ਅਰਜਨਟੀਨਾ ਦੇ ਮਹਾਨ ਫੁੱਟਬਾਲਰ ਡਿਏਗੋ ਮਾਰਾਡੋਨਾ ਦਾ 60 ਸਾਲ ਦੀ ਉਮਰ ’ਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ

Sukhwinder Singh | News18 Punjab
Updated: November 26, 2020, 4:43 PM IST
share image
ਅਰਜਨਟੀਨਾ ਦੇ ਮਹਾਨ ਫੁੱਟਬਾਲਰ ਡਿਏਗੋ ਮਾਰਾਡੋਨਾ ਦਾ 60 ਸਾਲ ਦੀ ਉਮਰ ’ਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ
ਅਰਜਨਟੀਨਾ ਦੇ ਮਹਾਨ ਫੁੱਟਬਾਲਰ ਡਿਏਗੋ ਮਾਰਾਡੋਨਾ ਦਾ 60 ਸਾਲ ਦੀ ਉਮਰ ’ਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ(Twitter@soosairajmichal)

ਉਹ ਵਿਸ਼ਵ ਵਿੱਚ ਬਰਾਜ਼ੀਲੀ ਫੁੱਟਬਾਲ ਨਾਇਕ ਪੇਲੇ ਤੋਂ ਬਾਅਦ ਸਭ ਵੱਧ ਚਰਚਿਤ ਖਿਡਾਰੀ ਹੋ ਨਿਬੜਿਆ। ਅਰਜਨਟਾਈਨਾ ਦਾ ਹੀ ਨਹੀਂ ਉਹ ਪੂਰੀ ਦੁਨੀਆਂ ਦਾ ਲਾਡਲਾ ਪੁੱਤ ਸੀ। ਬਸਤੀਵਾਦ ਦੇ ਖਿਲਾਫ਼ ਉਸ ਨੇ ਕਿਊਬਨ ਰਾਸ਼ਟਰਪਤੀ ਕਾਮਰੇਡ ਫੀਦੇਲ ਕਾਸਟਰੋ ਨਾਲ ਹੋਈਆਂ ਮਿਲਣੀਆਂ ਵਿੱਚ ਇਹ ਲਾਲਰੱਤਾ ਸੰਦੇਸ਼ ਤਸਦੀਕ ਵੀ ਕਰਿਆ ਸੀ।

  • Share this:
  • Facebook share img
  • Twitter share img
  • Linkedin share img
ਅਰਜਨਟੀਨਾ ਦੇ ਮਹਾਨ ਫੁੱਟਬਾਲਰ ਡਿਏਗੋ ਮਾਰਾਡੋਨਾ ਦਾ 60 ਸਾਲ ਦੀ ਉਮਰ ’ਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਉਨ੍ਹਾਂ ਇਕ ਦਿਨ ਪਹਿਲਾਂ ਹੀ ਆਪਣਾ 60ਵਾਂ ਜਨਮਦਿਨ ਮਨਾਇਆ ਸੀ। ਉਨ੍ਹਾਂ ਦੇ ਵਕੀਲ ਨੇ ਦੱਸਿਆ ਕਿ ਮਾਰਾਡੋਨਾ ਦਾ ਦਿਹਾਂਤ ਉਨ੍ਹਾਂ ਦੇ ਘਰ ’ਚ ਹੀ ਹੋਇਆ ਹੈ। ਉਨ੍ਹਾਂ ਦਾ 2 ਹਫਤੇ ਪਹਿਲਾਂ ਹੀ ਦਿਮਾਗ ਦਾ ਆਪ੍ਰੇਸ਼ਨ ਹੋਇਆ ਸੀ। ਮਾਰਾਡੋਨਾ ਫੁੱਟਬਾਲ ਦੇ ਮੈਦਾਨ ’ਚ ਜਿੰਨੇ ਸਨਮਾਨਤ ਖਿਡਾਰੀ ਸਨ, ਮੈਦਾਨ ਤੋਂ ਬਾਹਰ ਉਨ੍ਹਾਂ ਦੀ ਜ਼ਿੰਦਗੀ ਓਨੀ ਹੀ ਹਲਚਲ ਭਰੀ ਸੀ। ਉਨ੍ਹਾਂ ’ਤੇ ਨਸ਼ਾ ਕਰਨ ਦੇ ਦੋਸ਼ ਵੀ ਲੱਗੇ ਸਨ। ਮਾਰਾਡੋਨਾ ਨੇ ਸਾਲ 1986 ਦੀ ਵਿਸ਼ਵ ਕੱਪ ਜਿੱਤ ’ਚ ਅਰਜਨਟੀਨਾ ਲਈ ਮੁੱਖ ਭੂਮਿਕਾ ਨਿਭਾਈ ਸੀ। ਇਸ ਟੂਰਨਾਮੈਂਟ ਦੇ ਫਾਈਨਲ ਦੌਰਾਨ ਇਕ ਵਿਵਾਦਗ੍ਰਸਤ ਗੋਲ ਨੂੰ ‘ਹੈਂਡ ਆਫ ਗੌਡ’ ਦਾ ਨਾਂ ਦਿੱਤਾ ਗਿਆ ਸੀ।

ਮਾਰਾਡੋਨਾ ਦਾ ਫੁੱਟਬਾਲ ਕਰੀਅਰ ਸਾਲ ਕਲੱਬ ਮੈਚ (ਗੋਲ)
1976-1981 ਅਰਜਨਟੀਨਾ ਜੂਨੀਅਰਸ 167 (115)
1981–1982 ਬੋਕਾ ਜੂਨੀਅਰ 40 (28)
1982–1984 ਬਾਰਸੀਲੋਨਾ 36 (22)
1984-1991 ਨਪੋਲੀ 188 (81)
1992-1993 ਸੇਵਿਲਾ 26 (5)
1993-1994 ਨੇਵੇਲ ਓਲਡ ਬੁਆਏ 7 (0)
1995–1997 ਬੋਕਾ ਜੂਨੀਅਰਸ 30 (7)
490 (311) ਰਾਸ਼ਟਰੀ ਟੀਮ
1977–1994 ਅਰਜਨਟੀਨਾ 91 (34)

(image-RB Leipzig English @RBLeipzig)


ਖੇਡ ਵਿੱਚ ਭ੍ਰਿਸ਼ਟਾਚਾਰੀ ਖਿਲਾਫ ਲੜਿਆ-

ਮੈਰਾਡੋਨਾ ਫੁੱਟਬਾਲ ਦੇ ਮੈਦਾਨਾਂ ਯੋਗ ਖਿਡਾਰੀ ਅਤੇ ਰਾਜਨੀਤੀ ਵਿਚ ਖੱਬੇਪੱਖੀ ਸੀ। ਇੱਕ ਫੁੱਟਬਾਲ ਖਿਡਾਰੀ ਹੋਣ ਦੇ ਨਾਤੇ ਉਸਨੇ ਅੰਤਰਰਾਸ਼ਟਰੀ ਫੈਡਰੇਸ਼ਨ ਆਫ ਐਸੋਸੀਏਸ਼ਨ ਫੁੱਟਬਾਲ (ਫੀਫਾ) ਵਿੱਚ ਭ੍ਰਿਸ਼ਟਾਚਾਰ ਵਿਰੁੱਧ ਅਣਥੱਕ ਲੜਾਈ ਲੜੀ, ਜਿਸਦੀ ਤੁਲਨਾ ਉਸਨੇ ਇੱਕ ਮਾਫੀਆ ਨਾਲ ਕੀਤੀ। ਉਸਨੇ ਫੁੱਟਬਾਲ ਖਿਡਾਰੀਆਂ ਨੂੰ ਇਕਜੁੱਟ ਕਰਨ ਲਈ ਸੰਘਰਸ਼ ਕੀਤਾ ਅਤੇ 90 ਵਿਆਂ ਦੇ ਅਖੀਰ ਵਿੱਚ, ਮਰਾਡੋਨਾ ਨੇ, ਹੋਰ ਪ੍ਰਮੁੱਖ ਸਿਤਾਰਿਆਂ ਨਾਲ, ਖਿਡਾਰੀਆਂ ਦੇ ਅਧਿਕਾਰਾਂ ਦੀ ਰਾਖੀ ਲਈ ਅੰਤਰ ਰਾਸ਼ਟਰੀ ਐਸੋਸੀਏਸ਼ਨ ਆਫ ਪ੍ਰੋਫੈਸ਼ਨਲ ਫੁੱਟਬਾਲ ਪਲੇਅਰਸ ਦੀ ਸਥਾਪਨਾ ਕੀਤੀ।

ਕਈ ਦਹਾਕੇ ਲੋਕ ਦਿਲਾਂ 'ਤੇੇ ਰਾਜ ਕਰਨ ਵਾਲਾ ਅਰਜਨਟਾਈਨਾ ਦਾ ਫੁੱਟਬਾਲ ਖਿਡਾਰੀ ਡਿਆਗੋ ਮੈਰਾਡੋਨਾ ਸਦੀਵੀ ਅਲਵਿਦਾ ਆਖ ਗਿਆ ਹੈ। ਸੰਨ 1986 ਦੇ ਫ਼ਾਈਨਲ ਵਿੱਚ ਉਸ ਦੁਆਰਾ ਕੀਤੇ ਵਿਵਾਦਗ੍ਰਸਤ ਗੋਲ ਕਰਕੇ ਹੀ ਨਹੀਂ, ਉਹ ਆਪਣੀ ਸ਼ਾਨਦਾਰ ਖੇਡ ਸਦਕਾ ਸਦਾ ਹੀ ਸੁਰਖ਼ੀਆਂ ਵਿੱਚ ਰਹਿੰਦਾ ਸੀ।

(image-facebook)


ਉਹ ਬਚਪਨ ਤੋਂ ਹੀ ਅਮਰੀਕਾ ਅਤੇ ਦੱਖਣੀ ਅਮਰੀਕਾ ਦੇ ਦੇਸ਼ਾਂ ਵਿੱਚ ਵਿਵਾਦ ਨੂੰ ਦੇਖ ਕੇ ਜਵਾਨ ਹੋਇਆ ਸੀ। ਇਸ ਕਰਕੇ ਹੀ ਇਨਕਲਾਬੀ ਆਈਕੋਨ ਚੀ- ਗਵੇਰਾ ਅਤੇ ਫੀਦੇਲ ਕਾਸਟਰੋ ਵਰਗੇ ਕਮਿਊਨਿਸਟ ਆਗੂ ਉਸਦੇ ਡੌਲਿਆਂ ਅਤੇ ਪਿੰਜਣੀਆਂ 'ਤੇ ਨਹੀਂ.... ਦਿਲ ਵਿੱਚ ਵੀ ਉੱਕਰੇ ਹੋਏ ਸਨ।

(image-facebook)


ਮਾਰਾਡੋਨਾ, ਜਿਸਨੂੰ "ਏਲ 10" ਵੀ ਕਿਹਾ ਜਾਂਦਾ ਹੈ, ਨੇ ਖੁੱਲ੍ਹੇਆਮ ਖੱਬੇਪੱਖੀ, ਸਮਾਜਵਾਦੀ ਅਤੇ ਅਗਾਂਹਵਧੂ ਲਹਿਰਾਂ ਅਤੇ ਦੁਨੀਆ ਦੀਆਂ ਸਰਕਾਰਾਂ ਅਤੇ ਖ਼ਾਸਕਰ ਲਾਤੀਨੀ ਅਮਰੀਕਾ ਵਿੱਚ ਆਪਣਾ ਸਮਰਥਨ ਦਰਸਾਇਆ। ਉਸਨੇ ਸਾਮਰਾਜਵਾਦ ਅਤੇ ਬਸਤੀਵਾਦ ਦਾ ਖੁੱਲ੍ਹ ਕੇ ਖੰਡਨ ਕੀਤਾ ਅਤੇ ਫਿਲਸਤੀਨੀ ਮਕਸਦ ਦਾ ਪੱਕਾ ਸਮਰਥਕ ਸੀ ਕਿ "ਮੇਰੇ ਮਨ ਵਿੱਚ ਮੈਂ ਫਿਲਸਤੀਨੀ ਹਾਂ।" ਅਤੇ "ਮੈਂ ਫਲਸਤੀਨੀ ਲੋਕਾਂ ਦਾ ਬਚਾਅ ਕਰਨ ਵਾਲਾ ਹਾਂ, ਮੈਂ ਉਨ੍ਹਾਂ ਦਾ ਸਤਿਕਾਰ ਕਰਦਾ ਹਾਂ ਅਤੇ ਉਨ੍ਹਾਂ ਨਾਲ ਹਮਦਰਦੀ ਕਰਦਾ ਹਾਂ, ਮੈਂ ਬਿਨਾਂ ਕਿਸੇ ਡਰ ਦੇ ਫਲਸਤੀਨ ਦਾ ਸਮਰਥਨ ਕਰਦਾ ਹਾਂ"।

ਉਹ ਵਿਸ਼ਵ ਵਿੱਚ ਬਰਾਜ਼ੀਲੀ ਫੁੱਟਬਾਲ ਨਾਇਕ ਪੇਲੇ ਤੋਂ ਬਾਅਦ ਸਭ ਵੱਧ ਚਰਚਿਤ ਖਿਡਾਰੀ ਹੋ ਨਿਬੜਿਆ। ਅਰਜਨਟਾਈਨਾ ਦਾ ਹੀ ਨਹੀਂ ਉਹ ਪੂਰੀ ਦੁਨੀਆਂ ਦਾ ਲਾਡਲਾ ਪੁੱਤ ਸੀ। ਬਸਤੀਵਾਦ ਦੇ ਖਿਲਾਫ਼ ਉਸ ਨੇ ਕਿਊਬਨ ਰਾਸ਼ਟਰਪਤੀ ਕਾਮਰੇਡ ਫੀਦੇਲ ਕਾਸਟਰੋ ਨਾਲ ਹੋਈਆਂ ਮਿਲਣੀਆਂ ਵਿੱਚ ਇਹ ਲਾਲਰੱਤਾ ਸੰਦੇਸ਼ ਤਸਦੀਕ ਵੀ ਕਰਿਆ ਸੀ।

(image-facebook)


ਡਿਆਗੋ ਮੈਰਾਡੋਨਾ ਕਿਹਾ ਕਰਦਾ ਸੀ “Che Guevara, is my Argentine hero, whom I carried on my skin and more in My heart. He is rebel and I am one as well” ਅੱਜ ਸਿਰਫ਼ 60 ਸਾਲ ਦੀ ਉਮਰ ਵਿੱਚ ਦਿਲ ਦੇ ਦੌਰੇ ਨਾਲ ਹੋਈ ਡਿਆਗੋ ਮੈਰਾਡੋਨਾ ਦੀ ਮੌਤ ਨਾਲ ਫੁੱਟਬਾਲ ਦੇ ਇਤਿਹਾਸ ਦਾ ਇਕ ਮਾਣਮੱਤਾ ਅਧਿਆਇ ਸਮਾਪਤ ਹੋ ਗਿਆ ਹੈ। ਉਸ ਨੂੰ ਚਾਹੁਣ ਵਾਲੇ ਲੋਕ ਗਹਿਰੇ ਸਦਮੇ ਵਿੱਚ ਹਨ।
Published by: Sukhwinder Singh
First published: November 26, 2020, 3:57 PM IST
ਹੋਰ ਪੜ੍ਹੋ
ਅਗਲੀ ਖ਼ਬਰ