• Home
 • »
 • News
 • »
 • sports
 • »
 • GATKA FEDERATIONS THANK CENTRE SPORTS INISTRY FOR INCLUDING GATKA IN KHELO INDIA YOUTH GAMES LIST AS

ਗੱਤਕੇ ਨੂੰ ਖੇਲੋ ਇੰਡੀਆ ਯੂਥ ਖੇਡਾਂ 'ਚ ਸ਼ਾਮਲ ਕਰਨ ਤੇ ਗੱਤਕਾ ਫੈਡਰੇਸ਼ਨਾਂ ਤੇ ਐਸੋਸੀਏਸ਼ਨਾਂ ਵੱਲੋਂ ਕੇਂਦਰੀ ਖੇਡ ਮੰਤਰੀ ਦਾ ਧੰਨਵਾਦ

 • Share this:
  ਚੰਡੀਗੜ੍ਹ , 21 ਦਸੰਬਰ
  ਕੇਂਦਰੀ ਖੇਡ ਮੰਤਰਾਲੇ ਵੱਲੋਂ ਦੇਸ਼ ਦੀ ਵਿਰਾਸਤੀ ਖੇਡ ਗੱਤਕਾ ਨੂੰ ਮਾਨਤਾ ਦੇ ਕੇ ਖੇਲੋ ਇੰਡੀਆ ਯੂਥ ਗੇਮਜ-2021 ਵਿੱਚ ਸ਼ਾਮਲ ਕਰਨ ਤੇ ਵਰਲਡ ਗੱਤਕਾ ਫੈਡਰੇਸ਼ਨ, ਏਸ਼ੀਅਨ ਗੱਤਕਾ ਫੈਡਰੇਸ਼ਨ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਨੇ ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਦਾ ਧੰਨਵਾਦ ਕੀਤਾ ਹੈ।

  ਇੱਥੋਂ ਇੱਕ ਬਿਆਨ ਵਿੱਚ ਵਰਲਡ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਏਸ਼ੀਅਨ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਡਾ. ਪ੍ਰੀਤਮ ਸਿੰਘ, ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਅਵਤਾਰ ਸਿੰਘ ਪਟਿਆਲ਼ਾ, ਜਰਨਲ ਸੈਕਟਰੀ ਹਰਜਿੰਦਰ ਸਿੰਘ, ਇਸਮਾ ਦੇ ਵਾਈਸ ਚੇਅਰਮੈਨ ਸੁਖਚੈਨ ਸਿੰਘ ਕਲਸਾਣੀ, ਸਕੱਤਰ ਬਲਜੀਤ ਸਿੰਘ ਸੈਣੀ, ਜਿਲਾ ਕੋਆਰਡੀਨੇਟਰ ਭੁਪਿੰਦਰ ਸਿੰਘ, ਗੱਤਕਾ ਕੋਚ ਹਰਵਿੰਦਰ ਸਿੰਘ ਅਤੇ ਯੋਗਰਾਜ ਸਿੰਘ ਨੇ ਦੱਸਿਆ ਕਿ ਇਹ ਖੇਲੋ ਇੰਡੀਆ ਯੂਥ ਗੇਮਜ ਅਗਲੇ ਸਾਲ ਹਰਿਆਣਾ ਵਿੱਚ ਕਰਵਾਈਆਂ ਜਾ ਰਹੀਆਂ ਹਨ ਜਿੱਥੇ ਵੱਖ ਵੱਖ ਰਾਜਾਂ ਦੇ ਗੱਤਕੇਬਾਜ ਭਾਗ ਲੈਣਗੇ।
  ਗਰੇਵਾਲ ਨੇ ਕਿਹਾ ਕਿ ਖੇਲੋ ਇੰਡੀਆ ਦੇ ਇਸ ਉਪਰਾਲੇ ਸਦਕਾ ਵਿਸਰ ਰਹੀ ਤੇ ਇਤਿਹਾਸਿਕ ਮਹੱਤਵ ਵਾਲੀ ਦੇਸ਼ ਦੀ ਇਸ ਮਾਣਮੱਤੀ ਰਵਾਇਤੀ ਖੇਡ ਦਾ ਦੇਸ਼-ਵਿਦੇਸ਼ ਵਿੱਚ ਵਧੇਰੇ ਪਸਾਰ ਤੇ ਹੋਰ ਪ੍ਰਫੁੱਲਤ ਕਰਨ ਵਿੱਚ ਮੱਦਦ ਮਿਲੇਗੀ ਅਤੇ ਖਿਡਾਰੀਆਂ ਲਈ ਵੱਡੇ ਮੌਕੇ ਪੈਦਾ ਹੋਣਗੇ।
  ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਗੱਤਕਾ ਐਸੋਸੀਏਸ਼ਨ ਪੰਜਾਬ ਅਤੇ ਇਸਮਾ ਵੱਲੋਂ ਗੱਤਕੇ ਦੇ ਪ੍ਰਚਾਰ ਅਤੇ ਪਸਾਰ ਲਈ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਬੱਚਿਆਂ ਨੂੰ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ ਜਦਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੀ ਅਗਵਾਈ ਹੇਠ ਹੋਰਨਾਂ ਰਾਜਾਂ ਵਿੱਚ ਗਤੀਵਿਧੀਆਂ ਜਾਰੀ ਹਨ।
  ਉਂਨਾਂ ਕਿਹਾ ਕਿ ਮਾਰਸ਼ਲ ਆਰਟ ਗੱਤਕਾ ਨੂੰ ਸਵੈ-ਰੱਖਿਆ ਦੇ ਨਾਲ ਨਾਲ ਖੇਡ ਵਜੋਂ ਵੀ ਖੇਡਿਆ ਜਾਂਦਾ ਹੈ ਅਤੇ ਗੱਤਕੇਬਾਜ ਨੂੰ ਅਨੁਸਾਸ਼ਨ ਵਿੱਚ ਰਹਿ ਕੇ ਖੇਡਣਾ ਅਤੇ ਅਥਾਹ ਆਤਮ ਵਿਸ਼ਵਾਸ ਪੈਦਾ ਕਰਦਾ ਹੈ।
  ਉਨਾਂ ਕਿਹਾ ਕਿ ਰਾਸ਼ਟਰੀ ਖੇਡਾਂ ਵਿੱਚ ਗੱਤਕੇ ਦੀ ਸ਼ਮੂਲੀਅਤ ਨਾਲ ਉਕਤ ਗੱਤਕਾ ਫੈਡਰੇਸ਼ਨਾਂ, ਐਸੋਸੀਏਸ਼ਨਾਂ ਤੇ ਇਸਮਾ ਵਲੋਂ ਗੱਤਕਾ ਖੇਡ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਬਲ ਤੇ ਪ੍ਰੇਰਣਾ ਮਿਲੇਗੀ।
  Published by:Anuradha Shukla
  First published: