
ਦੇਸ਼ ਲਈ ਸੋਨ ਤਮਗ਼ਾ ਜਿੱਤਣਾ ਹੀ ਹਰਵਿੰਦਰ ਸਿੰਘ ਦਾ ਟੀਚਾ
ਅੰਤਰਰਾਸ਼ਟਰੀ ਪੱਧਰ ਤੇ 6 ਵਾਰ ਦੇਸ਼ ਦੀ ਨੁਮਾਇੰਦਗੀ ਕਰਨ ਦਾ ਮਾਣ ਹਾਸਲ ਕਰਨ ਵਾਲੇ ਹਰਵਿੰਦਰ ਸਿੰਘ ਦਾ ਸਿਰਫ ਇਕ ਹੀ ਟੀਚਾ ਦੇਸ਼ ਲਈ ਉਲੰਪਿਕ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਦਾ ਹੈ।
ਜਾਪਾਨ ਦੇ ਟੋਕੀਓ ਵਿਚ ਹੋ ਰਹੀਆਂ ਓਲੰਪਿਕ ਖੇਡਾਂ ਵਿਚ ਤੀਰਅੰਦਾਜ਼ੀ ਵਿੱਚ ਉਹ ਹਰਿਆਣਾ ਵੱਲੋਂ ਇਕਲੌਤਾ ਦਾਅਵੇਦਾਰ ਹੈ। ਇਸਦੇ ਨਾਲ ਹੀ ਉਹ ਦੇਸ਼ ਦਾ ਪਹਿਲਾ ਤੀਰਅੰਦਾਜ਼ ਵੀ ਹੈ ਜਿਸਨੇ ਇੰਡੋਨੇਸ਼ੀਆ ਵਿਖੇ ਸਾਲ 2008 ਵਿਚ ਹੋਈਆਂ ਏਸ਼ੀਅਨ ਪੈਰਾ ਖੇਡਾਂ ਵਿਚ ਭਾਰਤ ਲਈ ਰਿਕਰਵ ਈਵੈਂਟ ਵਿਚ ਸੋਨ ਤਮਗਾ ਜਿੱਤਿਆ ਸੀ।
ਪੈਰਾ ਉਲੰਪਿਕਸ ਦੇ ਤੀਰਅੰਦਾਜ਼ੀ ਮੁਕਾਬਲੇ ਲਈ ਭਾਰਤ ਦੇ ਪੰਜ ਖਿਡਾਰੀ ਚੁਣੇ ਗਏ ਹਨ। ਇਨ੍ਹਾਂ ਵਿੱਚੋਂ ਇੱਕ ਪਿੰਡ ਅਜੀਤਨਗਰ ਕਸਬੇ, ਗੁਹਲਾ ਜ਼ਿਲ੍ਹਾ ਕੈਥਲ ਦੇ ਵਸਨੀਕ ਹਰਵਿੰਦਰ ਸਿੰਘ ਦਾ ਨਾਮ ਵੀ ਸ਼ਾਮਲ ਹੈ।
ਇਸ ਦੇ ਲਈ ਉਹ ਸੋਨੀਪਤ ਕੈਂਪ ਵਿੱਚ ਸਖਤ ਅਭਿਆਸ ਕਰ ਰਹੈ ਹਨ।
ਕੋਰੋਨਾ ਦੇ ਸਮੇਂ ਵੀ ਉਨ੍ਹਾਂ ਨੇ ਘਰ ਵਿੱਚ ਤੀਰਅੰਦਾਜ਼ੀ ਦਾ ਅਭਿਆਸ ਕੀਤਾ। ਖੇਡਾਂ ਖਤਮ ਹੋਣ ਤੱਕ ਇਹ ਆਪਣੇ ਕਿਸੇ ਪਰਿਵਾਰਕ ਮੈਂਬਰ ਨੂੰ ਵੀ ਮਿਲਣਗੇ।
21 ਤੋਂ 27 ਫਰਵਰੀ ਤੱਕ ਦੁਬਈ ਵਿਚ ਹੋਏ ਵਿਸ਼ਵ ਰੈਂਕਿੰਗ ਮੁਕਾਬਲੇ ਵਿਚ ਹਰਵਿੰਦਰ ਨੇ ਟੀਮ ਮੁਕਾਬਲੇ ਵਿਚ ਸੋਨ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਉਨ੍ਹਾਂ 2019 ਵਿਚ ਨੀਦਰਲੈਂਡਜ਼ ਵਿਚ ਹੋਏ ਮੁਕਾਬਲੇ ਵਿਚ ਪੈਰਾਲੰਪਿਕ ਕੋਟਾ ਜਿੱਤਿਆ ਸੀ। ਦੱਸ ਦੇਈਏ ਕਿ ਕੰਪਾਉਂਡ ਈਵੈਂਟ ਵਿਚ 50 ਮੀਟਰ ਅਤੇ ਰਿਕਰਵ ਈਵੈਂਟ ਵਿਚ 70 ਮੀਟਰ ਉਤੇ ਨਿਸ਼ਾਨਾ ਲਗਾਉਣਾ ਹੁੰਦਾ ਹੈ।
ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ, ਜੇ ਦਿਲ ਵਿਚ ਕੁਝ ਸੁਪਨੇ ਸਾਕਾਰ ਕਰਨ ਦੀ ਇੱਛਾ ਹੈ ਤਾਂ ਕੋਈ ਵੀ ਰੁਕਾਵਟ ਤੁਹਾਡੀ ਸਫਲਤਾ ਨੂੰ ਨਹੀਂ ਰੋਕ ਅਤੇ ਹੁਣ ਉਸਦਾ ਟੀਚਾ ਓਲੰਪਿਕ ਵਿਚ ਦੇਸ਼ ਲਈ ਸੋਨ ਤਮਗਾ ਹੀ ਇਕੋ ਟੀਚਾ ਹੈ।
Published by:Ramanpreet Kaur
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।