Home /News /sports /

Former Coach Ravi Shastri: ਸਾਬਕਾ ਕੋਚ ਰਵੀ ਸ਼ਾਸਤਰੀ ਬੋਲੇ- ਨਿਊਜ਼ੀਲੈਂਡ ਦੌਰੇ 'ਚ ਚਮਕਣਗੇ ਸੂਰਿਆਕੁਮਾਰ ਤੇ ਅਰਸ਼ਦੀਪ

Former Coach Ravi Shastri: ਸਾਬਕਾ ਕੋਚ ਰਵੀ ਸ਼ਾਸਤਰੀ ਬੋਲੇ- ਨਿਊਜ਼ੀਲੈਂਡ ਦੌਰੇ 'ਚ ਚਮਕਣਗੇ ਸੂਰਿਆਕੁਮਾਰ ਤੇ ਅਰਸ਼ਦੀਪ

 Suryakumar Yadav  Arshdeep Singh

Suryakumar Yadav Arshdeep Singh

Former Coach Ravi Shastri: IND vs NZ: ਸਾਬਕਾ ਭਾਰਤੀ ਕੋਚ ਰਵੀ ਸ਼ਾਸਤਰੀ ਨੇ ਉਮੀਦ ਜਤਾਈ ਹੈ ਕਿ ਮਿਡਲ ਆਰਡਰ ਦੇ ਬੱਲੇਬਾਜ਼ ਸੂਰਿਆਕੁਮਾਰ ਯਾਦਵ ਅਤੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ 18 ਨਵੰਬਰ ਤੋਂ ਨਿਊਜ਼ੀਲੈਂਡ ਖ਼ਿਲਾਫ਼ ਸ਼ੁਰੂ ਹੋਣ ਵਾਲੀ ਸੀਰੀਜ਼ ਵਿੱਚ ਵਧੀਆ ਪ੍ਰਦਰਸ਼ਨ ਕਰਨਗੇ। ਸੂਰਿਆਕੁਮਾਰ ਸੈਮੀਫਾਈਨਲ ਤਕ ਭਾਰਤ ਦੀ ਟੀ-20 ਵਿਸ਼ਵ ਕੱਪ ਮੁਹਿੰਮ ਵਿਚ ਇਕਲੌਤੇ ਸਟਾਰ ਸੀ। ਉਸ ਨੇ ਛੇ ਪਾਰੀਆਂ ਵਿੱਚ 239 ਦੌੜਾਂ ਬਣਾਈਆਂ ਅਤੇ ਆਪਣੀ 360 ਡਿਗਰੀ ਦੀ ਖੇਡ ਨਾਲ ਸਭ ਨੂੰ ਪ੍ਰਭਾਵਿਤ ਕੀਤਾ।

ਹੋਰ ਪੜ੍ਹੋ ...
  • Share this:

Former Coach Ravi Shastri: IND vs NZ: ਸਾਬਕਾ ਭਾਰਤੀ ਕੋਚ ਰਵੀ ਸ਼ਾਸਤਰੀ ਨੇ ਉਮੀਦ ਜਤਾਈ ਹੈ ਕਿ ਮਿਡਲ ਆਰਡਰ ਦੇ ਬੱਲੇਬਾਜ਼ ਸੂਰਿਆਕੁਮਾਰ ਯਾਦਵ ਅਤੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ 18 ਨਵੰਬਰ ਤੋਂ ਨਿਊਜ਼ੀਲੈਂਡ ਖ਼ਿਲਾਫ਼ ਸ਼ੁਰੂ ਹੋਣ ਵਾਲੀ ਸੀਰੀਜ਼ ਵਿੱਚ ਵਧੀਆ ਪ੍ਰਦਰਸ਼ਨ ਕਰਨਗੇ। ਸੂਰਿਆਕੁਮਾਰ ਸੈਮੀਫਾਈਨਲ ਤਕ ਭਾਰਤ ਦੀ ਟੀ-20 ਵਿਸ਼ਵ ਕੱਪ ਮੁਹਿੰਮ ਵਿਚ ਇਕਲੌਤੇ ਸਟਾਰ ਸੀ। ਉਸ ਨੇ ਛੇ ਪਾਰੀਆਂ ਵਿੱਚ 239 ਦੌੜਾਂ ਬਣਾਈਆਂ ਅਤੇ ਆਪਣੀ 360 ਡਿਗਰੀ ਦੀ ਖੇਡ ਨਾਲ ਸਭ ਨੂੰ ਪ੍ਰਭਾਵਿਤ ਕੀਤਾ। ਦੂਜੇ ਪਾਸੇ ਅਰਸ਼ਦੀਪ ਨੇ ਜਸਪ੍ਰੀਤ ਬੁਮਰਾਹ ਦੀ ਕਮੀ ਨੂੰ ਪੂਰਾ ਕਰਦੇ ਹੋਏ 10 ਵਿਕਟਾਂ ਲਈਆਂ। ਰਵੀ ਸ਼ਾਸਤਰੀ ਨੂੰ ਉਮੀਦ ਹੈ ਕਿ ਪਹਿਲੀ ਵਾਰ ਟੀ-20 ਟੀਮ 'ਚ ਸ਼ਾਮਲ ਕੀਤਾ ਗਿਆ ਸ਼ੁਭਮਨ ਗਿੱਲ ਆਉਣ ਵਾਲੀ ਤਿੰਨ ਮੈਚਾਂ ਦੀ ਸੀਰੀਜ਼ 'ਚ ਵੀ ਚੰਗਾ ਪ੍ਰਦਰਸ਼ਨ ਕਰੇਗਾ।

ਰਵੀ ਸ਼ਾਸਤਰੀ ਇਸ ਦੌਰੇ 'ਚ ਅੰਜੁਮ ਚੋਪੜਾ, ਮੁਰਲੀ ​​ਕਾਰਤਿਕ, ਸਾਈਮਨ ਡੂਲੇ ਅਤੇ ਹਰਸ਼ਾ ਭੋਗਲੇ ਦੇ ਨਾਲ ਇੰਗਲਿਸ਼ ਕਮੈਂਟਰੀ ਟੀਮ ਦਾ ਹਿੱਸਾ ਹੋਣਗੇ। ਸਾਬਕਾ ਭਾਰਤੀ ਕੋਚ ਰਵੀ ਸ਼ਾਸਤਰੀ ਨੇ ਪ੍ਰਾਈਮ ਵੀਡੀਓ ਦੁਆਰਾ ਜਾਰੀ ਇੱਕ ਵੀਡੀਓ ਵਿੱਚ ਜਾਣਕਾਰੀ ਦਿੰਦੇ ਹੋਏ ਕਿਹਾ, "ਇਹ ਸੀਰੀਜ਼ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਨਵੇਂ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਦੇਵੇਗੀ। ਮੈਂ ਇਨ੍ਹਾਂ ਖਿਡਾਰੀਆਂ ਨੂੰ ਨੇੜਿਓਂ ਦੇਖਿਆ ਹੈ ਅਤੇ ਮੇਰਾ ਮੰਨਣਾ ਹੈ ਕਿ ਛੋਟੇ ਫਾਰਮੈਟ ਵਿੱਚ ਇਹ ਦੁਨੀਆ ਦੀਆਂ ਸਭ ਤੋਂ ਵਧੀਆ ਟੀਮਾਂ ਵਿੱਚੋਂ ਇੱਕ ਹੈ। ਰਵੀ ਸ਼ਾਸਤਰੀ ਨੇ ਇਹ ਵੀ ਕਿਹਾ, "ਪਰ ਇਹ ਭਾਰਤ ਲਈ ਕਾਫੀ ਚੁਣੌਤੀਪੂਰਨ ਸੀਰੀਜ਼ ਹੋਵੇਗੀ ਕਿਉਂਕਿ ਨਿਊਜ਼ੀਲੈਂਡ ਦੇ ਹਾਲਾਤ, ਮੈਦਾਨ ਅਤੇ ਪਿੱਚਾਂ ਵੱਖਰੀਆਂ ਹੋਣਗੀਆਂ ਅਤੇ ਉਨ੍ਹਾਂ 'ਚ ਰਫਤਾਰ ਵੀ ਹੋਵੇਗੀ। ਮੈਂ ਸਖਤ ਮੁਕਾਬਲੇ ਦਾ ਇੰਤਜ਼ਾਰ ਕਰ ਰਿਹਾ ਹਾਂ ਅਤੇ ਕੁਮੈਂਟਰੀ ਵੀ ਚੋਟੀ ਦੀ ਹੋਵੇਗੀ। ਜੋ ਕਿ ਪੰਜ ਭਾਸ਼ਾਵਾਂ ਵਿੱਚ ਹੋਵੇਗਾ।"

ਸੀਰੀਜ਼ ਦੀ ਕੁਮੈਂਟਰੀ ਅੰਗਰੇਜ਼ੀ ਤੋਂ ਇਲਾਵਾ ਹਿੰਦੀ, ਤਾਮਿਲ, ਤੇਲਗੂ ਅਤੇ ਕੰਨੜ 'ਚ ਵੀ ਹੋਵੇਗੀ। ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਭਾਰਤ ਅਤੇ ਨਿਊਜ਼ੀਲੈਂਡ ਦੋਵਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤੀ ਟੀਮਾਂ ਦੀ ਅਗਵਾਈ ਹਾਰਦਿਕ ਪੰਡਯਾ (ਟੀ-20) ਅਤੇ ਸ਼ਿਖਰ ਧਵਨ (ਓਡੀਆਈ) ਕਰਨਗੇ। ਦੋਵਾਂ ਟੀਮਾਂ ਵਿਚਾਲੇ ਤਿੰਨ ਟੀ-20 ਅਤੇ ਤਿੰਨ ਵਨਡੇ ਮੈਚ ਖੇਡੇ ਜਾਣਗੇ, ਜਿਨ੍ਹਾਂ ਦਾ ਪ੍ਰਸਾਰਣ ਭਾਰਤ 'ਚ ਪ੍ਰਾਈਮ ਵੀਡੀਓ 'ਤੇ ਕੀਤਾ ਜਾਵੇਗਾ।

Published by:Rupinder Kaur Sabherwal
First published:

Tags: Arshdeep Singh, Cricket, Cricket News, Cricket news update, Sports