ਮੈਸੀ ਤੋਂ ਜ਼ਿਆਦਾ ਗੋਲ ਕਰਦੇ ਨੇ ਸੁਨੀਲ ਛੇਤ੍ਰੀ, ਪਰ ਕਮਾਈ ਵਿੱਚ ਦਿਨ-ਰਾਤ ਦਾ ਅੰਤਰ

Navleen Lakhi
Updated: June 14, 2018, 6:31 PM IST
ਮੈਸੀ ਤੋਂ ਜ਼ਿਆਦਾ ਗੋਲ ਕਰਦੇ ਨੇ ਸੁਨੀਲ ਛੇਤ੍ਰੀ, ਪਰ ਕਮਾਈ ਵਿੱਚ ਦਿਨ-ਰਾਤ ਦਾ ਅੰਤਰ
ਮੈਸੀ ਤੋਂ ਜ਼ਿਆਦਾ ਗੋਲ ਕਰਦੇ ਨੇ ਸੁਨੀਲ ਛੇਤ੍ਰੀ
Navleen Lakhi
Updated: June 14, 2018, 6:31 PM IST
33 ਸਾਲ ਦੇ ਛੇਤ੍ਰੀ ਨੇ  102 ਮੈਚਾਂ ਵਿੱਚ  64 ਅੰਤਰਰਾਸ਼ਟਰੀ ਗੋਲ ਕੀਤੇ ਹਨ। ਛੇਤ੍ਰੀ ਪ੍ਰਤੀ ਮੈਚ ਗੋਲ ਕਰਨ ਦੀ ਔਸਤ ਦੇ ਮਾਮਲੇ ਵਿੱਚ ਨਾ ਸਿਰਫ਼ ਮੈਸੀ ਤੋਂ ਬਲਕਿ ਸਰਗਰਮ ਫੁੱਟਬਾਲ ਖਿਡਾਰੀਆਂ ਤੋਂ ਬਿਹਤਰ ਨੇ।

ਅੱਜ ਕਲ ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤ੍ਰੀ ਦੀ ਤੁਲਨਾ ਅਰਜੇਨਟੀਨਾ ਦੇ ਸਟਾਰ ਫੁੱਟਬਾਲ ਖਿਡਾਰੀ ਲਿਓਨਲ ਮੈਸੀ ਨਾਲ ਕੀਤੀ ਜਾ ਰਹੀ ਹੈ। ਇਸ ਬਾਰੇ ਵਿੱਚ ਛੇਤ੍ਰੀ ਦਾ ਕਹਿਣਾ ਹੈ ਕਿ, "ਮੈਸੀ ਅਤੇ ਰੋਨਾਲਡੋ ਦੇ ਨਾਲ ਮੇਰੀ ਤੁਲਨਾ ਕਰਨਾ ਸਹੀ ਨਹੀਂ ਹੈ। ਮੈਂ ਉਨ੍ਹਾਂ ਦੋਨਾਂ ਖਿਡਾਰੀਆਂ ਦਾ ਵੱਡਾ ਪ੍ਰਸੰਸਕ ਹਾਂ। ਉਹ ਬਹੁਤ ਵੱਡੇ ਖਿਡਾਰੀ ਨੇ।  ਮੈਂ ਆਪਣੇ ਦੇਸ਼ ਲਈ ਵੱਧ ਤੋਂ ਵੱਧ ਗੋਲ ਕਰਨਾ ਚਾਉਂਦਾ ਹਾਂ।" ਛੇਤ੍ਰੀ ਦੀ ਇਹ ਗੋਲ ਕਰਨ ਵਾਲੀ ਗੱਲ ਤਾਂ ਮੰਨਣ ਵਾਲੀ ਹੈ ਕਿਉਂਕਿ ਉਸ ਨੇ ਭਾਰਤੀ ਰਿਕਾਰਡ ਬਣਾਉਣ ਦੇ ਨਾਲ-ਨਾਲ ਅੰਤਰਰਾਸ਼ਟਰੀ ਪੱਧਰ ਤੇ ਵੀ ਸ਼ਾਨਦਾਰ ਪਛਾਣ ਬਣਾ ਲਈ ਹੈ।

ਦਰਅਸਲ, ਹਾਲਹਿ ਵਿੱਚ ਛੇਤ੍ਰੀ ਨੇ ਇੰਟਰਕੁੰਆਂਟੀਨੈਂਟਲ ਫੁੱਟਬਾਲ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਜਦਕਿ ਇਸ ਦੌਰਾਨ 64 ਅੰਤਰਰਾਸ਼ਟਰੀ ਗੋਲ ਨਾਲ ਉਨ੍ਹਾਂ ਨੇ ਲਿਓਨਲ ਮੈਸੀ ਦੀ ਬਰਾਬਰੀ ਕਰ ਲਈ ਸੀ। ਇਸੀ ਕਾਰਨ ਕਰ ਕੇ ਉਨ੍ਹਾਂ ਦੀ ਤੁਲਨਾ ਮੈਸੀ ਨਾਲ ਹੋ ਰਹੀ ਹੈ।

ਤੁਹਾਨੂੰ ਦੱਸ ਦਈਏ ਕਿ ਛੇਤ੍ਰੀ ਅਤੇ ਮੈਸੀ ਅੰਤਰਰਾਸ਼ਟਰੀ ਫੁੱਟਬਾਲ ਦੇ ਹੰਢੇ ਹੋਏ ਖਿਡਾਰੀ ਨੇ। ਇਹ ਦੋਨੋਂ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀਆਂ ਵਿਚੋਂ ਦੂਜੇ ਥਾਂ ਤੇ ਆਉਂਦੇ ਨੇ। ਸਰਗਰਮ ਖਿਡਾਰੀਆਂ ਵਿੱਚੋਂ ਸਭ ਤੋਂ ਜ਼ਿਆਦਾ ਗੋਲ ਪੁਰਤਗਾਲ ਦੇ ਸੁਪਰਸਟਾਰ ਕ੍ਰਿਸਟਿਆਨੋ ਰੋਨਾਲਡੋ ਨੇ ਕੀਤੇ ਨੇ, ਜਿਨ੍ਹਾਂ ਨੇ 150 ਮੈਚਾਂ ਵਿੱਚ 81 ਗੋਲ ਕੀਤੇ ਹਨ। ਜਦਕਿ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀਆਂ ਦੇ ਵਿੱਚੋਂ ਇਹ 21ਵੇਂ ਨੰਬਰ ਦੇ ਆਉਂਦੇ ਨੇ। ਇਹਨਾਂ ਤੋਂ ਉੱਪਰ ਆਈਵਰੀ ਕੋਸਟ ਦੇ ਡੀਡੀਐਆਰ ਡਰੋਗਬਾ (104 ਮੈਚਾਂ ਵਿੱਚ 65 ਗੋਲ) ਹਨ।ਇਸ ਕਾਰਨ ਨੇ ਮੈਸੀ ਤੋਂ ਅੱਗੇ ਛੇਤ੍ਰੀ:

33 ਸਾਲ ਦੇ ਛੇਤ੍ਰੀ ਨੇ 102 ਮੈਚਾਂ ਵਿੱਚ 64 ਅੰਤਰਰਾਸ਼ਟਰੀ ਗੋਲ ਕੀਤੇ ਹਨ। ਛੇਤ੍ਰੀ ਪ੍ਰਤੀ ਮੈਚ ਗੋਲ ਕਰਨ ਦੀ ਔਸਤ ਦੇ ਮਾਮਲੇ ਵਿੱਚ ਨਾ ਸਿਰਫ਼ ਮੈਸੀ ਤੋਂ ਬਲਕਿ ਸਰਗਰਮ ਫੁੱਟਬਾਲ ਖਿਡਾਰੀਆਂ ਤੋਂ ਬਿਹਤਰ ਨੇ। ਮੈਸੀ ਨੇ 124 ਮੈਚਾਂ ਵਿੱਚ 64 ਅੰਤਰਰਾਸ਼ਟਰੀ ਗੋਲ ਕਿੱਤੇ ਨੇ।  ਛੇਤ੍ਰੀ ਦੀ ਔਸਤ 0.62 ਗੋਲ ਪ੍ਰਤੀ ਮੈਚ ਹੈ ਜਦਕਿ ਮੈਸੀ ਦਾ ਔਸਤ 0.52 (124 ਮੈਚਾਂ ਵਿੱਚ 64 ਗੋਲ) ਹੈ। ਅਤੇ ਰੋਨਾਲਡੋ ਦੀ ਔਸਤ ਪ੍ਰਤੀ ਮੈਚ 0.54 ਗੋਲ ਦੀ ਹੈ।

... ਪਰ ਇਸ ਮਾਮਲੇ ਵਿੱਚ ਬਰਾਬਰ ਨੇ ਦੋਨੋਂ:

ਜੇ ਕੱਦ-ਕਾਠ ਦੀ ਗੱਲ ਕੀਤੀ ਜਾਵੇ ਤਾਂ 30 ਸਾਲਾ ਦੇ ਲਿਓਨਲ ਮੈਸੀ ਦੀ ਲੰਬਾਈ ਪੰਜ ਫੁੱਟ ਸੱਤ ਇੰਚ ਹੈ। ਜਦੋਂ ਕਿ ਭਾਰਤ ਦੇ ਬਾਈਚੁੰਗ ਭੂਟੀਆ ਤੋਂ ਬਾਦ 100 ਮੈਚ ਖੇਡਣ ਵਾਲੇ ਸੁਨੀਲ ਛੇਤ੍ਰੀ ਦੀ ਲੰਬਾਈ 5 ਫੁੱਟ ਸੱਤ ਇੰਚ ਹੈ। ਹਾਲਾਂਕਿ ਉਮਰ ਦੇ ਮਾਮਲੇ ਵਿੱਚ ਮੈਸੀ ਛੇਤ੍ਰੀ ਤੋਂ ਕਰੀਬ ਤਿੰਨ ਸਾਲ ਵੱਡੇ ਨੇ।

ਖੇਡਣ ਦੀ ਪੁਜ਼ੀਸ਼ਨ

ਅਰਜੇਨਟੀਨਾ ਅਤੇ ਬਾਰਸਿਲੋਨਾ ਦੇ ਸਟਾਰ ਲਿਓਨਲ ਮੈਸੀ ਦਸ ਨੰਬਰ ਦੀ ਜਰਸੀ ਪਾ ਕੇ ਫਾਰਵਰਡ ਪੁਜ਼ੀਸ਼ਨ ਤੇ ਖੇਡਦੇ ਹਨ ਜਦਕਿ 11 ਨੰਬਰ ਦੀ ਜਰਸੀ ਪਾਉਣ ਵਾਲੇ ਸੁਨੀਲ ਛੇਤ੍ਰੀ ਇੰਡੀਆ ਦੇ ਨਾਲ ਬੰਗਲੌਰ ਐਫਸੀ ਟੀਮ ਦੇ ਸਟਾਰ ਖਿਡਾਰੀ ਹਨ। ਉਹ ਸਟ੍ਰਾਈਕਰ ਦੀ ਭੂਮਿਕਾ ਨਿਭਾਉਂਦੇ ਹਨ।

ਕਮਾਈ ਦੇ ਵਿੱਚ ਬਹੁਤ ਅੰਤਰ

ਭਾਵੇਂ ਸੁਨੀਲ ਛੇਤ੍ਰੀ ਅੰਕੜਿਆਂ ਦੇ ਲਿਹਾਜ਼ ਨਾਲ ਲਿਓਨਲ ਮੈਸੀ ਉੱਤੇ ਬਹੁਤ ਭਾਰੀ ਪੈਂਦੇ ਦਿੱਖ ਰਹੇ ਨੇ, ਪਰ ਜਦੋਂ ਕਮਾਈ ਦੀ ਗੱਲ ਹੁੰਦੀ ਹੈ ਤਾਂ ਉਹ ਕਾਫ਼ੀ ਪਿੱਛੇ ਰਹਿ ਜਾਂਦੇ ਨੇ।  ਮੈਸੀ ਦੀ ਸਾਲਾਨਾ ਸੈਲਰੀ 5.4 ਅਰਬ ਹੈ ਜਦੋਂ ਕਿ ਛੇਤ੍ਰੀ ਸਿਰਫ਼ 1.5 ਕਰੋੜ ਰੁਪਏ ਸਾਲਾਨਾ ਕਮਾਈ ਕਰਦੇ ਹਨ।
First published: June 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ