ਪੋਂਜ਼ੀ ਸਕੀਮ ਦੇ ਝਾਂਸੇ ਵਿੱਚ ਫਸੇ ਦ੍ਰਾਵਿੜ ਅਤੇ ਸਾਇਨਾ, ਬੰਗਲੌਰ ਦੀ ਕੰਪਨੀ ਨੇ ਲਗਇਆ ਕਰੋੜਾਂ ਦਾ ਚੂਨਾ


Updated: March 12, 2018, 9:35 PM IST
ਪੋਂਜ਼ੀ ਸਕੀਮ ਦੇ ਝਾਂਸੇ ਵਿੱਚ ਫਸੇ ਦ੍ਰਾਵਿੜ ਅਤੇ ਸਾਇਨਾ, ਬੰਗਲੌਰ ਦੀ ਕੰਪਨੀ ਨੇ ਲਗਇਆ ਕਰੋੜਾਂ ਦਾ ਚੂਨਾ

Updated: March 12, 2018, 9:35 PM IST
ਪੁਲਿਸ ਅਨੁਸਾਰ ਰਾਹੁਲ ਦ੍ਰਾਵਿੜ ਨੇ ਪੋਂਜ਼ੀ ਯੋਜਨਾ ਵਿਚ ਇਕ ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ, ਪਰ ਅਜੇ ਤੱਕ ਦ੍ਰਾਵਿੜ ਨੂੰ ਆਪਣਾ ਕੋਈ ਪੈਸਾ ਨਹੀਂ ਮਿਲਿਆ ।

ਬੰਗਲੌਰ ਦੀ ਇਕ ਨਿਵੇਸ਼ਕ ਫਰਮ ਨੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਰਾਹੁਲ ਦ੍ਰਾਵਿੜ ਸਮੇਤ 100 ਤੋਂ ਵੱਧ ਲੋਕਾਂ ਨੂੰ ਭਾਰੀ ਮੁਨਾਫ਼ੇ ਦਾ ਝਾਂਸਾ ਦੇਕੇ ਕਰੋੜਾਂ ਦਾ ਚੂਨਾ ਲਗਾ ਦਿੱਤਾ, ਪੁਲਿਸ ਅਨੁਸਾਰ, ਬੈਡਮਿੰਟਨ ਸਟਾਰ ਸਾਈਨਾ ਨੇਹਵਾਲ ਅਤੇ ਸਾਬਕਾ ਸਟਾਰ ਖਿਡਾਰੀ ਪ੍ਰਕਾਸ਼ ਪਾਦੁਕੋਣ ਵੀ ਇਸ ਠਗੀ ਦੇ ਸ਼ਿਕਾਰ ਹੋਏ ਹਨ ।

ਵਿਕਰਮ ਇਨਵੈਸਟਮੈਂਟ ਨੇ ਪੋਂਜ਼ੀ ਸਕੀਮ ਚਲਾ ਕੇ 800 ਤੋਂ ਵੱਧ ਨਿਵੇਸ਼ਕਾਂ ਦੀ ਪੂੰਜੀ ਨੂੰ ਡੁੱਬਾ ਦਿੱਤਾ, ਇਸ ਕੰਪਨੀ ਵਿਚ ਸਿਨੇਮਾ, ਖੇਡਾਂ ਅਤੇ ਰਾਜਨੀਤੀ ਨਾਲ ਜੁੜੀਆ, ਸ਼ਹਿਰ ਦੀਆ ਵੱਡੀਆ ਹਸਤੀਆਂ ਨੇ ਪੈਸਾ ਲਗਾਇਆ ਸੀ ।

ਪੁਲਿਸ ਅਨੁਸਾਰ ਰਾਹੁਲ ਦ੍ਰਾਵਿੜ ਨੇ ਪੋਂਜ਼ੀ ਯੋਜਨਾ ਵਿਚ ਇਕ ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ, ਦ੍ਰਵਿੜ ਨੂੰ ਅਜੇ ਤੱਕ ਆਪਣਾ ਕੋਈ ਪੈਸਾ ਨਹੀਂ ਮਿਲਿਆ ਹੈ, ਜਦਕਿ ਪ੍ਰਕਾਸ਼ ਪਾਦੁਕੋਣ ਨੂੰ ਸ਼ੱਕ ਹੋਇਆ ਤਾਂ ਉਹਨਾਂ ਨੇ ਆਪਣੇ ਸ਼ੁਰੂਆਤੀ ਪੈਸੇ ਵਾਪਸ ਲੈ ਲਏ ।

ਪੋਂਜ਼ੀ ਸਕੀਮ ਦਾ ਮਾਸਟਰ ਮਾਈਂਡ ਕੌਣ ਹੈ ?

ਪੁਲੀਸ ਨੇ ਕੰਪਨੀ ਦੇ ਮਾਲਕ ਰਾਘਵੇਂਦਰ ਸ਼੍ਰੀਨਾਥ, ਏਜੰਟ ਸੂਤਰਾਮ ਸੁਰੇਸ਼, ਕੈਸੀ ਨਾਗਰਾਜ ਅਤੇ ਪ੍ਰਹਿਲਾਦ ਆਦਿ ਨੂੰ ਗ੍ਰਿਫਤਾਰ ਕੀਤਾ ਹੈ, ਸੂਤਰਾਮ ਸੁਰੇਸ਼ ਬੰਗਲੌਰ ਦੇ ਪ੍ਰਸਿੱਧ ਖੇਡ ਪੱਤਰਕਾਰ ਹੈ, ਪੁਲਿਸ ਅਨੁਸਾਰ ਸੁਰੇਸ਼ ਹੀ ਖੇਡ ਦੇ ਵੱਡੇ ਦਿਗਜਾਂ ਨੂੰ ਇਸ ਸਕੀਮ ਦੇ ਵਿੱਚ ਪੈਸਾ ਲਗਾਉਣ ਲਈ ਫਸਾਉਦੇਂ ਸਨ, ਪੁਲਿਸ ਅਨੁਸਾਰ ਕੰਪਨੀ ਨੇ ਨਿਵੇਸ਼ 'ਤੇ 40% ਰਿਟਰਨ ਦੇਣ ਦਾ ਵਾਅਦਾ ਕੀਤਾ ਸੀ ।

ਇਕ ਪੁਲਿਸ ਅਫਸਰ ਨੇ ਕਿਹਾ,"ਉਸ ਨੂੰ 14 ਦਿਨਾਂ ਲਈ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ, ਇਸ ਸਮੂਹ ਨੇ 300 ਕਰੋੜ ਰੁਪਏ ਤੋਂ ਵੱਧ ਲੁੱਟ ਕੀਤੀ ਹੈ, ਅਸੀਂ ਦਸਤਾਵੇਜ਼ਾਂ ਦੀ ਪੁਸ਼ਟੀ ਕਰ ਰਹੇ ਹਾਂ, ਪੁਲਿਸ ਦਾਅਵਾ ਕਰਦੀ ਹੈ ਕਿ ਦੋਸ਼ੀ ਨੇ ਨਿਵੇਸ਼ਕਾਂ ਦੇ ਨਾਂ ਦਿੱਤੇ ਹਨ ਤੇ ਫਿਲਹਾਲ ਪੁਲਿਸ ਉਨ੍ਹਾਂ ਦੇ ਬੈਂਕ ਖਾਤੇ ਦੀ ਜਾਂਚ ਕਰ ਰਹੀ ਹੈ ।

ਸਕੀਮ ਕੀ ਸੀ ?

ਪੁਲਿਸ ਨੂੰ ਪਤਾ ਲੱਗਾ ਹੈ ਕਿ ਇਸ ਸਕੀਮ ਦੇ ਤਹਿਤ, ਕੰਪਨੀ ਨੇ ਵਾਅਦਾ ਕੀਤਾ ਸੀ ਕਿ ਪੈਸੇ ਨੂੰ ਸਟਾਕ ਮਾਰਕੀਟ ਵਿੱਚ ਲਗਾਇਆ ਜਾਵੇਗਾ, ਕੰਪਨੀ ਨੇ ਨਿਵੇਸ਼ 'ਤੇ 40% ਰਿਟਰਨ ਦੇਣ ਦਾ ਵਾਅਦਾ ਕੀਤਾ ਸੀ, ਪਰ ਕੰਪਨੀ ਨੇ ਗ੍ਰਾਹਕਾਂ ਤੋਂ ਪ੍ਰੀਮੀਅਮ ਅਤੇ ਕਿਸ਼ਤਾਂ ਲੈ ਕੇ ਆਪਣੇ ਨਿੱਜੀ ਗਤੀਵਿਧੀਆਂ ਲਈ ਪੈਸੇ ਦੀ ਵਰਤੋਂ ਕੀਤੀ, ਫਿਲਹਾਲ ਕਿਸੇ ਵੀ ਖਿਡਾਰੀ ਨੇ ਇਸ ਉਪੱਰ ਆਪਣੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ ।
First published: March 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ