Home /News /sports /

ਹਰਭਜਨ ਨੇ ਮੰਗੀ ਮੁਆਫ਼ੀ, ਕਿਹਾ- 'ਮੈਂ ਸਿੱਖ ਹਾਂ ਤੇ ਭਾਰਤ ਲਈ ਲੜਾਂਗਾ, ਦੇਸ਼ ਦੇ ਵਿਰੁੱਧ ਨਹੀਂ'

ਹਰਭਜਨ ਨੇ ਮੰਗੀ ਮੁਆਫ਼ੀ, ਕਿਹਾ- 'ਮੈਂ ਸਿੱਖ ਹਾਂ ਤੇ ਭਾਰਤ ਲਈ ਲੜਾਂਗਾ, ਦੇਸ਼ ਦੇ ਵਿਰੁੱਧ ਨਹੀਂ'

ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫੋਟੋ ਸ਼ੇਅਰ ਕਰਕੇ ਸ਼ਰਧਾਂਜਲੀ ਦੇਣ ਦੇ ਮਾਮਲੇ ਵਿੱਚ ਉੱਠੇ ਵਿਵਾਦ ਤੋਂ ਬਾਅਦ ਕ੍ਰਿਕਟਰ ਹਰਭਜਨ ਸਿੰਘ ਨੇ ਮੁਆਫ਼ੀ ਮੰਗ ਲਈ ਹੈ।  (IMAGE-instagram@harbhajan3)

ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫੋਟੋ ਸ਼ੇਅਰ ਕਰਕੇ ਸ਼ਰਧਾਂਜਲੀ ਦੇਣ ਦੇ ਮਾਮਲੇ ਵਿੱਚ ਉੱਠੇ ਵਿਵਾਦ ਤੋਂ ਬਾਅਦ ਕ੍ਰਿਕਟਰ ਹਰਭਜਨ ਸਿੰਘ ਨੇ ਮੁਆਫ਼ੀ ਮੰਗ ਲਈ ਹੈ। (IMAGE-instagram@harbhajan3)

ਭੱਜੀ ਨੇ ਇਹ ਕਹਿ ਕੇ ਮੁਆਫੀ ਮੰਗੀ ਹੈ ਕਿ ਉਸਨੇ 20 ਸਾਲਾਂ ਤੋਂ ਭਾਰਤ ਲਈ ਆਪਣਾ ਲਹੂ ਅਤੇ ਪਸੀਨਾ ਵਹਾਇਆ ਹੈ ਅਤੇ ਉਹ ਕਦੇ ਵੀ ਕਿਸੇ ਵੀ ਚੀਜ ਦਾ ਸਮਰਥਨ ਨਹੀਂ ਕਰੇਗਾ ਜੋ ਭਾਰਤ ਦੇ ਵਿਰੁੱਧ ਹੈ।

  • Share this:
    ਚੰਡੀਗੜ੍ਹ : ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫੋਟੋ ਸ਼ੇਅਰ ਕਰਕੇ ਸ਼ਰਧਾਂਜਲੀ ਦੇਣ ਦੇ ਮਾਮਲੇ ਵਿੱਚ ਉੱਠੇ ਵਿਵਾਦ ਤੋਂ ਬਾਅਦ ਕ੍ਰਿਕਟਰ ਹਰਭਜਨ ਸਿੰਘ ਨੇ ਮੁਆਫ਼ੀ ਮੰਗ ਲਈ ਹੈ। ਭੱਜੀ ਨੇ ਟਵਿੱਟਰ ਉੱਤੇ ਆਪਣਾ ਮੁਆਫੀਨਾਮ ਸ਼ੇਅਰ ਕੀਤਾ ਹੈ। ਹਰਭਜਨ ਨੇ ਕਿਹਾ ਕਿ ਉਨ੍ਹਾਂ ‘ਅਪਰੇਸ਼ਨ ਬਲੂਸਟਾਰ’ ਦੀ 37ਵੀਂ ਵਰ੍ਹੇਗੰਢ ਮੌਕੇ ਇਕ ਵਟਸਐਪ ਫਾਰਵਰਡ ਸ਼ੇਅਰ ਕਰ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਸੀ। ਹਰਭਜਨ ਨੇ ਕਿਹਾ ਕਿ ਉਸ ਨੂੰ ਇਲ ਗੱਲ ਦਾ ਇਲਮ ਨਹੀਂ ਸੀ ਕਿ ਤਸਵੀਰ ਭਿੰਡਰਾਂਵਾਲੇ ਦੀ ਹੈ। ਭੱਜੀ ਨੇ ਇਹ ਕਹਿ ਕੇ ਮੁਆਫੀ ਮੰਗੀ ਹੈ ਕਿ ਉਸਨੇ 20 ਸਾਲਾਂ ਤੋਂ ਭਾਰਤ ਲਈ ਆਪਣਾ ਲਹੂ ਅਤੇ ਪਸੀਨਾ ਵਹਾਇਆ ਹੈ ਅਤੇ ਉਹ ਕਦੇ ਵੀ ਕਿਸੇ ਵੀ ਚੀਜ ਦਾ ਸਮਰਥਨ ਨਹੀਂ ਕਰੇਗਾ ਜੋ ਭਾਰਤ ਦੇ ਵਿਰੁੱਧ ਹੈ।


    ਹਰਭਜਨ ਨੇ ਮੁਆਫ਼ੀ ਮੰਗਦਿਆਂ ਕਿਹਾ ‘ਮੈਂ ਕਾਹਲੀ ਵਿਚ ਪੋਸਟ ਕਰ ਦਿੱਤੀ ਤੇ ਕੰਟੈਂਟ ਉਤੇ ਧਿਆਨ ਨਹੀਂ ਦਿੱਤਾ ਕਿ ਇਹ ਕਿਸ ਗੱਲ ਦੀ ਤਰਜਮਾਨੀ ਕਰਦਾ ਹੈ। ਇਹ ਮੇਰੀ ਗ਼ਲਤੀ ਸੀ ਤੇ ਮੈਂ ਮੰਨਦਾ ਹਾਂ। ਕਿਸੇ ਵੀ ਪੱਧਰ ’ਤੇ ਮੈਂ ਪੋਸਟ ਨਾਲ ਜੁੜੇ ਵਿਚਾਰਾਂ ਦੀ ਹਮਾਇਤ ਨਹੀਂ ਕਰਦਾ, ਨਾ ਹੀ ਉਨ੍ਹਾਂ ਦੀ ਜਿਨ੍ਹਾਂ ਦੀ ਤਸਵੀਰ ਉੱਥੇ ਮੌਜੂਦ ਸੀ। ਮੈਂ ਸਿੱਖ ਹਾਂ ਤੇ ਭਾਰਤ ਲਈ ਲੜਾਂਗਾ, ਭਾਰਤ ਦੇ ਵਿਰੁੱਧ ਨਹੀਂ।’

    ਹਰਭਜਨ ਨੇ ਕਿਹਾ ਕਿ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਉਹ ਮੁਆਫ਼ੀ ਮੰਗਦਾ ਹੈ। ਉਸ ਨੇ ਕਿਹਾ ਕਿ ਭਾਵੇਂ ਕੋਈ ਹੋਰ ਵੀ ਦੇਸ਼ ਵਿਰੋਧੀ ਗਰੁੱਪ ਹੋਵੇ, ਉਹ ਕਦੇ ਵੀ ਉਸ ਦੀ ਹਮਾਇਤ ਨਹੀਂ ਕਰਨਗੇ।’  ਕ੍ਰਿਕਟਰ ਨੇ ਕਿਹਾ ਕਿ ਉਸ ਨੇ 20 ਸਾਲ ਭਾਰਤ ਲਈ ਆਪਣਾ ਖ਼ੂਨ-ਪਸੀਨਾ ਵਹਾਇਆ ਹੈ ਤੇ ਭਾਰਤ ਵਿਰੋਧੀ ਕਿਸੇ ਵੀ ਗੱਲ ਦੀ ਕਦੇ ਹਮਾਇਤ ਨਹੀਂ ਕਰਨਗੇ।

    ਇਹ ਵੀ ਪੜ੍ਹੋ : ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ 'ਸ਼ਹੀਦ' ਕਹਿਣ 'ਤੇ ਬੁਰੇ ਫਸੇ ਹਰਭਜਨ, ਲੋਕਾਂ ਨੇ ਕੀਤਾ ਜ਼ਬਰਦਸਤ ਟ੍ਰੋਲ

    ਦਰਅਸਲ, ਭੱਜੀ ਨੇ ਅਪਣੇ ਇੰਸਟਾਗ੍ਰਾਮ ਦੀ ਕਹਾਣੀ 'ਤੇ ਆਪ੍ਰੇਸ਼ਨ ਬਲਿਊ ਸਟਾਰ ਦੀ 37 ਵੀਂ ਵਰ੍ਹੇਗੰਢ ਮੌਕੇ ਹਰਿਮੰਦਰ ਸਾਹਿਬ ਦੇ ਅੰਦਰ ਮਾਰੇ ਗਏ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਨੂੰ' ਸ਼ਹੀਦ 'ਕਿਹਾ।
    Published by:Sukhwinder Singh
    First published:

    Tags: Cricket, Harbhajan Singh, Khalistan

    ਅਗਲੀ ਖਬਰ