Home /News /sports /

ਮਹਿਲਾ ਹਾਕੀ: ਭਾਰਤ ਨੇ ਜਿੱਤਿਆ FIH ਵੀਮੈਂਸ ਸੀਰੀਜ਼ ਫਾਈਨਲ ਖ਼ਿਤਾਬ, ਜਪਾਨ ਨੂੰ ਪਾਈ 3-1 ਨਾਲ ਮਾਤ

ਮਹਿਲਾ ਹਾਕੀ: ਭਾਰਤ ਨੇ ਜਿੱਤਿਆ FIH ਵੀਮੈਂਸ ਸੀਰੀਜ਼ ਫਾਈਨਲ ਖ਼ਿਤਾਬ, ਜਪਾਨ ਨੂੰ ਪਾਈ 3-1 ਨਾਲ ਮਾਤ

  • Share this:

ਗੁਰਜੀਤ ਕੌਰ ਦੇ ਦੋ ਗੋਲਾਂ ਦੀ ਮਦਦ ਨਾਲ ਭਾਰਤ ਦੀ ਮਹਿਲਾ ਹਾਕੀ ਟੀਮ ਨੇ ਐਤਵਾਰ ਨੂੰ ਹੀਰੋਸ਼ੀਮਾ ਵਿੱਚ ਜਾਪਾਨ ਨੂੰ 3-1 ਤੋਂ ਹਰਾ ਕੇ ਐਫ ਆਈ ਐੱਚ ਵਿਮੈਨ ਸੀਰੀਜ਼ ਫਾਇਨਲਜ਼ ਦਾ ਖ਼ਿਤਾਬ ਜਿੱਤ ਲਿਆ। ਇਸ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਸ਼ਨੀਵਾਰ ਨੂੰ ਚਿੱਲੀ ਨੂੰ 4-2 ਤੋਂ ਹਰਾਉਣ ਦੇ ਨਾਲ ਹੀ ਭਾਰਤ ਨੇ ਉਲੰਪਿਕ ਕੁਆਲੀਫਾਇਰ ਦੇ ਲਈ ਕੁਆਲੀਫ਼ਾਈ ਕੀਤਾ ਸੀ।

ਭਾਰਤ ਨੇ 3 ਮਿੰਟ ਵਿੱਚ ਹਾਸਿਲ ਪੈਨਲਟੀ ਕਾਰਨਰ ਤੇ ਗੋਲ ਕਰਦੇ ਹੋਏ 1-0 ਦੀ ਬੜ੍ਹਤ ਹਾਸਿਲ ਕੀਤੀ। ਭਾਰਤ ਦੇ ਲਈ ਇਹ ਗੋਲ ਕਪਤਾਨ ਰਾਣੀ ਰਾਮਪਾਲ ਨੇ ਕੀਤਾ। ਇਸ ਤੋਂ ਬਾਅਦ ਜਾਪਾਨ ਨੇ 11 ਮਿੰਟ ਵਿੱਚ ਫ਼ੀਲਡ ਗੋਲ ਦੇ ਜ਼ਰੀਏ 1-1 ਦੀ ਬਰਾਬਰੀ ਕੀਤੀ। ਜਾਪਾਨ ਦੇ ਲਈ ਇਹ ਗੋਲ ਕੇਨਾਨ ਮੋਰੀ ਨੇ ਕੀਤਾ।

ਦੂਸਰੇ ਕਾਰਨਰ ਵਿੱਚ ਕੋਈ ਗੋਲ ਨਹੀਂ ਹੋਇਆ ਪਰ ਤੀਸਰੇ ਕਾਰਨਰ ਦੇ ਆਖ਼ਰੀ ਮਿੰਟ ਵਿੱਚ ਭਾਰਤ ਦੇ ਲਈ ਗੁਰਜੀਤ ਕੌਰ ਨੇ ਇੱਕ ਸ਼ਾਨਦਾਰ ਡਰੈਗ ਫ਼ਿਲਕ ਨਾਲ਼ ਗੋਲ ਕਰਦੇ ਹੋਏ ਸਕੋਰ 2-1 ਕਰ ਦਿੱਤਾ। ਭਾਰਤ ਨੇ 2-1 ਦੀ ਬੜ੍ਹਤ ਦੇ ਨਾਲ਼ ਆਖ਼ਰੀ ਕਾਰਨਰ ਵਿੱਚ ਪ੍ਰਵੇਸ਼ ਕੀਤਾ। ਇਸ ਕਾਰਨਰ ਵਿੱਚ ਹਾਲਾਂਕਿ ਜਾਪਾਨ ਨੂੰ ਬਰਾਬਰੀ ਕਰਨ ਦੇ ਕਈ ਮੌਕੇ ਮਿਲੇ ਪਰ ਉਹ ਉਨ੍ਹਾਂ ਨੂੰ ਬਣਾ ਨਾ ਸਕੀ। ਭਾਰਤ ਨੇ ਹਾਲਾਂਕਿ 60 ਮਿੰਟ ਵਿੱਚ ਪੈਨਲਟੀ ਕਾਰਨਰ ਤੇ ਗੋਲ ਕਰਦੇ ਹੋਏ 3-1 ਦੇ ਅੰਤਰ ਦੇ ਨਾਲ ਭਾਰਤ ਦੀ ਜਿੱਤ ਪੱਕੀ ਕਰ ਦਿੱਤੀ।

Published by:Abhishek Bhardwaj
First published:

Tags: Indian Hockey Team, Women