ਧੋਨੀ ਦੇ ਰਨ ਆਊਟ ਹੋਣ ਦਾ ਸਦਮਾ ਨਾ ਝੱਲ ਸਕਿਆ ਫੈਨ, ਅਗਲੇ ਹੀ ਪਲ ਤੋੜਿਆ ਦਮ

News18 Punjab
Updated: July 11, 2019, 4:58 PM IST
ਧੋਨੀ ਦੇ ਰਨ ਆਊਟ ਹੋਣ ਦਾ ਸਦਮਾ ਨਾ ਝੱਲ ਸਕਿਆ ਫੈਨ, ਅਗਲੇ ਹੀ ਪਲ ਤੋੜਿਆ ਦਮ

  • Share this:
ਭਾਰਤ ਨੂੰ ਵਰਲਡ ਕੱਪ ਦੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਹੱਥੋਂ ਮਿਲੀ ਹਾਰ ਦਾ ਸਦਮਾ ਕਰੋੜਾਂ ਭਾਰਤੀਆਂ ਨੂੰ ਲੱਗਿਆ ਹੈ, ਕਿਉਂਕਿ ਭਾਰਤ ਵਿਚ ਕ੍ਰਿਕਟ ਖੇਡ ਤੋਂ ਉੱਪਰ ਉੱਠ ਕੇ ਆਪਣੀ ਥਾਂ ਰੱਖਦਾ ਹੈ. ਭਾਰਤ ਵਿਚ ਕ੍ਰਿਕਟ ਨੂੰ ਤਿਉਹਾਰ ਵਜੋਂ ਮਨਾਈਆਂ ਜਾਂਦਾ ਹੈ. ਪਰ ਇਸ ਹਾਰ ਦਾ  ਸਦਮਾ ਕੋਲਕਾਤਾ ਦੇ ਸ਼੍ਰੀਕਾਂਤ ਮੈਤੀ ਤੋਂ ਬਰਦਾਸ਼ਤ ਨਾ ਹੋਇਆ ਅਤੇ ਹਾਰ ਨੇ ਓਹਨੂੰ ਅਜਿਹਾ ਝਟਕਾ ਦਿੱਤਾ ਕਿ ਅਗਲੇ ਹੀ ਪਲ ਉਨ੍ਹਾਂ ਦੇ ਸਾਹ ਰੁਕ ਗਏ.

ਸ਼੍ਰੀਕਾਂਤ ਮੈਤੀ


ਦਰਅਸਲ ਭਾਰਤ-ਨਿਊਜ਼ੀਲੈਂਡ ਦਾ ਰੋਮਾਂਚਕ ਮੁਕਾਬਲਾ ਜਦੋਂ ਕਲਾਈਮੈਕਸ 'ਤੇ ਸੀ ਉਸ ਸਮੇਂ ਕੋਲਕਾਤਾ ਦੇ ਸਾਈਕਲ ਦੁਕਾਨਦਾਰ ਸ਼੍ਰੀਕਾਂਤ ਮੈਤੀ ਆਪਣੀ ਦੁਕਾਨ 'ਤੇ ਬੈਠੇ ਮੋਬਾਇਲ 'ਤੇ ਮੈਚ ਦੇਖ ਰਹੇ ਸਨ. ਆਖਰੀ 11 ਗੇਂਦਾਂ 'ਚ ਭਾਰਤ ਨੂੰ 25 ਦੌੜਾਂ ਚਾਹੀਦੀਆਂ ਸਨ. 48ਵੇਂ ਓਵਰ ਦੀ ਦੂਜੀ ਗੇਂਦ 'ਤੇ ਕੋਈ ਦੌੜ ਨਹੀਂ ਬਣੀ. ਤੀਜੀ ਗੇਂਦ 'ਤੇ ਐੱਮ.ਐੱਸ. ਧੋਨੀ ਧੋਨੀ ਇਕ ਦੌੜ ਲਈ ਤੇਜ਼ੀ ਨਾਲ ਦੌੜੇ ਅਤੇ ਦੂਜੇ ਲਈ ਓਨੀ ਹੀ ਤੇਜ਼ੀ ਨਾਲ ਪਰਤੇ ਪਰ ਮਾਰਟਿਨ ਗੁਪਟਿਲ ਦਾ ਸਿੱਧਾ ਥ੍ਰੋਅ ਵਿਕਟ ਡਿੱਗਾ ਚੁੱਕਾ ਸੀ ਅਤੇ ਧੋਨੀ ਰਨ ਆਊਟ ਹੋ ਗਏ. ਧੋਨੀ ਦੇ ਵਿਕਟ ਦੇ ਡਿੱਗਣ ਨੇ ਸ਼੍ਰੀਕਾਂਤ ਮੈਤੀ ਨੂੰ ਅਜਿਹਾ ਝਟਕਾ ਦਿੱਤਾ ਕਿ ਅਗਲੇ ਹੀ ਪਲ ਉਨ੍ਹਾਂ ਦੇ ਸਾਹ ਰੁਕ ਗਏ. ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ.
First published: July 11, 2019
ਹੋਰ ਪੜ੍ਹੋ
ਅਗਲੀ ਖ਼ਬਰ