Home /News /sports /

ਸਾਬਕਾ ਆਸਟ੍ਰੇਲੀਅਨ ਕ੍ਰਿਕਟਰ ਐਂਡਰਿਊ ਸਾਇਮੰਡਸ ਦੀ ਕਾਰ ਹਾਦਸੇ 'ਚ ਮੌਤ

ਸਾਬਕਾ ਆਸਟ੍ਰੇਲੀਅਨ ਕ੍ਰਿਕਟਰ ਐਂਡਰਿਊ ਸਾਇਮੰਡਸ ਦੀ ਕਾਰ ਹਾਦਸੇ 'ਚ ਮੌਤ

ਸਾਬਕਾ ਆਸਟ੍ਰੇਲੀਅਨ ਕ੍ਰਿਕਟਰ ਐਂਡਰਿਊ ਸਾਇਮੰਡਸ ਦੀ ਕਾਰ ਹਾਦਸੇ 'ਚ ਮੌਤ (CA Twitter)

ਸਾਬਕਾ ਆਸਟ੍ਰੇਲੀਅਨ ਕ੍ਰਿਕਟਰ ਐਂਡਰਿਊ ਸਾਇਮੰਡਸ ਦੀ ਕਾਰ ਹਾਦਸੇ 'ਚ ਮੌਤ (CA Twitter)

 • Share this:
  ਆਸਟ੍ਰੇਲੀਆਈ ਕ੍ਰਿਕਟਰ ਐਂਡਰਿਊ ਸਾਇਮੰਡਸ ਦੀ ਕਾਰ ਹਾਦਸੇ 'ਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 46 ਸਾਲਾ ਸਾਇਮੰਡਸ ਦੀ ਕਾਰ ਕੁਈਨਜ਼ਲੈਂਡ ਦੇ ਟਾਊਨਸਵਿਲੇ 'ਚ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਉਸ ਸਮੇਂ ਕਾਰ ਵਿਚ ਐਂਡਰਿਊ ਸਾਇਮੰਡਸ ਇਕੱਲਾ ਸੀ। ਸਾਇਮੰਡਸ ਨੂੰ ਆਸਟਰੇਲੀਆ ਦੇ ਜੁਝਾਰੂ ਕ੍ਰਿਕਟਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

  ਹਮਲਾਵਰ ਬੱਲੇਬਾਜ਼ ਹੋਣ ਦੇ ਨਾਲ-ਨਾਲ ਉਹ ਸ਼ਾਨਦਾਰ ਗੇਂਦਬਾਜ਼ ਵੀ ਸੀ। ਉਹ ਪਿੱਚ ਦੀ ਸਥਿਤੀ ਦੇ ਹਿਸਾਬ ਨਾਲ ਮੀਡੀਅਮ ਪੇਸ ਅਤੇ ਆਫ ਸਪਿਨ ਗੇਂਦਬਾਜ਼ੀ ਕਰਦਾ ਸੀ। ਸਾਲ 2003 ਕ੍ਰਿਕੇਟ ਵਰਲਡ ਵਿੱਚ ਉਸ ਨੇ ਪਾਕਿਸਤਾਨ ਦੇ ਖਿਲਾਫ ਇੱਕ ਜੁਝਾਰੂ ਪਾਰੀ ਖੇਡੀ ਸੀ। ਉਦੋਂ ਸਾਇਮੰਡਸ ਨੇ ਉਸ ਮੈਚ ਵਿੱਚ ਸੈਂਕੜਾ ਲਗਾ ਕੇ ਆਸਟਰੇਲੀਆ ਨੂੰ ਜਿੱਤ ਦਿਵਾਈ ਸੀ।

  ਸਾਇਮੰਡਸ ਦੀ ਮੌਤ ਤੋਂ ਬਾਅਦ ਕ੍ਰਿਕਟ ਜਗਤ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਸੋਗ ਦੀ ਲਹਿਰ ਹੈ। ਦੱਸ ਦਈਏ ਕਿ ਇਸ ਸਾਲ ਮਾਰਚ ਦੇ ਸ਼ੁਰੂ 'ਚ ਆਸਟ੍ਰੇਲੀਆ ਦੇ ਸਾਬਕਾ ਟੈਸਟ ਕ੍ਰਿਕਟਰ ਸ਼ੇਨ ਵਾਰਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।

  ਐਂਡਰਿਊ ਸਾਇਮੰਡਜ਼ ਵਨਡੇ ਵਿੱਚ ਆਸਟਰੇਲੀਆਈ ਕ੍ਰਿਕਟ ਟੀਮ ਦਾ ਅਹਿਮ ਹਿੱਸਾ ਸੀ। ਉਹ 2003 ਅਤੇ 2007 ਵਿੱਚ ਆਸਟਰੇਲੀਆ ਦੀ ਵਿਸ਼ਵ ਕੱਪ ਜੇਤੂ ਟੀਮ ਦਾ ਮੈਂਬਰ ਸੀ। ਉਸ ਨੇ 2003 ਵਿੱਚ ਦੱਖਣੀ ਅਫਰੀਕਾ ਵਿੱਚ ਖੇਡੇ ਗਏ ਵਿਸ਼ਵ ਕੱਪ ਮੈਚ ਵਿੱਚ ਇਤਿਹਾਸਕ ਪਾਰੀ ਖੇਡੀ ਸੀ।

  11 ਫਰਵਰੀ 2003 ਨੂੰ ਜੋਹਾਨਸਬਰਗ ਵਿੱਚ ਆਸਟਰੇਲੀਆ ਅਤੇ ਪਾਕਿਸਤਾਨ ਵਿਚਾਲੇ ਮੈਚ ਹੋਇਆ। ਇਸ ਮੈਚ 'ਚ ਵਸੀਮ ਅਕਰਮ, ਸ਼ੋਏਬ ਅਖਤਰ ਅਤੇ ਵਕਾਰ ਯੂਨਿਸ ਦੀਆਂ ਤੇਜ਼ ਗੇਂਦਾਂ ਅੱਗੇ ਕੰਗਾਰੂ ਬੱਲੇਬਾਜ਼ ਬੇਵੱਸ ਨਜ਼ਰ ਆਏ। ਇਕ ਸਮੇਂ ਆਸਟ੍ਰੇਲੀਆ ਦੀਆਂ 86 ਦੌੜਾਂ 'ਤੇ 4 ਵਿਕਟਾਂ ਡਿੱਗ ਚੁੱਕੀਆਂ ਸਨ।

  ਇਸ ਤੋਂ ਬਾਅਦ ਛੇਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਸਾਇਮੰਡਸ ਨੇ ਕਮਾਲ ਕਰ ਦਿੱਤਾ। ਉਸ ਨੇ ਕਪਤਾਨ ਰਿਕੀ ਪੋਂਟਿੰਗ ਨਾਲ ਮਿਲ ਕੇ ਆਸਟ੍ਰੇਲੀਆਈ ਪਾਰੀ ਨੂੰ ਅੱਗੇ ਵਧਾਇਆ। ਪੋਂਟਿੰਗ 53 ਦੌੜਾਂ ਬਣਾ ਕੇ ਆਊਟ ਹੋ ਗਏ। ਪਰ ਸਾਇਮੰਡਜ਼ ਡਟੇ ਰਹੇ।

  ਹਮਲਾਵਰ ਰੁਖ ਅਪਣਾਉਂਦੇ ਹੋਏ ਸਾਇਮੰਡਸ ਨੇ 125 ਗੇਂਦਾਂ 'ਤੇ 143 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਉਨ੍ਹਾਂ ਨੇ 18 ਚੌਕੇ ਅਤੇ 2 ਛੱਕੇ ਲਗਾਏ। ਉਸ ਦੀ ਪਾਰੀ ਦੀ ਬਦੌਲਤ ਆਸਟ੍ਰੇਲੀਆ ਨੇ 310 ਦੌੜਾਂ ਦਾ ਵੱਡਾ ਸਕੋਰ ਬਣਾਇਆ। ਜਿੱਤ ਲਈ 311 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨ ਦੀ ਟੀਮ 228 ਦੌੜਾਂ 'ਤੇ ਆਲ ਆਊਟ ਹੋ ਗਈ। ਇਹ ਮੈਚ ਕੰਗਾਰੂ ਟੀਮ ਨੇ 82 ਦੌੜਾਂ ਨਾਲ ਜਿੱਤ ਲਿਆ।
  Published by:Gurwinder Singh
  First published:

  Tags: Cricket News, Cricketer

  ਅਗਲੀ ਖਬਰ