FIFA World Cup 2022: ਫੀਫਾ ਵਿਸ਼ਵ ਕੱਪ 2022 (FIFA World Cup 2022) ਦਾ ਜਸ਼ਨ ਮਨਾਉਣ ਲਈ ਗੂਗਲ ਨੇ ਵਿਸ਼ੇਸ਼ ਐਨੀਮੇਟਡ ਡੂਡਲ ਬਣਾਇਆ ਹੈ। ਫੀਫਾ ਵਿਸ਼ਵ ਕੱਪ 2022 ਦਾ ਅੱਜ ਤੋਂ ਕਤਰ ਵਿੱਚ ਆਯੋਜਨ ਕੀਤਾ ਜਾ ਰਿਹਾ ਹੈ। ਇਸਦੇ ਤਹਿਤ ਗੂਗਲ ਵਿਚਲੇ ਓ ਅੱਖਰ ਨੂੰ ਫੁੱਟਬਾਲ ਵਜੋਂ ਦਿਖਾਇਆ ਗਿਆ ਹੈ। ਇਸਦੇ ਨਾਲ ਹੀ ਗੂਗਲ ਪੇਜ ਉੱਤੇ ਤੁਹਾਨੂੰ ਦੋ ਐਨੀਮੇਟਡ ਬੂਟ ਫੁੱਟਬਾਲ ਖੇਡਦੇ ਹੋਏ ਦਿਖਾਈ ਦੇਣਗੇ। ਜੇਕਰ ਤੁਸੀਂ ਇਸ ਗੂਗਲ ਡੂਡਲ ਉੱਤੇ ਟੈਪ ਕਰੋਗੇ, ਤਾਂ ਇਹ ਤੁਹਾਨੂੰ ਫੀਫਾ ਵਿਸ਼ਵ ਕੱਪ 2022 ਦੇ ਪੇਜ ਉੱਤੇ ਲੈ ਜਾਵਗਾ। ਫੀਫਾ ਵਿਸ਼ਵ ਕੱਪ 2022 ਦੇ ਪੇਜ ਉੱਤੇ ਤੁਹਾਨੂੰ ਹੋਣ ਵਾਲੇ ਮੈਚਾਂ ਸੰਬੰਧੀ ਜਾਣਕਾਰੀ ਮਿਲ ਜਾਵੇਗੀ। ਇੱਥੇ ਤੁਹਾਨੂੰ ਹੋਣ ਵਾਲੇ ਮੈਚਾਂ ਨਾਲ ਸੰਬੰਧਿਤ ਲਾਈਵ ਅੱਪਡੇਟ ਦੇ ਲਿੰਕ ਵੀ ਮਿਲ ਜਾਣਗੇ।
ਇਸਦ ਨਾਲ ਹੀ ਗੂਗਲ ਉਪਭੋਗਤਾ ਆਨਲਾਈਨ ਗੇਮ ਵੀ ਖੇਡ ਸਕਣਗੇ ਤੇ ਦੂਜੇ ਖਿਡਾਰੀਆਂ ਨਾਲ ਮੁਕਾਬਲਾ ਕਰ ਸਕਣਗੇ। ਜੇਕਰ ਤੁਸੀਂ ਮਲਟੀਪਲੇਅਰ ਔਨਲਾਈਨ ਗੇਮ ਖੇਡਣ ਦੇ ਇੱਛੁਕ ਹੋ, ਤਾਂ ਤੁਸੀਂ ਆਪਣੇ ਮੋਬਾਇਲ ਵਿੱਚ ਗੂਗਲ ਵਰਲਡ ਕੱਪ ਕਤਰ 2022 ਟਾਇਪ ਕਰੋ। ਗੂਗਲ ਡੂਡਲ ਪੇਜ ਦੇ ਅਨੁਸਾਰ, ਲੋਕ ਮਿਲ ਕੇ ਸਭ ਤੋਂ ਵੱਧ ਗੋਲ ਕਰਨ ਲਈ ਆਪਣੀ ਮਨਪਸੰਦ ਟੀਮ ਦੀ ਮਦਦ ਕਰ ਸਕਦੇ ਹਨ।
ਫੀਫਾ ਵਿਸ਼ਵ ਕੱਪ 2022 ਦੇ ਮੈਚਾਂ ਸੰਬੰਧੀ ਜਾਣਕਾਰੀ
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਫੀਫਾ ਵਿਸ਼ਵ ਕੱਪ ਟੂਰਨਾਮੈਂਟ ਹਰ ਚਾਰ ਸਾਲਾਂ ਬਾਅਦ ਕਰਵਾਇਆ ਜਾਂਦਾ ਹੈ। ਇਹ ਫੁੱਟਬਾਲ ਖੇਡ ਨਾਲ ਸੰਬੰਧਤ ਹੈ। ਇਹ ਦੁਨੀਆਂ ਭਰ ਦੇ ਫੁੱਟਬਾਲ ਪ੍ਰਸ਼ੰਸਕਾਂ ਨੂੰ ਆਕਰਸ਼ਿਤ ਕਰਦਾ ਹੈ। ਸਾਲ 2022 ਦਾ ਫੀਫਾ ਵਿਸ਼ਵ ਕੱਪ ਕਤਰ ਵਿੱਚ ਆਯੋਜਿਤ ਹੋ ਰਿਹਾ ਹੈ। ਇਹ ਟੂਰਨਾਮੈਂਟ 18 ਦਸੰਬਰ ਤੱਕ ਚੱਲੇਗਾ।
ਜ਼ਿਕਰਯੋਗ ਹੈ ਕਿ ਫੀਫਾ ਵਿਸ਼ਵ ਕੱਪ 2022 ਵਿੱਚ ਕੁੱਲ 32 ਟੀਮਾਂ ਭਾਗ ਲੈ ਰਹੀਆਂ ਹਨ। ਇਨ੍ਹਾਂ ਟੀਮਾਂ ਵਿਚਾਲੇ 64 ਮੈਚ ਹੋਣਗੇ। ਇਸਦਾ ਪਹਿਲਾ ਮੈਚ ਕਤਰ ਅਤੇ ਇਕਵਾਡੋਰ ਵਿਚਾਲੇ ਖੇਡਿਆ ਜਾਵੇਗਾ। ਇਕਵਾਡੋਰ ਅੱਠ ਸਾਲਾਂ ਦੀ ਗੈਰਹਾਜ਼ਰੀ ਤੋਂ ਬਾਅਦ ਫੀਫਾ ਵਿਸ਼ਵ ਕੱਪ ਫਾਈਨਲ ਵਿਚ ਵਾਪਸੀ ਕਰੇਗਾ, ਜਦੋਂ ਕਿ ਕਤਰ ਆਪਣੇ ਇਤਿਹਾਸ ਵਿਚ ਪਹਿਲੀ ਵਾਰ ਸਭ ਤੋਂ ਵੱਡੇ ਅੰਤਰਰਾਸ਼ਟਰੀ ਮੰਚ 'ਤੇ ਮੁਕਾਬਲਾ ਕਰੇਗਾ। ਤੁਸੀਂ ਇਹ ਮੈਚ ਸਟਾਰ ਸਪੋਰਟਸ ਚੈਨਲ 'ਤੇ ਦੇਖ ਸਕੋਗੇ। ਇਸ ਦੇ ਨਾਲ ਹੀ, ਆਨਲਾਈਨ ਸਟ੍ਰੀਮਿੰਗ JioCinema 'ਤੇ ਹੋਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: FIFA, FIFA World Cup, Google, Sports