Home /News /sports /

ਮੈਚ ਹਾਰਨ ਪਿੱਛੋਂ ਹਰਮਨਪ੍ਰੀਤ ਕੌਰ ਹੋਈ ਭਾਵੁਕ, ਭਾਰਤੀ ਕਪਤਾਨ ਬਣਨ ਤੋਂ ਪਹਿਲਾਂ ਪਿਤਾ ਨੂੰ ਸੁਣਨੇ ਪਏ ਸਨ ਤਾਅਨੇ

ਮੈਚ ਹਾਰਨ ਪਿੱਛੋਂ ਹਰਮਨਪ੍ਰੀਤ ਕੌਰ ਹੋਈ ਭਾਵੁਕ, ਭਾਰਤੀ ਕਪਤਾਨ ਬਣਨ ਤੋਂ ਪਹਿਲਾਂ ਪਿਤਾ ਨੂੰ ਸੁਣਨੇ ਪਏ ਸਨ ਤਾਅਨੇ

ਆਸਟ੍ਰੇਲੀਆ ਵਿਰੁੱਧ ਸੈਮੀਫਾਈਨਲ ਮੈਚ ਹਾਰਨ ਤੋਂ ਬਾਅਦ ਭਾਵੁਕ ਹੋਈ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ, ਐਨਕਾਂ ਲਗਾ ਕੇ ਮੀਡੀਆ ਰੂਬਰੂ ਹੋਈ।

ਆਸਟ੍ਰੇਲੀਆ ਵਿਰੁੱਧ ਸੈਮੀਫਾਈਨਲ ਮੈਚ ਹਾਰਨ ਤੋਂ ਬਾਅਦ ਭਾਵੁਕ ਹੋਈ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ, ਐਨਕਾਂ ਲਗਾ ਕੇ ਮੀਡੀਆ ਰੂਬਰੂ ਹੋਈ।

Harmanpreet Kaur: ਮੈਚ ਹਾਰਨ ਨਾਲ ਭਾਰਤੀ ਟੀਮ ਸਮੇਤ ਕਪਤਾਨ ਦਾ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਵੀ ਚਕਨਾਚੂਰ ਹੋ ਗਿਆ। ਮੈਚ ਉਪਰੰਤ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਦੀਆਂ ਅੱਖਾਂ ਵਿੱਚ ਹੰਝੂ ਸਾਫ ਵੇਖੇ ਜਾ ਸਕਦੇ ਸਨ। ਮੀਡੀਆ ਰੂਬਰੂ ਹੋਣ ਸਮੇਂ ਉਨ੍ਹਾਂ ਨੇ ਖੁਦ ਨੂੰ ਸੰਭਾਲਿਆ ਅਤੇ ਐਨਕਾਂ ਲਗਾ ਕੇ ਗੱਲਬਾਤ ਕੀਤੀ, ਜਿਸ ਤੋਂ ਮੈਚ ਖੁੱਸਣ ਦੀ ਨਿਰਾਸ਼ਾ ਦਾ ਪਤਾ ਲਗਾਇਆ ਜਾ ਸਕਦਾ ਹੈ।

ਹੋਰ ਪੜ੍ਹੋ ...
  • Share this:

Harmanpreet Kaur Captain of Indian Women Cricket Team: ਭਾਰਤੀ ਮਹਿਲਾ ਕ੍ਰਿਕਟ ਟੀਮ ਭਾਵੇਂ ਇੱਕ ਵਾਰ ਮੁੜ ਵਿਸ਼ਵ ਕੱਪ ਜਿੱਤਣ ਤੋਂ ਖੁੰਝ ਗਈ ਹੈ, ਪਰੰਤੂ ਭਾਰਤੀ ਟੀਮ ਦੇ ਜ਼ਜ਼ਬੇ ਅਤੇ ਹੌਸਲੇ ਦੀ ਖੂਬ ਤਾਰੀਫ ਹੋ ਰਹੀ ਹੈ, ਜਿਵੇਂ ਆਸਟ੍ਰੇਲੀਆ ਨੂੰ ਇਹ ਮੈਚ ਜਿੱਤਣ ਲਈ ਪਸੀਨਾ ਵਹਾਉਣਾ ਪਿਆ। ਮੈਚ ਵਿੱਚ ਭਾਰਤੀ ਕਪਤਾਨ ਹਰਮਨਪ੍ਰੀਤ ਨੇ ਜਿਵੇਂ ਮੈਚ ਵਿੱਚ ਖੇਡ ਵਿਖਾਈ, ਉਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਉਸ ਨੇ 34 ਗੇਂਦਾਂ ਵਿੱਚ 52 ਦੌੜਾਂ ਦੀ ਪਾਰੀ ਖੇਡੀ, ਪਰੰਤੂ ਦੌੜ ਲੈਂਦੇ ਸਮੇਂ ਆਊਟ ਹੋ ਜਾਣਾ ਭਾਰਤ ਲਈ ਮੈਚ ਗੁਆਉਣ ਦਾ ਕਾਰਨ ਬਣ ਗਿਆ।

ਹਾਰ ਪਿੱਛੋਂ ਰੋ ਪਈ ਭਾਰਤੀ ਕਪਤਾਨ, ਐਨਕਾਂ ਲਗਾ ਕੇ ਹੋਈ ਮੀਡੀਆ ਰੂਬਰੂ

ਭਾਰਤੀ ਟੀਮ ਨੇ ਭਾਵੇਂ ਮੈਚ ਵਿੱਚ ਪੂਰਾ ਦਮ ਵਿਖਾਇਆ ਪਰੰਤੂ ਆਸਟ੍ਰੇਲੀਆ 5 ਦੌੜਾਂ ਨਾਲ ਜਿੱਤ ਹਾਸਲ ਕਰਨ ਵਿੱਚ ਕਾਮਯਾਬ ਰਹੀ। ਮੈਚ ਹਾਰਨ ਨਾਲ ਭਾਰਤੀ ਟੀਮ ਸਮੇਤ ਕਪਤਾਨ ਦਾ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਵੀ ਚਕਨਾਚੂਰ ਹੋ ਗਿਆ। ਮੈਚ ਉਪਰੰਤ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਦੀਆਂ ਅੱਖਾਂ ਵਿੱਚ ਹੰਝੂ ਸਾਫ ਵੇਖੇ ਜਾ ਸਕਦੇ ਸਨ। ਮੀਡੀਆ ਰੂਬਰੂ ਹੋਣ ਸਮੇਂ ਉਨ੍ਹਾਂ ਨੇ ਖੁਦ ਨੂੰ ਸੰਭਾਲਿਆ ਅਤੇ ਐਨਕਾਂ ਲਗਾ ਕੇ ਗੱਲਬਾਤ ਕੀਤੀ, ਜਿਸ ਤੋਂ ਮੈਚ ਖੁੱਸਣ ਦੀ ਨਿਰਾਸ਼ਾ ਦਾ ਪਤਾ ਲਗਾਇਆ ਜਾ ਸਕਦਾ ਹੈ।

ਪਿਤਾ ਨੂੰ ਹਰਮਨਪ੍ਰੀਤ ਲਈ ਸੁਣਨੀਆਂ ਪਈਆਂ ਸਨ ਤਿੱਖੀਆਂ ਗੱਲਾਂ

ਮੈਚ ਦੌਰਾਨ ਹਰਮਨਪ੍ਰੀਤ ਕੌਰ ਦੀ ਕਪਤਾਨੀ ਖੇਡ ਦੀ ਹਰ ਪਾਸੇ ਚਰਚਾ ਹੈ। ਪਰੰਤੂ ਉਹ ਭਾਰਤੀ ਟੀਮ ਦੀ ਕਪਤਾਨ ਇੰਝ ਹੀ ਨਹੀਂ ਬਣੀ, ਇੱਕ ਸਮਾਂ ਅਜਿਹਾ ਵੀ ਸੀ, ਜਦੋਂ ਉਸ ਦੇ ਪਿਤਾ ਨੂੰ ਤਿੱਖੀਆਂ ਗੱਲਾਂ ਵੀ ਸੁਣਨੀਆਂ ਪਈਆਂ ਸਨ। ਹਰਮਨਪ੍ਰੀਤ ਕੌਰ, ਪੁਲਿਸ ਵਿਭਾਗ ਵਿੱਚ ਕਾਂਸਟੇਬਲ ਦੀ ਨੌਕਰੀ ਲਈ ਵੀ ਤਰਸਦੀ ਸੀ। ਉਸ ਦੇ ਸੁਪਨੇ ਲਈ ਪਿਤਾ ਨੇ ਕਈ ਪੁਲਿਸ ਅਧਿਕਾਰੀਆਂ ਅਤੇ ਮੰਤਰਆਂ ਨੂੰ ਉਸ ਦੀ ਖੇਡ ਤੋਂ ਜਾਣੂੰ ਕਰਵਾਇਆ ਪਰੰਤੂ ਕਿਸੇ ਨੇ ਵੀ ਵਿਸ਼ਵਾਸ ਨਹੀਂ ਕੀਤਾ ਸੀ। ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਤਾਂ ਪਿਤਾ ਨੂੰ ਇਹ ਵੀ ਕਹਿ ਦਿੱਤਾ ਸੀ ਕਿ ਕੀ ਤੁਹਾਡੀ ਕੁੜੀ ਹਰਭਜਨ ਸਿੰਘ ਹੈ, ਜਿਸ ਨੂੰ ਸਿੱਧਾ ਹੀ ਡੀਐਸਪੀ ਬਣਾ ਦੇਈਏ।

ਵਿਸ਼ਵ ਕੱਪ 2017 ਨੇ ਬਦਲੀ ਸੀ ਕਿਸਮਤ

ਵਿਸ਼ਵ ਕੱਪ 2017 ਵਿੱਚ ਹਰਮਨਪ੍ਰੀਤ ਕੌਰ ਨੇ ਟੂਰਨਾਮੈਂਟ ਵਿੱਚ ਕਮਾਲ ਦੀ ਖੇਡ ਵਿਖਾਈ ਸੀ। ਆਸਟ੍ਰੇਲੀਆ ਵਿਰੁੱਧ 171 ਦੌੜਾਂ ਦੀ ਆਤਿਸ਼ੀ ਪਾਰੀ ਹੋਵੇ ਜਾਂ ਫਿਰ ਇੰਗਲੈਂਡ ਵਿਰੁੱਧ 51 ਦੌੜਾਂ ਦੀ ਪਾਰੀ। ਉਸ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਸੀ, ਜਿਸ ਪਿੱਛੋਂ ਪੰਜਾਬ ਸਰਕਾਰ ਨੇ ਉਸ ਨੂੰ ਡੀਐਸਪੀ ਰੈਂਕ ਦਾ ਆਫਰ ਕੀਤਾ ਸੀ ਅਤੇ 5 ਲੱਖ ਰੁਪਏ ਨਕਦ ਇਨਾਮ ਵੀ ਦਿੱਤਾ ਸੀ।

Published by:Krishan Sharma
First published:

Tags: BCCI, Cricket News, Harmanpreet Kaur, Indian cricket team, Women cricket