ਸਾਬਕਾ ਕ੍ਰਿਕੇਟਰ ਦੀ ਕੋਰੋਨਾ ਨਾਲ ਮੌਤ, ਲਗਾਤਾਰ 7 ਮੈਚਾਂ ਵਿਚ ਬਣਾਈਆਂ ਸਨ 7 ਸੈਂਚੁਰੀ

News18 Punjabi | News18 Punjab
Updated: September 17, 2020, 12:36 PM IST
share image
ਸਾਬਕਾ ਕ੍ਰਿਕੇਟਰ ਦੀ ਕੋਰੋਨਾ ਨਾਲ ਮੌਤ, ਲਗਾਤਾਰ 7 ਮੈਚਾਂ ਵਿਚ ਬਣਾਈਆਂ ਸਨ 7 ਸੈਂਚੁਰੀ
(ਸੰਕੇਤਿਕ ਤਸਵੀਰ)

ਸ਼ਮੁਖ ਇੱਕ ਸ਼ਾਨਦਾਰ ਕ੍ਰਿਕਟਰ ਸਨ। ਆਪਣੇ ਸਮੇਂ ਵਿਚ ਉਨ੍ਹਾਂ ਨੂੰ ਮੁੰਬਈ ਅਤੇ ਮਹਾਰਾਸ਼ਟਰ ਦੋਵਾਂ ਲਈ ਰਣਜੀ ਟਰਾਫੀ ਵਿਚ ਜਗ੍ਹਾ ਮਿਲੀ ਸੀ।

  • Share this:
  • Facebook share img
  • Twitter share img
  • Linkedin share img
ਮੁੰਬਈ ਦੇ ਸਾਬਕਾ ਕ੍ਰਿਕਟਰ ਸਚਿਨ ਦੇਸ਼ਮੁਖ ਦੀ ਕੋਰੋਨਾਵਾਇਰਸ ਨਾਲ ਮੌਤ ਹੋ ਗਈ। ਉਨ੍ਹਾਂ ਮੰਗਲਵਾਰ ਨੂੰ ਠਾਣੇ ਦੇ ਵੇਦਾਂਤ ਹਸਪਤਾਲ ਵਿੱਚ ਆਖਰੀ ਸਾਹ ਲਏ। ਉਹ 52 ਸਾਲਾਂ ਦੇ ਸਨ। ਦੋਸਤਾਂ ਨੇ ਦੱਸਿਆ ਕਿ ਉਨ੍ਹ੍ਹਾਂ ਨੇ ਹਸਪਤਾਲ ਵਿੱਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ, ਜਦੋਂਕਿ ਉਸਨੂੰ ਕਈ ਦਿਨਾਂ ਤੋਂ ਬੁਖਾਰ ਸੀ। 9 ਦਿਨਾਂ ਬਾਅਦ ਪਤਾ ਲੱਗਿਆ ਕਿ ਉਨ੍ਹਾਂ ਨੂੰ ਕੋਰੋਨਾ ਸੀ। ਦੇਸ਼ਮੁਖ ਇੱਕ ਸ਼ਾਨਦਾਰ ਕ੍ਰਿਕਟਰ ਸਨ। ਆਪਣੇ ਸਮੇਂ ਵਿਚ ਉਨ੍ਹਾਂ ਨੂੰ ਮੁੰਬਈ ਅਤੇ ਮਹਾਰਾਸ਼ਟਰ ਦੋਵਾਂ ਲਈ ਰਣਜੀ ਟਰਾਫੀ ਵਿਚ ਜਗ੍ਹਾ ਮਿਲੀ ਸੀ। ਪਰ ਉਨ੍ਹਾਂ ਨੂੰ ਪਲੇਇੰਗ ਇਲੈਵਨ ਵਿਚ ਖੇਡਣ ਦਾ ਮੌਕਾ ਨਹੀਂ ਮਿਲਿਆ।

ਦੇਸ਼ਮੁਖ ਇਕ ਦਮਦਾਰ ਬੱਲੇਬਾਜ਼ ਸਨ

ਅੰਗਰੇਜ਼ੀ ਅਖਬਾਰ ਦਿ ਟਾਈਮਜ਼ ਆਫ਼ ਇੰਡੀਆ ਨੇ ਉਨ੍ਹਾਂ ਦੇ ਦੋਸਤ ਅਭਿਜੀਤ ਦੇਸ਼ਪਾਂਡੇ ਦੇ ਹਵਾਲੇ ਨਾਲ ਲਿਖਿਆ ਕਿ ਸਚਿਨ ਦੇਸ਼ਮੁਖ ਨੇ ਆਪਣੀ ਕਪਤਾਨੀ ਹੇਠ 1986 ਦੀ ਕੂਚ ਵਿਹਾਰ ਟਰਾਫੀ ਵਿਚ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਪੰਜ ਪਾਰੀਆਂ ਵਿਚ 3 ਸੈਂਕੜੇ ਲਗਾਏ ਸਨ, ਜਿਸ ਵਿਚ 183, 130 ਅਤੇ 110 ਦੀਆਂ ਪਾਰੀ ਵੀ ਸ਼ਾਮਲ ਹੈ। ਅਭਿਜੀਤ ਨੇ ਉਨ੍ਹਾਂ ਨਾਲ ਸਕੂਲ ਕ੍ਰਿਕਟ ਖੇਡੀ ਸੀ। ਦੇਸ਼ਮੁਖ ਇਨ੍ਹੀਂ ਦਿਨੀਂ ਮੁੰਬਈ ਵਿੱਚ ਆਬਕਾਰੀ ਅਤੇ ਕਸਟਮ ਵਿਭਾਗ ਵਿੱਚ ਸੁਪਰਡੈਂਟ ਵਜੋਂ ਕੰਮ ਕਰਦੇ ਸਨ।
7 ਮੈਚਾਂ ਵਿਚ ਲਗਾਤਾਰ 7 ਸੈਂਕੜੇ

ਸਚਿਨ ਦੇਸ਼ਮੁਖ ਨੇ 1990 ਦੇ ਦਹਾਕੇ ਵਿਚ ਅੰਤਰ ਯੂਨੀਵਰਸਿਟੀ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਸ ਸਮੇਂ ਉਨ੍ਹਾਂ 7 ਮੈਚਾਂ ਵਿਚ 7 ਸੈਂਕੜੇ ਲਗਾਉਣ ਦਾ ਅਨੌਖਾ ਰਿਕਾਰਡ ਬਣਾਇਆ ਸੀ। ਉਹ ਮਿਡਲ ਆਰਡਰ ਦਾ ਡੈਸ਼ਿੰਗ ਬੱਲੇਬਾਜ਼ ਸੀ। ਭਾਰਤ ਦੇ ਸਾਬਕਾ ਵਿਕਟਕੀਪਰ ਮਾਧਵ ਮੰਤਰੀ ਦੇ ਅਨੁਸਾਰ, ਦੇਸ਼ਮੁਖ ਇੱਕ ਬਹੁਤ ਪ੍ਰਤਿਭਾਵਾਨ ਅਤੇ ਹੋਣਹਾਰ ਕ੍ਰਿਕਟਰ ਸੀ। ਉਨ੍ਹਾਂ ਦੇ ਇਕ ਨੇੜਲੇ ਦੋਸਤ ਰਮੇਸ਼ ਵਾਜਗੇ ਨੇ ਦੱਸਿਆ ਕਿ ਉਨ੍ਹਾਂ ਦੀ ਮੌਤ ਹਰ ਇਕ ਲਈ ਇਕ ਸੰਦੇਸ਼ ਹੈ ਕਿ ਉਹ ਕੋਰੋਨਾ ਨੂੰ ਹਲਕੇ ਵਿਚ ਨਾ ਲਉ। ਦਰਅਸਲ ਦੇਸ਼ਮੁਖ ਦੀ ਦੇਰ ਨਾਲ ਹਸਪਤਾਲ ਵਿੱਚ ਦਾਖਲ ਹੋਣ ਕਾਰਨ ਮੌਤ ਹੋ ਗਈ।
Published by: Ashish Sharma
First published: September 17, 2020, 12:36 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading