ਵਿਰਾਟ ਕੋਹਲੀ ਸ਼ੁੱਕਰਵਾਰ ਨੂੰ ਮੋਹਾਲੀ 'ਚ ਸ਼੍ਰੀਲੰਕਾ ਖਿਲਾਫ ਆਪਣੇ ਟੈਸਟ ਕਰੀਅਰ ਦਾ 100ਵਾਂ ਮੈਚ ਖੇਡਣ ਲਈ ਮੈਦਾਨ 'ਤੇ ਉਤਰਨਗੇ ਪਰ ਇਸ ਮੈਚ ਤੋਂ ਪਹਿਲਾਂ ਬੁੱਧਵਾਰ ਨੂੰ ਕੋਹਲੀ ਦੇ ਫੋਨ ਦੀ ਨੋਟੀਫਿਕੇਸ਼ਨ ਲਗਾਤਾਰ ਵੱਜ ਰਹੀ ਸੀ। ਖਾਸ ਕਰਕੇ ਅੰਡਰ 19 ਚੈਂਪੀਅਨਜ਼ ਦੇ ਨਾਲ ਵਟਸਐਪ ਗਰੁੱਪ ਦੇ ਕਾਰਨ। 14 ਸਾਲ ਪਹਿਲਾਂ ਭਾਵ 2 ਮਾਰਚ 2008 ਨੂੰ ਕੋਹਲੀ ਦੀ ਕਪਤਾਨੀ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਅੰਡਰ-19 ਵਿਸ਼ਵ ਕੱਪ ਜਿੱਤਿਆ ਸੀ। ਹੁਣ ਉਸ ਚੈਂਪੀਅਨ ਟੀਮ ਦਾ ਕਪਤਾਨ ਆਪਣੇ ਕਰੀਅਰ ਦਾ 100ਵਾਂ ਟੈਸਟ ਖੇਡਣ ਲਈ ਤਿਆਰ ਹੈ। ਕੋਹਲੀ ਦਾ ਇੱਕ ਵਿਸ਼ੇਸ਼ ਵਟਸਐਪ ਗਰੁੱਪ ਇਮੋਜੀ ਨਾਲ ਭਰਿਆ ਹੋਇਆ ਸੀ, ਜੋ 2020 ਵਿੱਚ ਲਾਕਡਾਊਨ ਦੌਰਾਨ ਅੰਡਰ-19 ਵਿਸ਼ਵ ਕੱਪ ਚੈਂਪੀਅਨ ਟੀਮ ਦੇ ਸਾਰੇ ਮੈਂਬਰਾਂ ਨਾਲ ਸ਼ੁਰੂ ਕੀਤਾ ਗਿਆ ਸੀ। ਇੰਡੀਅਨ ਐਕਸਪ੍ਰੈਸ ਮੁਤਾਬਕ ਇਸ ਗਰੁੱਪ ਵਿੱਚ ਉਸ ਪਲ ਦੀਆਂ ਯਾਦਾਂ ਹਮੇਸ਼ਾ ਤਾਜ਼ੀਆਂ ਰਹਿੰਦੀਆਂ ਹਨ। ਇਸ ਤੋਂ ਇਲਾਵਾ ਮੀਮਜ਼, ਚੁਟਕਲੇ ਅਤੇ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦਾ ਦੌਰ ਇਸ ਗਰੁੱਪ ਵਿੱਚ ਚੱਲਦਾ ਰਹਿੰਦਾ ਹੈ। ਖੱਬੇ ਹੱਥ ਦੇ ਸਪਿਨਰ ਇਕਬਾਲ ਅਬਦੁੱਲਾ ਨੇ ਕਿਹਾ ਕਿ ਗਰੁੱਪ 'ਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਂਦਾ। ਮੈਮਜ਼ ਅਤੇ ਚੁਟਕਲੇ ਹਰ ਕਿਸੇ 'ਤੇ ਚਲਦੇ ਹਨ।
ਅਬਦੁੱਲਾ ਨੇ ਸਾਂਝਾ ਕੀਤਾ ਇੱਕ ਕਿੱਸਾ : ਅਬਦੁੱਲਾ ਨੇ ਦੱਸਿਆ ਕਿ ਉਨ੍ਹਾਂ ਨੇ ਕੋਹਲੀ ਨੂੰ ਗਲਤੀ ਬਾਰੇ ਦੱਸਿਆ ਸੀ। ਕਿਵੇਂ ਉਸ ਨੇ ਵਿਸ਼ਵ ਕੱਪ ਮੈਚ ਦੌਰਾਨ ਗਲਤੀ ਨਾਲ ਮੇਰੀ ਫੀਲਡਿੰਗ ਪੋਜ਼ੀਸ਼ਨ ਬਦਲ ਦਿੱਤੀ ਸੀ। ਉਹ ਡੀਪ ਮਿਡਵਿਕਟ 'ਤੇ ਸੀ ਅਤੇ ਬੱਲੇਬਾਜ਼ ਨੇ ਸਕਵੇਅਰ ਲੈੱਗ ਵੱਲ ਸ਼ਾਟ ਮਾਰਿਆ। ਕੋਹਲੀ ਨੇ ਮੈਨੂੰ ਉੱਥੇ ਫੀਲਡਿੰਗ ਲਈ ਭੇਜਿਆ ਸੀ। ਇਸ ਤੋਂ ਬਾਅਦ ਗੇਂਦ ਮਿਡਵਿਕਟ 'ਤੇ ਗਈ ਅਤੇ ਫਿਰ ਕੋਹਲੀ ਨੂੰ ਗੁੱਸਾ ਆ ਗਿਆ ਸੀ। ਅਬਦੁੱਲਾ ਨੇ ਕਿਹਾ ਕਿ ਫਿਰ ਮੈਨੂੰ ਕੋਹਲੀ ਨੂੰ ਸਥਿਤੀ ਬਾਰੇ ਯਾਦ ਦਿਵਾਉਣਾ ਪਿਆ। ਅਸੀਂ ਅੱਜ ਵੀ ਉਸ 'ਤੇ ਹੱਸਦੇ ਹਾਂ।
ਆਪਣੇ ਸੁਭਾਅ ਕਾਰਨ ਸਭ ਤੋਂ ਵੱਖਰੇ ਹਨ ਕੋਹਲੀ : ਵਟਸਐਪ ਗਰੁੱਪ ਦੇ ਸ਼ੁਰੂਆਤੀ ਮੈਂਬਰਾਂ ਵਿੱਚੋਂ ਇੱਕ ਅਤੇ ਫਾਈਨਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਤਨਮਯ ਸ਼੍ਰੀਵਾਸਤਵ, ਕੋਹਲੀ ਬਾਰੇ ਲੋਕਾਂ ਦੀ ਧਾਰਨਾ ਨੂੰ ਲੈ ਕੇ ਚਰਚਾ ਕਰਦੇ ਹੋਏ ਕਹਿੰਦੇ ਹਨ "ਲੋਕ ਕਹਿੰਦੇ ਸਨ ਕਿ ਕੋਹਲੀ ਨੂੰ ਐਟੀਟਿਊਡ ਇਸ਼ੂ ਹੈ। ਪਰ ਜਦੋਂ ਉਹ ਪਡੇਣ ਲਗਦਾ ਹੈ ਤਾਂ ਉਸ ਦਾ ਐਟੀਟਿਊਡ ਉਸ ਦੀਆਂ ਅੱਖਾਂ ਵਿਚ ਗੁੱਸੇ ਦੇ ਰੂਪ ਵਿੱਚ ਦਿਖਣ ਲਗਦਾ ਹੈ।" ਕਈ ਸਾਬਕਾ ਖਿਡਾਰੀ ਕਹਿੰਦੇ ਸਨ ਕਿ ਕੋਹਲੀ ਵੱਡਾ ਖਲੀਫਾ ਬਣ ਗਿਆ ਹੈ। ਇਹ ਉਸ ਦੇ ਰਵੱਈਏ 'ਤੇ ਕੁਮੈਂਟ ਕਰਨ ਵਾਂਗ ਸੀ। ਪਰ ਲਗਾਤਾਰ ਵਧੀਆ ਪ੍ਰਦਰਸ਼ਨ ਦੇ ਨਾਲ, ਸਭ ਕੁਝ ਬਦਲ ਗਿਆ। ਹੁਣ ਉੱਥੇ ਲੋਕ ਕਹਿੰਦੇ ਹਨ ਕਿ ਉਹ ਆਤਮਵਿਸ਼ਵਾਸ ਵਾਲਾ ਖਿਡਾਰੀ ਹੈ। ਉਸ ਨੇ ਕਿਹਾ ਕਿ ਟੀਮ 'ਚ ਅਸੀਂ ਸਾਰੇ ਮੈਚ ਵਿਨਰ ਸੀ ਪਰ ਕੋਹਲੀ ਆਪਣੇ ਰਵੱਈਏ ਕਾਰਨ ਵੱਖਰਾ ਸੀ। ਉਸ ਦਾ ਕਦੇ ਹਾਰ ਨਾ ਮੰਨਣ ਵਾਲਾ ਐਟੀਟਿਊਡ ਹੀ ਉਸ ਨੂੰ ਸਭ ਤੋਂ ਵੱਖਰਾ ਬਣਾਉਂਦਾ ਹੈ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।