Home /News /sports /

ਖੇਲੋ ਇੰਡੀਆ ਯੂਥ ਗੇਮਜ਼-2021 ਦਾ ਹਿੱਸਾ ਹੋਵੇਗਾ ਗੱਤਕਾ - ਕਿਰੇਨ ਰਿਜੀਜੂ

ਖੇਲੋ ਇੰਡੀਆ ਯੂਥ ਗੇਮਜ਼-2021 ਦਾ ਹਿੱਸਾ ਹੋਵੇਗਾ ਗੱਤਕਾ - ਕਿਰੇਨ ਰਿਜੀਜੂ

ਖੇਲੋ ਇੰਡੀਆ ਯੂਥ ਗੇਮਜ਼-2021 ਦਾ ਹਿੱਸਾ ਹੋਵੇਗਾ ਗੱਤਕਾ - ਕਿਰੇਨ ਰਿਜੀਜੂ( ਫਾਈਲ ਫੋਟੋ)

ਖੇਲੋ ਇੰਡੀਆ ਯੂਥ ਗੇਮਜ਼-2021 ਦਾ ਹਿੱਸਾ ਹੋਵੇਗਾ ਗੱਤਕਾ - ਕਿਰੇਨ ਰਿਜੀਜੂ( ਫਾਈਲ ਫੋਟੋ)

ਪੇਂਡੂ ਜਾਂ ਪੁਸ਼ਤੈਨੀ ਦੀਆਂ ਖੇਡਾਂ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਤਹਿਤ ਇਹ ਚਾਰ ਪੁਰਾਤਨ ਖੇਡਾਂ ਪਹਿਲੀ ਵਾਰ ਖੇਲੋ ਇੰਡੀਆ ਮੁਕਾਬਲਿਆਂ ਵਿੱਚ ਸ਼ਾਮਿਲ ਹੋ ਰਹੀਆਂ ਹਨ ਅਤੇ ਇਹ ਚਾਰ ਵਿਰਾਸਤੀ ਖੇਡਾਂ ਸਮੇਤ ਅਗਲੇ ਸਾਲ ਹੋਣ ਵਾਲੀਆਂ ਯੂਥ ਗੇਮਾਂ ਵਿੱਚ ਖੇਡ ਅਨੁਸ਼ਾਸਨ ਦੇ ਤੌਰ ’ਤੇ ਯੋਗਾਸਨ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।

ਹੋਰ ਪੜ੍ਹੋ ...
  • Share this:

ਨਵੀਂ ਦਿੱਲੀ, 20 ਦਸੰਬਰ : ਖੇਡ ਮੰਤਰਾਲੇ ਨੇ ਦੇਸ਼ ਦੀਆਂ ਚਾਰ ਵਿਰਾਸਤੀ ਖੇਡਾਂ ਗੱਤਕਾ, ਕਲੱਰੀਪਾਇਤੂ , ਥਾਂਗਟਾ ਅਤੇ ਮਲਖੰਭ ਨੂੰ ਖੇਡਾਂ ਨੂੰ ਮਾਨਤਾ ਦੇ ਦਿੰਦਿਆਂ ਖੇਲੋ ਇੰਡੀਆ ਯੂਥ ਗੇਮਜ-2021 ਵਿੱਚ ਸ਼ਾਮਲ ਕਰ ਲਿਆ ਹੈ ਜੋ ਕਿ ਹਰਿਆਣਾ ਵਿੱਚ ਕਰਵਾਈਆਂ ਜਾ ਰਹੀਆਂ ਹਨ।  ਪੇਂਡੂ ਜਾਂ ਪੁਸ਼ਤੈਨੀ ਦੀਆਂ ਖੇਡਾਂ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਤਹਿਤ ਇਹ ਚਾਰ ਪੁਰਾਤਨ ਖੇਡਾਂ ਪਹਿਲੀ ਵਾਰ ਖੇਲੋ ਇੰਡੀਆ ਮੁਕਾਬਲਿਆਂ ਵਿੱਚ ਸ਼ਾਮਿਲ ਹੋ ਰਹੀਆਂ ਹਨ ਅਤੇ ਇਹ ਚਾਰ ਵਿਰਾਸਤੀ ਖੇਡਾਂ ਸਮੇਤ ਅਗਲੇ ਸਾਲ ਹੋਣ ਵਾਲੀਆਂ ਯੂਥ ਗੇਮਾਂ ਵਿੱਚ ਖੇਡ ਅਨੁਸ਼ਾਸਨ ਦੇ ਤੌਰ ’ਤੇ ਯੋਗਾਸਨ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਇਨ੍ਹਾਂ ਖੇਡਾਂ ਦਾ ਸਟਾਰ ਸਪੋਰਟਸ ਵਲੋਂ ਪ੍ਰਸਾਰਿਤ ਕੀਤਾ ਜਾਵੇਗਾ।

ਖੇਲੋ ਇੰਡੀਆ ਗੇਮਜ਼-2021 ਵਿੱਚ ਇਨ੍ਹਾਂ ਖੇਡਾਂ ਨੂੰ ਸ਼ਾਮਿਲ ਕਰਨ ਦੇ ਲਏ ਗਏ ਫੈਸਲੇ ਬਾਰੇ ਬੋਲਦਿਆਂ ਕੇਂਦਰੀ ਯੁਵਕ ਮਾਮਲੇ ਅਤੇ ਖੇਡ ਮੰਤਰੀ ਕਿਰੇਨ ਰਿਜੀਜੂ ਨੇ ਕਿਹਾ ਕਿ ‘ਭਾਰਤ ਕੋਲ ਵਿਰਾਸਤੀ ਖੇਡਾਂ ਦੀ ਅਮੀਰ ਵਿਰਾਸਤ ਹੈ, ਅਤੇ ਖੇਡ ਮੰਤਰਾਲੇ ਦੀ ਇਹ ਪਹਿਲੀ ਤਰਜੀਹ ਹੈ ਕਿ ਇਨ੍ਹਾਂ ਖੇਡਾਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਖੇਲੋ ਇੰਡੀਆ ਤੋਂ ਵਧੀਆ ਹੋਰ ਕੋਈ ਮੰਚ ਨਹੀਂ ਹੈ ਜਿਥੇ ਇਨਾਂ ਖੇਡਾਂ ਦੇ ਐਥਲੀਟ ਅਪਣੀ ਖੇਡ ਕਲਾ ਦਾ ਪ੍ਰਦਰਸ਼ਨ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਹ ਖੇਡਾਂ ਬਹੁਤ ਹਰਮਨ ਪਿਆਰੀਆਂ ਹਨ ਅਤੇ ਇਨਾਂ ਨੂੰ ਦੇਸ਼ ਭਰ ਵਿੱਚ ਸਟਾਰ ਸਪੋਰਟਸ ਵਲੋਂ ਪ੍ਰਸਾਰਿਤ ਕੀਤਾ ਜਾਵੇਗਾ, ਇਸ ਲਈ ਉਨਾਂ ਨੂੰ ਪੂਰਨ ਵਿਸ਼ਵਾਸ ਹੈ ਕਿ ਇਹ ਖੇਡਾਂ ਸਮੇਤ ਯੋਗਸਾਨਾ ਦੇ ਨਾਲ ਨਾਲ 2021 ਖੇਲੋ ਇੰਡੀਆ ਯੂਥ ਗੇਮਜ਼ ਵਿੱਚ ਖੇਡ ਪ੍ਰੇਮੀਆਂ ਦੇ ਨਾਲ ਨਾਲ ਦੇਸ਼ ਦੇ ਨੌਜਵਾਨਾਂ ਨੂੰ ਆਪਣੇ ਵੱਲ ਅਕਰਸ਼ਿਤ ਕਰਨਗੀਆਂ ਅਤੇ ਆਉਣ ਵਾਲੇ ਕੁਝ ਸਾਲਾਂ ਵਿੱਚ ਅਸੀਂ ਖੇਲੋ ਗੇਮਜ਼ ਵਿੱਚ ਦੇਸ਼ ਦੀਆਂ ਹੋਰ ਵਿਰਾਸਤੀ ਖੇਡਾਂ ਨੂੰ ਸ਼ਾਮਿਲ ਕਰਵਾਉਣ ਦੇ ਸਮਰੱਥ ਹੋ ਸਕਾਂਗੇ।  ਗੱਤਕਾ ਪੰਜਾਬ ਰਾਜ ਦੀ ਖੇਡ ਹੈ ਅਤੇ ਇਸ ਰਵਾਇਤੀ ਖੇਡ ਨੂੰ ਸਵੈ-ਰੱਖਿਆ ਦੇ ਨਾਲ ਨਾਲ ਇਸ ਨੂੰ ਖੇਡ ਵਜੋਂ ਵੀ ਖੇਡਿਆ ਜਾਂਦਾ ਹੈ।  ਇਹ ਖੇਡ ਢਾਲ, ਤਲਵਾਰ, ਲੱਕੜ ਦੀ ਸੋਟੀ, ਕੱਪੜੇ ਦੀ ਬਣੀ ਫੱਰੀ (ਸ਼ੀਲਡ) ਅਤੇ ਹੋਰ ਤੇਜਧਾਰ ਹਥਿਆਰਾਂ ਨਾਲ ਖੇਡੀ ਜਾਂਦੀ ਹੈ। ਇਹ ਮਾਰਸ਼ਲ ਆਰਟ ਖੇਡ ਗੱਤਕੇਬਾਜ ਨੂੰ ਅਨੁਸਾਸ਼ਨ ਵਿੱਚ ਰਹਿ ਕੇ ਖੇਡਣਾ ਸਿਖਾਉਂਦੀ ਹੈ ਅਤੇ ਅਥਾਹ ਆਤਮ ਵਿਸ਼ਵਾਸ ਪੈਦਾ ਕਰਦੀ ਹੈ।

ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਸ੍ਰ. ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਬਹੁਤ ਖੁਸ਼ੀ ਹੈ ਕਿ ਖੇਡ ਮੰਤਰਾਲੇ ਵਲੋਂ ਦੇਸ਼ ਦੀ ਇਸ ਵਿਰਾਸਤੀ ਮਾਰਸ਼ਲ ਆਰਟ ਖੇਡ ਗੱਤਕਾ ਨੂੰ ਖੇਲੋ ਇੰਡੀਆ ਯੂਥ ਗੇਮਜ਼ ਵਿੱਚ ਸ਼ਾਮਿਲ ਕੀਤਾ ਗਿਆ ਹੈ। ਸਾਨੂੰ ਇਹ ਪੂਰਨ ਵਿਸ਼ਵਾਸ਼ ਹੈ ਕਿ ਖੇਲੋ ਇੰਡੀਆ ਦੇ ਇਸ ਉਪਰਾਲੇ ਸਦਕਾ ਵਿਸਰ ਰਹੀ ਇਸ ਇਤਿਹਾਸਿਕ ਮਹੱਤਵ ਵਾਲੀ ਦੇਸ਼ ਦੀ ਇਸ ਮਾਣਮੱਤੀ ਰਵਾਇਤੀ ਖੇਡ ਦਾ ਵਧੇਰੇ ਪਸਾਰ ਤੇ ਹੋਰ ਪ੍ਰਫੁੱਲਤ ਕਰਨ ਵਿੱਚ ਮੱਦਦ ਮਿਲੇਗੀ।  ਸ੍ਰ. ਹਰਜੀਤ ਸਿੰਘ ਗਰੇਵਾਲ ਨੇ ਇਹ ਵੀ ਕਿਹਾ ਕਿ ਇਸ ਨਾਲ ਨੈਸ਼ਨਲ ਗੱਤਕਾ ਐਸੋਸੀਏਸ਼ਨ ਵਲੋਂ ਦੇਸ਼ ਅਤੇ ਵਿਦੇਸ਼ਾਂ ਵਿੱਚ ਗੱਤਕਾ ਖੇਡ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਬਲ ਤੇ ਪ੍ਰੇਰਣਾ ਮਿਲੇਗੀ।

ਗੱਤਕਾ ਖੇਡ ਦੇ ਵੱਖ-ਵੱਖ ਲਾਭਾਂ ਬਾਰੇ ਜ਼ਿਕਰ ਕਰਦਿਆਂ ਸ੍ਰ. ਗਰੇਵਾਲ ਨੇ ਕਿਹਾ ਕਿ ਗੱਤਕਾ ਖੇਡ ਸਵੈ-ਰੱਖਿਆ ਤੇ ਆਤਮ ਵਿਸ਼ਵਾਸ ਵਧਾਉਣ ਖਾਸ ਕਰਕੇ ਮਹਿਲਾਵਾਂ ਲਈ ਇਸ ਦਾ ਬਹੁਤ ਮਹੱਤਵ ਹੈ। ਉਨ੍ਹਾਂ ਕਿਹਾ ਕਿ ਇਹ ਖੇਡ ਉਚੇ ਕਿਰਦਾਰ ਦੇ ਨਿਰਮਾਣ ਦੇ ਨਾਲ-ਨਾਲ ਸਰੀਰਿਕ ਚੁਸਤੀ-ਫੁਰਤੀ ਅਤੇ ਉਸਾਰੂ ਸੋਚ ਨਾਲ ਉਤਪੋਤ ਕਦਰਾ ਕੀਮਤਾਂ ਭਰਪੂਰ ਸਮਾਜ ਸਿਰਜਣ ਵਿੱਚ ਬਹੁਤ ਸਹਾਈ ਸਿੱਧ ਹੋ ਰਹੀ ਹੈ।

Published by:Sukhwinder Singh
First published:

Tags: Sports