ਰਣਜੀ ਟਰਾੱਫੀ: ਖ਼ਰਾਬ ਪਿੱਚ ਕਾਰਣ ਮੈਚ ਹੋਇਆ ਡਰਾੱਅ, ਪਹਿਲੀ ਵਾਰ ਖਿਡਾਰੀਆਂ ਨੇ ਕੀਤੀ ਖ਼ਰਾਬ ਪਿੱਚ ਦੀ ਸ਼ਿਕਾਇਤ


Updated: December 26, 2018, 10:56 AM IST
ਰਣਜੀ ਟਰਾੱਫੀ: ਖ਼ਰਾਬ ਪਿੱਚ ਕਾਰਣ ਮੈਚ ਹੋਇਆ ਡਰਾੱਅ, ਪਹਿਲੀ ਵਾਰ ਖਿਡਾਰੀਆਂ ਨੇ ਕੀਤੀ ਖ਼ਰਾਬ ਪਿੱਚ ਦੀ ਸ਼ਿਕਾਇਤ
ਰਣਜੀ ਟਰਾੱਫੀ: ਖ਼ਰਾਬ ਪਿੱਚ ਕਾਰਣ ਮੈਚ ਹੋਇਆ ਡਰਾੱਅ,

Updated: December 26, 2018, 10:56 AM IST
ਕ੍ਰਿਕਟ ਦੇ ਮੈਚ ਵਿੱਚ ਖ਼ਰਾਬ ਪਿੱਚ ਕਾਰਣ ਮੈਚ ਰੱਧ ਹੋਣ ਦੇ ਕਈ ਕਿੱਸੇ ਹੋਏ ਹਨ ਪਰ ਰਣਜੀ ਟਰਾੱਫੀ ਦੇ ਇੱਕ ਮੈਚ ਵਿੱਚ ਸੰਭਵਤ ਪਹਿਲੀ ਵਾਰ ਅਜਿਹਾ ਹੋਇਆ ਜਦੋਂ ਇੱਕ ਪਿੱਚ ਦੇ ਖ਼ਰਾਬ ਹੋਣ ਕਾਰਣ ਦੂਸਰੀ ਪਿੱਚ ਤੇ ਮੈਚ ਕਰਵਾਉਣ ਦੀ ਕੋਸ਼ਿਸ਼ ਹੋਈ ਪਰ ਉਹ ਵੀ ਖ਼ਰਾਬ ਨਿਕਲੀ। ਆਖਿਰਕਾਰ ਖੇਡ ਰੋਕਣੀ ਪਈ ਤੇ ਮੈਚ ਨੂੰ ਡਰਾੱਅ ਐਲਾਣਿਆ ਗਿਆ। ਇਹ ਮੈਚ ਇੱਥੋਂ ਦੇ ਸੀਏਪੀ ਸਿਏਚੇਮ ਸਟੇਡੀਅਮ ਵਿੱਚ ਪੁੱਡੂਚੇਰੀ ਤੇ ਉੱਤਰਾਖੰਡ ਦੇ ਵਿੱਚ ਖੇਡਿਆ ਗਿਆ।

ਪਲੇਟ ਗਰੁੱਪ ਦਾ ਸੀ ਮੁਕਾਬਲਾ

ਪਲੇਟ ਗਰੁੱਪ ਦੇ ਇਸ ਮੁਕਾਬਲੇ ਦੇ ਪਹਿਲੇ ਦੋ ਦਿਨ ਦੀ ਖੇਡ ਬਾਰਿਸ਼ ਕਰਕੇ ਖ਼ਰਾਬ ਹੋ ਗਈ। ਤੀਜੇ ਦਿਨ ਮੌਸਮ ਸਾਫ਼ ਹੋਇਆ ਤਾਂ ਟਾੱਸ ਕਰਵਾਇਆ ਗਿਆ। ਪੁੱਡੂਚੇਰੀ ਨੇ ਟਾੱਸ ਜਿੱਤਿਆ ਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਹੋਇਆ। ਖੇਡ ਇਸ ਦਿਨ ਵੀ ਦੇਰ ਨਾਲ ਸ਼ੁਰੂ ਹੋਈ ਤੇ ਦੁਪਹਿਰ ਦੇ ਖਾਣੇ ਤੱਕ 6 ਓਵਰਾਂ ਦੀ ਖੇਡ ਹੀ ਸੰਭਵ ਹੋ ਪਾਈ। ਇਸ ਵਿੱਚ ਉੱਤਰਾਖੰਡ ਨੇ ਬਿਨਾਂ ਵਿਕੇਟ ਗਵਾਏ 17 ਰਨ ਬਣਾਏ।

ਪਹਿਲੀ ਵਾਰ ਉੱਤਰਾਖੰਡ ਦੇ ਓਪਨਰਸ ਨੇ ਪਿੱਚ ਦੀ ਸ਼ਿਕਾਇਤ ਕੀਤੀ

ਦੁਪਹਿਰ ਦੇ ਖਾਣੇ ਤੋਂ ਬਾਅਦ 17 ਗੇਂਦਾ ਹੀ ਹੋਈਆਂ, ਉੱਤਰਾਖੰਡ ਦੇ ਓਪਨਰਸ ਵਿਨੀਤ ਸਕਸੇਨਾ ਤੇ ਕਰਣਵੀਰ ਕੌਸ਼ਲ ਨੇ ਅੰਪਾਇਰਾਂ ਨੂੰ ਪਿੱਚ ਤੋਂ ਖ਼ਤਰਨਾਕ ਰੂਪ ਨਾਲ ਆਸਮਾਨ ਉਛਾਲ ਹੋਣ ਦੀ ਸ਼ਿਕਾਇਤ ਕੀਤੀ। ਇਹ ਸ਼ਿਕਾਇਤ ਪੁੱਡੂਚੇਰੀ ਦੇ ਗੇਂਦਬਾਜ਼ ਪੰਕਜ ਸਿੰਘ ਦੀ ਗੇਂਦ ਤੇ ਵਿਨੀਤ ਸਕਸੇਨਾ ਨੇ ਦਸਤਾਨਿਆਂ 'ਤੇ ਗੇਂਦ ਲੱਗਣ ਤੋਂ ਬਾਅਦ ਕੀਤੀ ਗਈ। ਉਦੋਂ ਉੱਤਰਾਖੰਡ ਦਾ ਸਕੋਰ 8.2 ਓਵਰ ਵਿੱਚ ਬਿਨਾਂ ਵਿਕੇਟ ਗਵਾਏ 20 ਦੌੜਾਂ ਸਨ। ਅੰਪਾਇਰਾਂ ਨੇ ਖੇਡ ਰੋਕ ਦਿੱਤੀ।

ਮੈਚ ਅਧਿਕਾਰਕਾਂ ਨੇ ਦੂਜਾ ਆੱਪਸ਼ਨ ਚੁਣਿਆ

ਉਸ ਸਮੇਂ ਮੈਚ ਆੱਫੀਸ਼ੀਅਲਸ ਦੇ ਕੋਲ ਤਿੰਨ ਆੱਪਸ਼ਨ ਸਨ। ਪਹਿਲਾ- ਪਿੱਚ ਨੂੰ ਰਿਪੇਅਰ ਕਰਵਾ ਕੇ ਮੈਚ ਸ਼ੁਰੂ ਕਰਵਾਇਆ ਜਾਵੇ। ਦੂਜਾ- ਵਿਕਲਪਕ ਪਿੱਚ ਦਾ ਇਸਤੇਮਾਲ ਕੀਤਾ ਜਾਵੇ ਤੇ ਤੀਜਾ- ਮੈਚ ਨੂੰ ਰੱਦ ਕਰਾ ਦਿੱਤਾ ਜਾਵੇ। ਉਸੇ ਪਿੱਚ ਨੂੰ ਰਿਪੇਅਰ ਕਰਵਾਏ ਜਾਣਾ ਸੰਭਵ ਨਹੀਂ ਮੰਨਿਆ ਗਿਆ, ਫਿਰ ਦੂਜੇ ਪਿੱਚ ਦੀ ਚੋਣ ਹੋਈ। ਹਾਲਾਂਕਿ ਇਸ ਪਿੱਚ ਉੱਤੇ ਕੰਮ ਕਰਨ ਦੀ ਜ਼ਰੂਰਤ ਸੀ ਲਿਹਾਜ਼ਾ ਤੀਜੇ ਦਿਨ ਅੱਗੇ ਖੇਡ ਨਹੀਂ ਹੋਇਆ। ਚੌਥੇ ਦਿਨ ਨਵੀਂ ਪਿੱਚ ਉੱਤੇ ਫਿਰ ਤੋਂ ਟਾੱਸ ਕਰਵਾਇਆ ਗਿਆ। ਇਸ ਵਾਰ ਪੁੱਡੂਚੇਰੀ ਨੇ ਟਾੱਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪੁੱਡੂਚੇਰੀ ਨੇ 15 ਓਵਰਾਂ ਵਿਚ ਤਿੰਨ ਵਿਕਟਾਂ ਉੱਤੇ 23 ਰਨ ਬਣਾਏ ਸਨ। ਇਸ ਵਾਰ ਉਸਦੇ ਬੱਲੇਬਾਜ਼ਾਂ ਨੇ ਪਿੱਚ ਤੋਂ ਆਸਮਾਨ ਉੱਛਾਲ ਦੀ ਸ਼ਿਕਾਇਤ ਕੀਤੀ। ਮੈਚ ਦੌਰਾਨ ਪਾਰਸ ਡੋਗਰਾ ਨੂੰ ਛਾਤੀ ਉੱਤੇ  ਸੱਟ ਲੱਗੀ ਸੀ, ਖੇਡ ਨੂੰ ਰੋਕ ਦਿੱਤਾ ਗਿਆ ਤੇ ਮੈਚ ਡਰਾੱਅ ਹੋ ਗਿਆ।
First published: December 26, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ