ਵਿਰਾਟ ਕੋਹਲੀ ਲਈ "ਜਿੰਮ ਹੀ ਜੀਵਨ ਹੈ"


Updated: February 8, 2018, 4:42 PM IST
ਵਿਰਾਟ ਕੋਹਲੀ ਲਈ
ਵਿਰਾਟ ਕੋਹਲੀ ਲਈ "ਜਿੰਮ ਹੈ ਜੀਵਨ ਹੈ"

Updated: February 8, 2018, 4:42 PM IST
ਕੇਪਟਾਊਨ ਵਨਡੇ 'ਚ ਡਾਕਸ਼ੀਨ ਅਫਰੀਕਾ ਖਿਲਾਫ ਵਿਰਾਟ ਕੋਹਲੀ ਨੇ ਨਾਬਾਦ 160 ਰਨਾਂ ਦੀ ਪਾਰੀ ਖੇਡੀ। ਵਿਰਾਟ ਕੋਹਲੀ ਦਾ ਇਹ ਸ਼ਤਕ ਬੇਹੱਦ ਹੀ ਖਾਸ ਰਿਹਾ ਅਤੇ ਉਹਨਾਂ ਨੇ ਆਪਣੇ ਕਰੋੜਾਂ ਫੈਨਸ ਦਾ ਦਿਲ ਜਿੱਤ ਲਿਆ। ਦਰਅਸਲ ਵਿਰਾਟ ਕੋਹਲੀ ਨੇ ਇਸ ਪਾਰੀ ਦੌਰਾਨ 160 ਚ 100 ਰਨ ਦੌੜ ਕੇ ਹੀ ਬਣਾ ਦਿੱਤੇ। ਕੋਹਲੀ ਨੇ ਆਪਣੀ ਪਾਰੀ 'ਚ 12 ਚੌਕੇ ਅਤੇ 2 ਛੱਕੇ ਲਗਾਏ ਅਤੇ ਬਾਕੀ ਦੇ 100 ਰਨ ਉਹਨਾਂ ਨੇ ਕ੍ਰਿਕਟ 'ਚ ਦੌੜ ਕੇ ਬਣਾਏ। ਕਿਸੇ ਹੋਰ ਕ੍ਰਿਕੇਟਰ ਲਈ 100 ਰਨ ਦੌੜ ਕੇ ਬਣਾਉਣਾ ਕੋਈ ਸੌਖੀ ਗੱਲ ਨਹੀਂ। ਪਰ ਵਿਰਾਟ ਕੋਹਲੀ ਨੇ ਇਹ ਕਾਰਨਾਮਾ ਬੇਹੱਦ ਅਸਾਨੀ ਨਾਲ ਕਰ ਲਿਆ। ਇਸਦਾ ਰਾਜ਼ ਹੈ ਵਿਰਾਟ ਕੋਹਲੀ ਦੀ ਫਿਟਨੈਸ ਜਿਸ ਉੱਪਰ ਉਹ ਬਹੁਤ ਧਿਆਨ ਦੇਂਦੇ ਹਨ। ਸਹੀ ਸ਼ਬਦਾਂ 'ਚ ਕਿਹਾ ਜਾਏ ਤਾਂ ਕੋਹਲੀ ਲਈ "ਜਿੰਮ ਹੈ ਜੀਵਨ ਹੈ"

ਜੇਕਰ ਟੀਮ ਇੰਡੀਆ ਦੇ ਖਿਡਾਰੀਆਂ ਦੀ ਫਿੱਟਨੈੱਸ ਦੀ ਗੱਲ ਕਰੀਏ ਤਾਂ ਵਿਰਾਟ ਕੋਹਲੀ ਦਾ ਨਾਂਅ ਸਭ ਤੋਂ ਉੱਪਰ ਆਉਂਦਾ ਹੈ। ਵਿਰਾਟ ਆਪਣੇ ਖਾਨ-ਪਾਨ ਦਾ ਖਾਸ ਧਿਆਨ ਰੱਖਦੇ ਹਨ। ਜੇਕਰ ਤੁਸੀ ਵਿਰਾਟ ਨੂੰ ਇੰਸਟਾਗ੍ਰਾਮ ਤੇ ਫੋਲੋ ਤਾਂ ਆਪਣੇ ਆਪ ਉਹਨਾਂ ਦੀਆਂ ਫਿੱਟਨੈਸ ਵੀਡਿਓਜ਼ ਵੇਖ ਸਕਦੇ ਹੋ। ਵਿਰਾਟ ਲਈ ਫਿੱਟਨੈਸ ਇੱਕ ਜਨੂੰਨ ਹੈ। ਉਹ ਕਿਸੇ ਵੀ ਕੀਮਤ ਤੇ ਇਸ ਨਾਲ ਸਮਝੌਤਾ ਨਹੀਂ ਕਰਦੇ। ਇਸਲਈ ਕਸਰਤ ਦੇ ਨਾਲ-ਨਾਲ ਉਹ ਆਪਣੇ ਖਾਨ-ਪਾਨ ਦਾ ਵੀ ਪੂਰਾ ਧਿਆਨ ਰੱਖਦੇ ਹਨ।

ਕਿਸੇ ਸਮੇਂ ਬਹੁਤ ਖਾਂਦੇ ਸੀ ਫਾਸਟ ਫੂਡ ਵਿਰਾਟ
ਵਿਰਾਟ ਦੇ ਬਚਪਨ ਦੇ ਕੋਚ ਰਾਜਕੁਮਾਰ ਸ਼ਰਮਾ ਨੇ ਦਸਿਆ ਕਿ ਉਹਨਾਂ ਨੂੰ ਬਚਪਨ 'ਚ ਫਾਸਟਫੂਡ ਖਾਣਾ ਬੇਹੱਦ ਪਸੰਦ ਹੈ। ਬਚਪਨ ਚ ਵਿਰਾਟ ਬਟਰ-ਚਿਕਨ, ਕਾਠੀ ਰੋਲ ਅਤੇ ਮਟਨ ਰੋਲ ਦੇ ਬਹੁਤ ਸ਼ੋਕੀਨ ਸਨ ਅਤੇ ਇੱਕ ਹੁਣ ਹੈ ਕਿ ਉਹਨਾਂ ਦੀ ਡਾਈਟ ਨੱਚ ਇਹ ਸਭ ਗਾਇਬ ਹੈ। ਹੋਰ ਤਾਂ ਹੋਰ ਹੁਣ ਵਿਰਾਟ ਡਿੱਬਾ ਬੰਦ ਜੂਸ ਨੂੰ ਪੀਣ ਤੋਂ ਵੀ ਮਨ ਕਰ ਦੇਂਦੇ ਹਨ। ਤੁਸੀ ਜਾਂ ਤਾਂ ਉਹਨਾਂ ਨੂੰ ਤਾਜਾ ਫਲਾਂ ਦਾ ਜੂਸ ਦਵੋ ਅਤੇ ਜਾਂ ਫੇਰ ਕੁੱਝ ਵੀ ਨਾ ਦਵੋ। ਕੋਚ ਨੇ ਕਿਹਾ ਕੀ ਪੂਰੀ ਦੁਨੀਆਂ ਦੇ ਖਿਡਾਰੀ ਕੋਹਲੀ ਦੀ ਫਿਟਨੈਸ ਅਤੇ ਆਪਣੀ ਖੇਡ ਨੂੰ ਲੈਕੇ ਦੀਵਾਨੇ ਹਨ। ਉਹਨਾਂ ਦਸਿਆ ਕਿ ਮੈਂ ਜਾਂਦਾ ਹਾਂ ਕਿ ਵਿਰਾਟ ਕੋਹਲੀ ਕਿੰਨੀ ਮੇਹਨਤ ਨਾਲ ਇਥੋਂ ਤੱਕ ਪਹੁੰਚੇ ਹਨ।

ਪਾਣੀ ਵੀ ਇੰਪੋਰਟ ਕਰਾਉਂਦੇ ਹਨ ਵਿਰਾਟ
ਆਪਣੇ ਪੀਣ ਵਾਲੇ ਪਾਣੀ ਨੂੰ ਲੈਕੇ ਵੀ ਵਿਰਾਟ ਕਾਫੀ ਧਿਆਨ ਰੱਖਦੇ ਹਨ ਅਤੇ ਪੀਣ ਲਈ ਉਹ ਸਿਰਫ ਬੰਦ ਬੋਤਲ ਵਾਲਾ ਪਾਣੀ ਪੀਣਾ ਹੀ ਪਸੰਦ ਕਰਦੇ ਹਨ ਅਤੇ ਉਹ ਵੀ ਖਾਸ ਬ੍ਰਾਂਡ ਦਾ ਜਿਹੜਾ ਫਰਾਂਸ ਤੋਂ ਇੰਪੋਰਟ ਕੀਤਾ ਜਾਂਦਾ ਹੈ।

 

 
First published: February 8, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...