Home /News /sports /

IND vs ENG 5thTest: ਇੰਗਲੈਂਡ-ਭਾਰਤ ਦਾ ਮੁਕਾਬਲਾ ਅੱਜ, ਬੇਨ ਸਟੋਕਸ ਨੇ ਜਿੱਤਿਆ ਟਾਸ

IND vs ENG 5th Test: ਭਾਰਤ ਅਤੇ ਇੰਗਲੈਂਡ ਵਿਚਕਾਰ ਸੀਰੀਜ਼ ਦੇ ਪੰਜਵੇਂ ਅਤੇ ਆਖਰੀ ਟੈਸਟ ਮੈਚ ਵਿੱਚ, ਮੇਜ਼ਬਾਨ ਟੀਮ ਨੇ ਸ਼ੁੱਕਰਵਾਰ ਨੂੰ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਇੰਗਲੈਂਡ ਨੇ ਪਹਿਲਾਂ ਹੀ ਆਪਣੀ ਪਲੇਇੰਗ-XI ਨੂੰ ਜਾਰੀ ਕਰ ਦਿੱਤੀ ਸੀ। ਆਲਰਾਊਂਡਰ ਬੇਨ ਸਟੋਕਸ ਮੇਜ਼ਬਾਨ ਟੀਮ ਦੀ ਅਗਵਾਈ ਕਰ ਰਹੇ ਹਨ ਜਦਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਭਾਰਤੀ ਟੀਮ ਦੇ ਕਪਤਾਨ ਹਨ। ਦਸ ਦੇਈਏ ਕਿ ਕਪਿਲ ਦੇਵ ਤੋਂ ਬਾਅਦ ਇੱਕ ਤੇਜ਼ ਗੇਂਦਬਾਜ਼ ਭਾਰਤੀ ਟੈਸਟ ਟੀਮ ਦੀ ਕਪਤਾਨੀ ਸੰਭਾਲ ਰਿਹਾ ਹੈ।

ਹੋਰ ਪੜ੍ਹੋ ...
  • Share this:

ਰਵਿੰਦਰ ਜਡੇਜਾ ਨੂੰ ਟੀਮ ਇੰਡੀਆ ਦੀ ਪਲੇਇੰਗ-XI 'ਚ ਸਪਿਨਰ ਦੇ ਤੌਰ 'ਤੇ ਮੌਕਾ ਮਿਲਿਆ ਹੈ ਜਦਕਿ ਰਵੀਚੰਦਰਨ ਅਸ਼ਵਿਨ ਟੀਮ ਤੋਂ ਬਾਹਰ ਹਨ। ਸ਼ੁਭਮਨ ਗਿੱਲ ਅਤੇ ਚੇਤੇਸ਼ਵਰ ਪੁਜਾਰਾ ਨੂੰ ਸਲਾਮੀ ਬੱਲੇਬਾਜ਼ਾਂ ਵਜੋਂ ਜਗ੍ਹਾ ਮਿਲੀ ਹੈ। ਸਾਬਕਾ ਕਪਤਾਨ ਵਿਰਾਟ ਕੋਹਲੀ ਅਤੇ ਹਨੁਮਾ ਵਿਹਾਰੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਮੁਹੰਮਦ ਸ਼ਮੀ, ਸਿਰਾਜ ਅਤੇ ਕਪਤਾਨ ਬੁਮਰਾਹ ਤੇਜ਼ ਗੇਂਦਬਾਜ਼ਾਂ ਦੇ ਤੌਰ 'ਤੇ ਹਨ ਜਦਕਿ ਸ਼ਾਰਦੁਲ ਠਾਕੁਰ ਨੂੰ ਤੇਜ਼ ਗੇਂਦਬਾਜ਼ ਦੇ ਤੌਰ 'ਤੇ ਟੀਮ 'ਚ ਸ਼ਾਮਲ ਕੀਤਾ ਗਿਆ ਹੈ।

ਟੀਮ ਇੰਡੀਆ ਟੈਸਟ ਸੀਰੀਜ਼ 'ਚ 2-1 ਨਾਲ ਅੱਗੇ

ਟੀਮ ਇੰਡੀਆ 5 ਮੈਚਾਂ ਦੀ ਇਸ ਟੈਸਟ ਸੀਰੀਜ਼ 'ਚ 2-1 ਨਾਲ ਅੱਗੇ ਹੈ। ਸੀਰੀਜ਼ ਦਾ ਇਹ ਆਖਰੀ ਟੈਸਟ ਮੈਚ ਪਿਛਲੇ ਸਾਲ ਖੇਡਿਆ ਜਾਣਾ ਸੀ ਪਰ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਜੇਕਰ ਭਾਰਤੀ ਟੀਮ ਇਹ ਮੈਚ ਡਰਾਅ ਵੀ ਕਰ ਲੈਂਦੀ ਹੈ ਤਾਂ ਸੀਰੀਜ਼ ਆਪਣੇ ਨਾਮ ਕਰ ਲਵੇਗੀ।

2007 'ਚ ਜਿੱਤੀ ਸੀ ਸੀਰੀਜ਼
ਭਾਰਤੀ ਟੀਮ ਆਖਰੀ ਵਾਰ 2007 'ਚ ਰਾਹੁਲ ਦ੍ਰਾਵਿੜ ਦੀ ਅਗਵਾਈ 'ਚ ਇੰਗਲੈਂਡ 'ਚ ਟੈਸਟ ਸੀਰੀਜ਼ ਜਿੱਤਣ 'ਚ ਕਾਮਯਾਬ ਰਹੀ ਸੀ। ਦ੍ਰਾਵਿੜ ਹੁਣ ਮੁੱਖ ਕੋਚ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ। ਅਜਿਹੇ 'ਚ ਟੀਮ ਇੰਡੀਆ ਕੋਲ 15 ਸਾਲ ਬਾਅਦ ਇਤਿਹਾਸ ਦੁਹਰਾਉਣ ਦਾ ਮੌਕਾ ਹੈ।

ਇੰਗਲੈਂਡ (ਪਲੇਇੰਗ -XI): ਐਲੇਕਸ ਲੀਜ਼, ਜੈਕ ਕ੍ਰਾਊਲੀ, ਓਲੀ ਪੋਪ, ਜੋ ਰੂਟ, ਜੌਨੀ ਬੇਅਰਸਟੋ, ਬੇਨ ਸਟੋਕਸ , ਸੈਮ ਬਿਲਿੰਗਜ਼, ਮੈਥਿਊ ਪੋਟਸ, ਸਟੂਅਰਟ ਬ੍ਰਾਡ, ਜੈਕ ਲੀਚ, ਜੇਮਸ ਐਂਡਰਸਨ

ਭਾਰਤ (ਪਲੇਇੰਗ -XI): ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਹਨੁਮਾ ਵਿਹਾਰੀ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਰਿਸ਼ਭ ਪੰਤ , ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਜਸਪ੍ਰੀਤ ਬੁਮਰਾਹ
Published by:rupinderkaursab
First published:

Tags: India, Test Match

ਅਗਲੀ ਖਬਰ