ਹਿਮਾ ਦਾਸ ਨੇ 20 ਦਿਨਾਂ ਵਿਚ ਜਿੱਤਿਆ 5ਵਾਂ ਗੋਲ੍ਡ ਮੈਡਲ

Abhishek Bhardwaj | News18 Punjab
Updated: July 22, 2019, 11:08 AM IST
ਹਿਮਾ ਦਾਸ ਨੇ 20 ਦਿਨਾਂ ਵਿਚ ਜਿੱਤਿਆ 5ਵਾਂ ਗੋਲ੍ਡ ਮੈਡਲ

  • Share this:
ਭਾਰਤੀ ਸਟਾਰ ਅਥਲੀਟ ਹਿਮਾ ਦਾਸ ਨੇ ਸ਼ਨੀਵਾਰ ਨੂੰ ਇਕ ਹੋਰ ਗੋਲਡ ਮੈਡਲ ਅਪਣੇ ਨਾਂਅ ਕਰ ਲਿਆ ਹੈ. ਇਕ ਅੰਤਰਰਾਸ਼ਟਰੀ ਇਵੇਂਟ ਦੀ 400 ਮੀਟਰ ਰੇਸ ਦਾ ਗੋਲਡ ਮੈਡਲ ਜਿੱਤ ਕੇ ਉਹਨਾਂ ਨੇ 20 ਦਿਨਾਂ ਦੇ ਅੰਦਰ 5ਵਾਂ ਗੋਲਡ ਮੈਡਲ ਹਾਸਿਲ ਕੀਤਾ. ਇਸ ਦੌੜ ਨੂੰ ਜਿੱਤਣ ਲਈ ਉਹਨਾਂ ਨੇ 52.09 ਸੈਕਿੰਡ ਦਾ ਸਮਾਂ ਲਿਆ। ਇਹ ਇਸ ਮਹੀਨੇ ਵਿਚ ਉਹਨਾਂ ਦਾ 5ਵਾਂ ਗੋਲਡ ਮੈਡਲ ਹੈ. ਹਿਮਾ ਨੇ ਖੁਦ ਅਪਣੇ ਟਵਿਟਰ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕਰ ਕੇ ਇਸ ਦੀ ਜਾਣਕਾਰੀ ਦਿੱਤੀ.

ਇਸ ਤੋਂ ਪਹਿਲਾਂ ਉਹ 2 ਜੁਲਾਈ ਨੂੰ ਯੂਰੋਪ ਵਿਚ, 7 ਜੁਲਾਈ ਨੂੰ ਕੂੰਟੋ ਅਥਲੈਟਿਕਸ ਮੀਟ ਵਿਚ, 13 ਜੁਲਾਈ ਨੂੰ ਚੈੱਕ ਗਣਰਾਜਿਆ ਵਿਚ ਹੀ ਅਤੇ 17 ਜੁਲਾਈ ਨੂੰ ਟਾਬੋਰ ਗ੍ਰਾਂ ਪ੍ਰੀ ਵਿਚ ਅਲੱਗ -ਅਲੱਗ ਪ੍ਰਤੀਯੋਗਤਾਵਾਂ ਵਿਚ ਗੋਲਡ ਮੈਡਲ ਜਿੱਤ ਚੁੱਕੀ ਹੈ. ਦੂਜੇ ਸਥਾਨ 'ਤੇ ਵੀ ਭਾਰਤ ਦੀ ਵੀਕੇ ਵਿਸਮਿਆ ਰਹੀ ਜੋ ਹਿਮਾ ਨਾਲ 53 ਸੈਕਿੰਡ ਪਿੱਛੇ ਰਹਿੰਦੇ ਹੋਏ ਦੂਜੇ ਸਥਾਨ 'ਤੇ ਜਗ੍ਹਾ ਬਣਾਉਣ ਵਿਚ ਸਫ਼ਲ ਰਹੀ.ਹਿਮਾ ਦਾਸ ਨੇ ਇਕ ਅਖ਼ਬਾਰ ਨੂੰ ਇੰਟਰਵਿਊ ਦਿੰਦਿਆਂ ਕਿਹਾ ਕਿ ਜੋ ਟਰੈਕ ਤੇ ਅਸੀਂ ਹੁਣ 8 ਸੇਕੇਂਡ ਜਾਂ 10 ਸੇਕੇਂਡ ਦੌੜ ਰਹੇ ਹਾਂ ਇਹ ਪਿਛਲੇ 8 ਸਾਲਾਂ ਦੀ ਕੜੀ ਮਿਹਨਤ ਦਾ ਨਤੀਜਾ ਹੈ.ਦੁਤੀ ਚੰਦ ਜੋ ਕਿ ਵਰਲਡ ਯੂਨੀਵਰਸਿਟੀ ਖੇਡਾਂ ਵਿਚ ਸੋਨਾ ਜਿੱਤ ਚੁੱਕੇ ਹਨ ਉਨ੍ਹਾਂ ਵੀ ਅਖ਼ਬਾਰ ਨੂੰ ਦਿੰਦੇ ਇਕ ਵਤੀਰੇ 'ਚ ਕਿਹਾ ਕਿ,  "ਲੋਕਾਂ ਨੂੰ ਇਸ ਦੀ ਅਹਿਮੀਅਤ ਦਾ ਅੰਦਾਜ਼ਾ ਹੋਣਾ ਚਾਹੀਦਾ ਹੈ ਅਤੇ ਇਸ ਪ੍ਰਾਪਤੀ ਨੂੰ ਵੀ ਕ੍ਰਿਕਟ ਜਿਨ੍ਹਾਂ ਮਾਨ ਸਮਾਨ ਮਿਲਣਾ ਚਾਹੀਦਾ. ਉਨ੍ਹਾਂ ਨੇ ਮੀਡੀਆ ਨੂੰ ਕਿਹਾ ਕਿ ਟੀ ਆਰ ਪੀ ਲਈ ਤੁਸੀਂ ਸਿਰਫ਼ ਕ੍ਰਿਕੇਟ ਨੂੰ ਤਰਜੀਹ ਦਿੰਦੇ ਹੋ ਇਹ ਸਹੀ ਨਹੀਂ ਹੈ. ਇਹ ਉਪਲਬਧੀ ਕ੍ਰਿਕੇਟ ਨਾਲੋਂ ਕਈ ਜ਼ਿਆਦਾ ਵੱਡੀ ਹੈ". ਗੌਰਤਲਬ ਹੈ ਕਿ ਦੁਤੀ ਚੰਦ ਇਕਲੌਤੀ ਭਾਰਤੀ ਮਹਿਲਾ ਹੈ ਜਿਨ੍ਹਾਂ ਨੇ ਵਰਲਡ ਯੂਨੀਵਰਸਿਟੀ ਖੇਡਾਂ ਵਿਚ ਸੋਨਾ ਜਿੱਤਿਆ ਹੈ.

First published: July 22, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...