Hardik Pandya-Mahendra Dhoni And Rapper Badshah Video: ਪਾਲੀਵੁੱਡ ਅਤੇ ਬਾਲੀਵੁੱਡ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਰੈਪਰ ਬਾਦਸ਼ਾਹ (Rapper Badshah) ਨਾਲ ਭਾਰਤੀ ਟੀਮ ਦੇ ਸ਼ਾਨਦਾਰ ਖਿਡਾਰੀ ਹਾਰਦਿਕ ਪੰਡਯਾ (Hardik Pandya) ਤੇ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ (Mahendra Singh Dhoni) ਦੀ ਡਾਂਸ ਕਰਦੇ ਹੋਏ ਵੀਡੀਓ ਵਾਈਰਲ ਹੋ ਰਹੀ ਹੈ। ਜਿਸ ਨੂੰ ਪ੍ਰਸ਼ੰਸ਼ਕਾਂ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਤਿੰਨਾਂ ਸਿਤਾਰਿਆਂ ਦਾ ਧਮਾਕੇਦਾਰ ਡਾਂਸ ਦੇਖ ਪ੍ਰਸ਼ੰਸ਼ਕ ਵੀ ਖੂਬ ਤਾਰੀਫ਼ ਕਰ ਰਹੇ ਹਨ।
View this post on Instagram
ਦਰਅਸਲ, ਨਿਊਜ਼ੀਲੈਂਡ 'ਚ ਭਾਰਤ ਨੂੰ ਟੀ-20 ਸੀਰੀਜ਼ ਜਿੱਤਣ 'ਚ ਮਦਦ ਕਰਨ ਤੋਂ ਬਾਅਦ ਹਾਰਦਿਕ ਪੰਡਯਾ ਨੇ ਸਾਬਕਾ ਭਾਰਤੀ ਕਪਤਾਨ ਐੱਮ.ਐੱਸ. ਧੋਨੀ ਅਤੇ ਮਸ਼ਹੂਰ ਰੈਪਰ ਬਾਦਸ਼ਾਹ ਨਾਲ ਚੰਗਾ ਸਮਾਂ ਬਿਤਾਇਆ। ਇਸ ਵੀਡੀਓ ਵਿੱਚ, ਹਾਰਦਿਕ, ਧੋਨੀ ਅਤੇ ਰੈਪਰ ਬਾਦਸ਼ਾਹ ਨੂੰ ਉਸਦੇ ਸਭ ਤੋਂ ਮਸ਼ਹੂਰ ਗੀਤਾਂ ਵਿੱਚੋਂ ਇੱਕ 'ਤੇ ਡਾਂਸ ਕਰਦੇ ਦੇਖਿਆ ਜਾ ਸਕਦਾ ਹੈ। ਹਾਲਾਂਕਿ ਵੀਡੀਓ ਦੀ ਮਿਤੀ ਅਤੇ ਸਥਾਨ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਹੈ। ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਇਹ ਦੁੱਬਈ ਦਾ ਹੈ।
ਹਾਲ ਹੀ 'ਚ ਧੋਨੀ ਨੂੰ ਯੂਐੱਸ ਓਪਨ 'ਚ ਆਰਥਰ ਐਸ਼ ਸਟੇਡੀਅਮ 'ਚ ਟੈਨਿਸ ਮੈਚ ਦੇਖਦੇ ਹੋਏ ਵੀ ਦੇਖਿਆ ਗਿਆ। ਉਸਨੇ ਸਾਬਕਾ ਚੇਨਈ ਸੁਪਰ ਕਿੰਗਜ਼ (CSK) ਅਤੇ ਭਾਰਤੀ ਟੀਮ ਦੇ ਸਾਥੀ ਕੇਦਾਰ ਜਾਧਵ ਨਾਲ ਗੋਲਫ ਸੈਸ਼ਨ ਵਿੱਚ ਵੀ ਹਿੱਸਾ ਲਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Badshah, Bollywood, Cricket, Cricket News, Entertainment, Entertainment news, Hardik Pandya, MS Dhoni, Pollywood