Home /News /sports /

ਖੇਲ ਰਤਨ ਅਵਾਰਡ ਲਈ ਨਾਂਅ ਨਾ ਭੇਜੇ ਜਾਣ ਲਈ ਭੱਜੀ ਨੇ ਸਰਕਾਰ 'ਤੇ ਲਾਇਆ ਇਲਜ਼ਾਮ

ਖੇਲ ਰਤਨ ਅਵਾਰਡ ਲਈ ਨਾਂਅ ਨਾ ਭੇਜੇ ਜਾਣ ਲਈ ਭੱਜੀ ਨੇ ਸਰਕਾਰ 'ਤੇ ਲਾਇਆ ਇਲਜ਼ਾਮ

  • Share this:

    ਕ੍ਰਿਕਟਰ ਹਰਭਜਨ ਸਿੰਘ ਨੇ ਖੇਲ ਰਤਨ ਅਵਾਰਡ ਲਿਸਟ ਚ ਨਾਂਅ ਨਾ ਹੋਣ ਤੇ ਬੋਲਦਿਆਂ ਅੱਜ ਕਿਹਾ ਹੈ ਕਿ ਖੇਡ ਮੰਤਰਾਲੇ ਨੂੰ ਇਸ ਗੱਲ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਦੇ ਨੌਮੀਨੇਸ਼ਨ ਨੂੰ ਲੈ ਲੈ ਕਿੱਥੇ ਦੇਰੀ ਹੋਈ। ਹਰਭਜਨ ਸਿੰਘ ਨੇ ਪੰਜਾਬ ਸਰਕਾਰ ਤੇ ਇਲਜ਼ਾਮ ਲਾਇਆ ਸੀ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਦਾ ਨਾਂਅ ਸਮਾਂ ਰਹਿੰਦੇ ਨਹੀਂ ਭੇਜਿਆ ਜਿਸ ਕਰ ਕੇ ਉਹ ਐਵਾਰਡ ਨਹੀਂ ਜਿੱਤ ਸਕੇ।

    ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਨੇ ਹਰਭਜਨ ਨੂੰ ਐਵਾਰਡ ਲਈ ਅਰਜ਼ੀ ਸਮੇਂ ਸਰ ਨਾ ਭੇਜਣ ਦਾ ਇਲਜ਼ਾਮ ਲਾਇਆ ਸੀ। ਇਸ ਤੇ ਭੱਜੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਅਰਜ਼ੀ 20 ਮਾਰਚ ਨੂੰ ਹੀ ਭੇਜ ਦਿੱਤੀ ਸੀ ਪਰ ਦੇਰੀ ਸਰਕਾਰ ਵੱਲੋਂ ਕੀਤੀ ਗਈ। ਭੱਜੀ ਨੇ ਇਸ ਦੇਰੀ ਦੀ ਸਰਕਾਰੀ ਜਾਂਚ ਕਰਨ ਦੀ ਮੰਗ ਵੀ ਕੀਤੀ।


    First published: