ਤਲਵੰਡੀ ਸਾਬੋ ਵਿਚ ਖਿਡਾਰੀਆਂ ਨੇ ਗਰਾਉਂਡ ਖੋਲਣ ਦੇ ਲਈ ਕੀਤਾ ਪ੍ਰਦਰਸ਼ਨ

News18 Punjabi | News18 Punjab
Updated: June 11, 2020, 1:35 PM IST
share image
ਤਲਵੰਡੀ ਸਾਬੋ ਵਿਚ ਖਿਡਾਰੀਆਂ ਨੇ ਗਰਾਉਂਡ ਖੋਲਣ ਦੇ ਲਈ ਕੀਤਾ ਪ੍ਰਦਰਸ਼ਨ
ਗੁਰੂ ਕਾਸ਼ੀ ਕੈਂਪਸ ਦੇ ਖਿਡਾਰੀਆ ਨੇ ਗਰਾਊਂਡ ਨਾ ਖੋਲਣ ਨੂੰ ਲੈ ਕੇ ਕੀਤਾ ਪ੍ਰਦਰਸ਼ਨ

  • Share this:
  • Facebook share img
  • Twitter share img
  • Linkedin share img
ਕੋਰੋਨਾ ਨੂੰ ਲੈ ਕੇ ਲੌਕਡਾਉਨ ਲਗਾਇਆ ਹੋਇਆ ਹੈ। ਇਸ ਦੌਰਾਨ ਤਲਵੰਡੀ ਸਾਬੋ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਕਾਸ਼ੀ ਕੈਂਪਸ ਵਿਚ ਖਿਡਾਰੀਆਂ ਨੇ ਗਰਾਉਂਡ ਖੋਲਣ ਦੇ ਲਈ ਪ੍ਰਦਰਸ਼ਨ ਕੀਤਾ।ਵਿਦਿਆਰਥੀ ਨੇ ਰੋਸ ਵਿਚ ਸੜਕ ਉਤੇ ਹੀ ਆਪਣੀ ਐਕਸਰਸਾਈਜ਼ ਕੀਤੀ।



ਪ੍ਰਦਰਸ਼ਨਕਾਰੀਆਂ ਨੇ ਕਿਹਾ ਜੇਕਰ ਸਾਡਾ ਕੋਈ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਤੇਜ ਕਰਾਂਗੇ।ਖਿਡਾਰੀਆਂ ਨੇ ਯੂਨੀਵਰਸਿਟੀ ਤੋਂ ਆਗਿਆ ਮੰਗੀ ਸੀ ਪਰ ਕੈਂਪਸ ਨੇ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ ਸੀ।


ਇਸ ਮੌਕੇ ਪਿੰਡ ਵਾਸੀਆ ਨੇ ਕਿਹਾ ਕਿ ਪੰਚਾਇਤ ਦੀ ਜਮੀਨ ਇਸ ਕਰਕੇ ਦਿੱਤੀ ਸੀ ਤਾਂ ਕਿ ਵਿਦਿਆਰਥੀਆ ਦਾ ਫਾਇਦਾ ਹੋਵੇ ਪਰ ਯੂਨੀਵਰਸਿਟੀ ਖੇਡਣ ਦੀ ਆਗਿਆ ਨਹੀ ਦੇ ਰਹੀ ਹੈ। ਉਧਰ ਕੈਂਪਸ ਦੇ ਪ੍ਰਬੰਧਕਾਂ ਨੇ ਕਿਹਾ ਕਿ ਯੂਨੀਵਰਸਿਟੀ ਤੋਂ ਆਗਿਆ ਮਿਲਦੇ ਸਾਰ ਹੀ ਆਗਿਆ ਦੇ ਦਿੱਤੀ ਜਾਵੇਗੀ।
First published: June 11, 2020, 1:34 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading