰ ਵਿਚ, ਭਾਰਤੀ ਫ਼ਿਲਮ ਜਰਨਲ ਫ਼ਿਲਮ ਦੇ ਹਵਾਲੇ ਨਾਲ, ਦੋਵਾਂ ਦੇ ਵਿਆਹ ਬਾਰੇ ਕਿਹਾ ਗਿਆ ਹੈ। ਇਹ ਕਹਿੰਦਾ ਹੈ ਕਿ ਰੇਖਾ ਦੀ ਮਾਂ ਇਸ ਰਿਸ਼ਤੇ ਤੋਂ ਖ਼ੁਸ਼ ਸੀ ਅਤੇ ਉਸ ਨੇ ਇਸ ਬਾਰੇ ਜੋਤਸ਼ੀ ਨਾਲ ਵੀ ਗੱਲਬਾਤ ਕੀਤੀ। ਇਹ ਵੀ ਲਿਖਿਆ ਗਿਆ ਹੈ ਕਿ ਇਮਰਾਨ ਖ਼ਾਨ ਨੇ ਰੇਖਾ ਨਾਲ ਮੁੰਬਈ ਵਿੱਚ ਕੁੱਝ ਸਮਾਂ ਵੀ ਬਿਤਾਇਆ ਸੀ। ਦੋਵੇਂ ਅਪ੍ਰੈਲ ਦੇ ਮਹੀਨੇ ਵਿੱਚ ਇਕੱਠੇ ਸਨ। ਇਸ ਦੌਰਾਨ ਉਹ ਦੋਵੇਂ ਮੁੰਬਈ ਦੇ ਬੀਚ ਤੇ ਨਾਈਟ ਕਲੱਬਾਂ ਵਿੱਚ ਇਕੱਠੇ ਵੇਖੇ ਗਏ। ਰਿਪੋਰਟ ਵਿਚ ਲੋਕਾਂ ਦੇ ਹਵਾਲੇ ਨਾਲ ਲਿਖਿਆ ਗਿਆ ਸੀ ਕਿ ਇਮਰਾਨ ਅਤੇ ਰੇਖਾ ਬਹੁਤ ਨੇੜੇ ਸਨ। ਦੋਵੇਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਨ।


ਰਿਪੋਰਟ ਵਿਚ ਇਮਰਾਨ ਖ਼ਾਨ ਦਾ ਬਿਆਨ ਵੀ ਛਾਪਿਆ ਗਿਆ ਸੀ। ਇਸ ਵਿੱਚ ਇਮਰਾਨ ਨੇ ਕਿਹਾ ਸੀ, ‘ਥੋੜੇ ਸਮੇਂ ਲਈ ਅਭਿਨੇਤਰੀਆਂ ਨਾਲ ਰਹਿ ਸਕਦਾ ਹਾਂ। ਮੈਂ ਉਨ੍ਹਾਂ ਨਾਲ ਕੁੱਝ ਸਮੇਂ ਲਈ ਰਹਿਣਾ ਪਸੰਦ ਕਰਦਾ ਹਾਂ। ਫਿਰ ਮੈਂ ਅੱਗੇ ਵੱਧ ਜਾਂਦਾ ਹਾਂ। ਮੈਂ ਕਿਸੇ ਫ਼ਿਲਮ ਅਭਿਨੇਤਰੀ ਨਾਲ ਵਿਆਹ ਨਹੀਂ ਕਰ ਸਕਦਾ।” ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਮਰਾਨ ਦਾ ਜ਼ੀਨਤ ਅਮਾਨ ਅਤੇ ਸ਼ਬਾਨਾ ਆਜ਼ਮੀ ਨਾਲ ਵੀ ਰਿਸ਼ਤਾ ਰਿਹਾ ਸੀ।

ਇਮਰਾਨ ਖ਼ਾਨ ਨੇ ਬਾਅਦ ਵਿੱਚ 1995 ਵਿੱਚ ਬ੍ਰਿਟਿਸ਼ ਨਿਰਮਾਤਾ ਜੈਮੀਮਾ ਗੋਲਡਸਮਿੱਥ ਨਾਲ ਵਿਆਹ ਕਰਵਾ ਲਿਆ। ਹਾਲਾਂਕਿ, ਇਹ ਵਿਆਹ 2004 ਵਿੱਚ ਖ਼ਤਮ ਹੋਇਆ। ਫਿਰ ਉਸ ਨੇ ਬ੍ਰਿਟਿਸ਼ ਪੱਤਰਕਾਰ ਰੇਹਮ ਖ਼ਾਨ ਨਾਲ 2014 ਵਿੱਚ ਵਿਆਹ ਕਰਵਾ ਲਿਆ ਪਰ ਇਹ ਰਿਸ਼ਤਾ ਸਿਰਫ ਇੱਕ ਸਾਲ ਚਲਿਆ ਅਤੇ ਦੋਵਾਂ ਦਾ ਤਲਾਕ ਹੋ ਗਿਆ। ਇਮਰਾਨ ਖ਼ਾਨ ਨੇ ਸਾਲ 2018 ਵਿਚ ਤੀਜੀ ਵਾਰ ਵਿਆਹ ਕੀਤਾ ਸੀ। ਇਹ ਵਿਆਹ ਅਜੇ ਵੀ ਚੱਲ ਰਿਹਾ ਹੈ। ਉਸ ਦੀ ਮੌਜੂਦਾ ਪਤਨੀ ਦਾ ਨਾਮ ਬੁਸ਼ਰਾ ਬੀਬੀ ਹੈ। 1992 ਵਿਚ ਵਰਲਡ ਕੱਪ ਜਿੱਤਣ ਤੋਂ ਬਾਅਦ ਇਮਰਾਨ ਖ਼ਾਨ ਨੇ ਕ੍ਰਿਕਟ ਛੱਡ ਦਿੱਤੀ ਸੀ। ਉੱਥੇ ਹੀ ਰੇਖਾ ਨੇ 1990 ਵਿਚ ਦਿੱਲੀ ਦੇ ਵਪਾਰੀ ਮੁਕੇਸ਼ ਅਗਰਵਾਲ ਨਾਲ ਵਿਆਹ ਕਰਵਾਇਆ ਪਰ ਵਿਆਹ ਤੋਂ ਕੁੱਝ ਮਹੀਨਿਆਂ ਬਾਅਦ ਹੀ ਉਸ ਦੇ ਪਤੀ ਨੇ ਖ਼ੁਦਕੁਸ਼ੀ ਕਰ ਲਈ। ਇਸ ਤੋਂ ਬਾਅਦ, ਉਨ੍ਹਾਂ ਨੇ ਦੁਬਾਰਾ ਵਿਆਹ ਨਹੀਂ ਕੀਤਾ।Published by: Ramanpreet Kaur
First published: May 12, 2021, 6:47 PM IST
ਹੋਰ ਪੜ੍ਹੋ
ਅਗਲੀ ਖ਼ਬਰ