Dinesh Karthik Retirement: ਭਾਰਤੀ ਟੀਮ ਦੇ ਸੀਨੀਅਰ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ(Dinesh Karthik) ਸੰਨਿਆਸ ਲੈਣ ਜਾ ਰਹੇ ਹਨ। ਇਹ ਅਟਕਲਾਂ ਉਨ੍ਹਾਂ ਦੀ ਨਵੀਂ ਇੰਸਟਾਗ੍ਰਾਮ ਪੋਸਟ ਤੋਂ ਬਾਅਦ ਲਗਾਈਆਂ ਜਾ ਰਹੀਆਂ ਹਨ। ਦਰਅਸਲ ਦਿਨੇਸ਼ ਕਾਰਤਿਕ ਦੇ ਇੱਕ ਨਵੇਂ ਵੀਡੀਓ ਨੇ ਕ੍ਰਿਕਟ ਜਗਤ ਵਿੱਚ ਹਲਚਲ ਮਚਾ ਦਿੱਤੀ ਹੈ। ਜਿਸ ਤਰੀਕੇ ਨਾਲ ਉਨ੍ਹਾਂ ਨੇ ਇਸ ਵੀਡੀਓ ਨੂੰ ਦਿਖਾਇਆ ਹੈ, ਉਸ ਤੋਂ ਕਿਆਸ ਲਗਾਏ ਜਾ ਰਹੇ ਹਨ ਕਿ ਸੰਨਿਆਸ ਲੈਣ ਦੇ ਮੂਡ 'ਚ ਹਨ।
ਦਿਨੇਸ਼ ਕਾਰਤਿਕ ਨੇ ਇੰਸਟਾਗ੍ਰਾਮ 'ਤੇ ਇਕ ਭਾਵੁਕ ਪੋਸਟ ਸ਼ੇਅਰ ਕੀਤੀ, ਜਿਸ 'ਚ ਉਨ੍ਹਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਦੇ ਕਰੀਅਰ ਦੌਰਾਨ ਉਨ੍ਹਾਂ ਦਾ ਸਾਥ ਦਿੱਤਾ।
ਕਾਰਤਿਕ ਨੇ ਲਿਖਿਆ, 'ਭਾਰਤ ਲਈ ਟੀ-20 ਵਿਸ਼ਵ ਕੱਪ ਖੇਡਣ ਲਈ ਸਖ਼ਤ ਮਿਹਨਤ ਕੀਤੀ ਅਤੇ ਅਜਿਹਾ ਕਰਨ 'ਤੇ ਮਾਣ ਮਹਿਸੂਸ ਕਰ ਰਿਹਾ ਹਾਂ... ਅਸੀਂ ਆਪਣਾ ਆਖਰੀ ਟੀਚਾ ਗੁਆ ਦਿੱਤਾ, ਪਰ ਇਸ ਨੇ ਮੇਰੀ ਜ਼ਿੰਦਗੀ 'ਚ ਕਈ ਯਾਦਗਾਰ ਪਲ ਦਿੱਤੇ ਹਨ, ਜੋ ਮੈਨੂੰ ਹਮੇਸ਼ਾ ਖੁਸ਼ੀਆਂ ਦੇਣਗੇ। ਉਨ੍ਹਾਂ ਨੇ ਅੱਗੇ ਲਿਖਿਆ, 'ਸਾਰੇ ਸਹਿਯੋਗੀ ,ਮੇਰੇ ਸਾਰੇ ਸਾਥੀ ਖਿਡਾਰੀਆਂ, ਕੋਚਾਂ, ਦੋਸਤਾਂ ਅਤੇ ਸਭ ਤੋਂ ਮਹੱਤਵਪੂਰਨ ਪ੍ਰਸ਼ੰਸਕਾਂ #DreamsDoComeTrue ਲਈ ਦਾ ਧੰਨਵਾਦ।
View this post on Instagram
ਦੱਸ ਦੇਈਏ ਕਿ ਦਿਨੇਸ਼ ਕਾਰਤਿਕ ਨੇ ਸਾਲ 2004 ਵਿੱਚ ਭਾਰਤ ਲਈ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਹ 18 ਸਾਲ ਤੱਕ ਭਾਰਤੀ ਟੀਮ ਦਾ ਹਿੱਸਾ ਰਹੇ, ਜਿਸ 'ਚ ਉਹ ਲਗਾਤਾਰ ਟੀਮ ਦੇ ਅੰਦਰ ਅਤੇ ਬਾਹਰ ਹੁੰਦੇ ਰਹੇ। ਕਾਰਤਿਕ ਨੇ ਭਾਰਤ ਲਈ 26 ਟੈਸਟ, 94 ਵਨਡੇ ਅਤੇ 60 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਉਨ੍ਹਾਂ ਨੇ ਟੈਸਟ ਕ੍ਰਿਕਟ 'ਚ ਵੀ ਸੈਂਕੜਾ ਲਗਾਇਆ ਹੈ, ਜਦਕਿ ਟੀ-20 ਇੰਟਰਨੈਸ਼ਨਲ 'ਚ ਵੀ ਉਨ੍ਹਾਂ ਦਾ ਅਰਧ ਸੈਂਕੜਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cricket, Cricket News, Cricket news update, Cricketer, Sports