ਹਾੱਕੀ ਵਿਸ਼ਵ ਕੱਪ ਲਈ ਸ਼ੁਰੂ ਹੋਈ ਟਿਕਟਾਂ ਦੀ ਵਿਕਰੀ, 28 ਨਵੰਬਰ ਨੂੰ ਓਡੀਸ਼ਾ 'ਚ ਹੋਵੇਗੀ ਸ਼ੁਰੂਆਤ


Updated: November 6, 2018, 6:28 PM IST
ਹਾੱਕੀ ਵਿਸ਼ਵ ਕੱਪ ਲਈ ਸ਼ੁਰੂ ਹੋਈ ਟਿਕਟਾਂ ਦੀ ਵਿਕਰੀ, 28 ਨਵੰਬਰ ਨੂੰ ਓਡੀਸ਼ਾ 'ਚ ਹੋਵੇਗੀ ਸ਼ੁਰੂਆਤ
ਹਾੱਕੀ ਵਿਸ਼ਵ ਕੱਪ ਲਈ ਸ਼ੁਰੂ ਹੋਈ ਟਿਕਟਾਂ ਦੀ ਵਿਕਰੀ, 28 ਨਵੰਬਰ ਨੂੰ ਓਡੀਸ਼ਾ 'ਚ ਹੋਵੇਗੀ ਸ਼ੁਰੂਆਤ

Updated: November 6, 2018, 6:28 PM IST
ਓਡੀਸ਼ਾ 'ਚ 28 ਨਵੰਬਰ ਤੋਂ ਪੁਰਸ਼ ਹਾਕੀ ਵਰਲਡ ਕੱਪ ਦਾ ਮਹਾ ਰੋਮਾਂਚ ਸ਼ੁਰੂ ਹੋਵੇਗਾ ਅਤੇ ਇਸੇ ਰੋਮਾਂਚ ਦੇ ਮੱਦੇਨਜ਼ਰ ਟਿਕਟਾਂ ਦੀ ਵਿਕਰੀ ਸ਼ੁਰੂ ਹੋ ਚੁੱਕੀ ਹੈ। ਹਾਕੀ ਇੰਡੀਆ (ਐੈੱਚ.ਆਈ.) ਨੇ ਟਿਕਟ ਵਿਕਰੀ ਦਾ ਐਲਾਨ ਕੀਤਾ ਹੈ। ਹਾਕੀ ਵਰਲਡ ਕੱਪ ਲਈ ਕਲਿੰਗਾ ਸਟੇਡੀਅਮ, ਭੁਵਨੇਸ਼ਵਰ ਅਤੇ ਕਟਕ 'ਚ ਕਈ ਜਗ੍ਹਾ ਟਿਕਟਾਂ ਦੀ ਵਿਕਰੀ ਸ਼ੁਰੂ ਹੋ ਗਈ ਹੈ। ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ 'ਚ ਸ਼ੁਰੂ ਹੋਣ ਵਾਲੇ ਇਸ ਟੂਰਨਾਮੈਂਟ ਦਾ ਅੰਤ 16 ਦਸੰਬਰ ਨੂੰ ਹੋਵੇਗਾ।

28 ਨਵੰਬਰ ਨੂੰ ਹਾਕੀ ਵਰਲਡ ਕੱਪ ਦਾ ਆਗਾਜ਼ ਹੋਵੇਗਾ ਅਤੇ ਇਸੇ ਦਿਨ ਪੂਲ-ਸੀ 'ਚ ਭਾਰਤ ਆਪਣਾ ਪਹਿਲਾ ਮੁਕਾਬਲਾ ਦੱਖਣੀ ਅਫਰੀਕਾ ਦੇ ਖਿਲਾਫ ਖੇਡੇਗਾ। ਹਾਕੀ ਇੰਡੀਆ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਨੇ ਦੱਸਿਆ ਕਿ ਕਈ ਜਗ੍ਹਾ ਇਸ ਟੂਰਨਾਮੈਂਟ ਦੀਆਂ ਟਿਕਟਾਂ ਦੀ ਵਿਕਰੀ ਹੋਣ ਨਾਲ ਹਾਕੀ ਪ੍ਰਸ਼ੰਸਕਾਂ ਨੂੰ ਇਸ ਖੇਡ ਨੂੰ ਦੇਖਣ ਦਾ ਆਨੰਦ ਲੈਣ ਦਾ ਮੌਕਾ ਮਿਲੇਗਾ। ਪੂਲ-ਸੀ ਦਾ ਪਹਿਲਾ ਮੁਕਾਬਲਾ ਬੈਲਜੀਅਮ ਅਤੇ ਕੈਨੇਡਾ ਵਿਚਾਲੇ ਹੋਵੇਗਾ।

ਜ਼ਿਕਰਯੋਗ ਹੈ ਕਿ ਪੂਲ-ਸੀ 'ਚ ਭਾਰਤੀ ਟੀਮ ਦੇ 3 ਮੁਕਾਬਲੇ ਹੋਣਗੇ, 28 ਨਵੰਬਰ ਨੂੰ ਦੱਖਣੀ ਅਫਰੀਕਾ ਦੇ ਨਾਲ ਪਹਿਲੇ ਮੁਕਾਬਲੇ ਦੇ ਬਾਅਦ ਦੂਜਾ ਮੈਚ 2 ਦਸੰਬਰ ਨੂੰ ਬੈਲਜੀਅਮ ਦੇ ਖਿਲਾਫ ਹੋਵੇਗਾ। ਪੂਲ-ਸੀ 'ਚ ਭਾਰਤ ਆਪਣਾ ਤੀਜਾ ਮੈਚ 8 ਦਸੰਬਰ ਨੂੰ ਕੈਨੇਡਾ ਦੇ ਖਿਲਾਫ ਖੇਡੇਗਾ।

28 ਨਵੰਬਰ ਦੇ ਪਹਿਲੇ 2 ਮਹਾਮੁਕਾਬਲਿਆਂ ਦੇ ਬਾਅਦ 29 ਨਵੰਬਰ ਨੂੰ ਪੂਲ-ਏ ਦੇ 2 ਮੁਕਾਬਲੇ ਹੋਣਗੇ, ਜਿਸ 'ਚ ਅਰਜਨਟੀਨਾ-ਸਪੇਨ ਅਤੇ ਨਿਊਜ਼ੀਲੈਂਡ-ਫ੍ਰਾਂਸ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਬਾਅਦ 30 ਨਵੰਬਰ ਨੂੰ ਪੂਲ-ਬੀ ਦੇ 2 ਮੈਚ ਖੇਡੇ ਜਾਣਗੇ, ਜਿਸ 'ਚ ਆਸਟਰੇਲੀਆ-ਆਇਰਲੈਂਡ ਅਤੇ ਇੰਗਲੈਂਡ-ਚੀਨ ਦੀਆਂ ਟੀਮਾਂ ਆਪਸ 'ਚ ਭਿੜਨਗੀਆਂ। ਪੂਲ-ਡੀ ਦੇ 2 ਮੈਚ 1 ਦਸੰਬਰ ਨੂੰ ਖੇਡੇ ਜਾਣਗੇ। ਜਦਕਿ 12 ਅਤੇ 13 ਦਸੰਬਰ ਨੂੰ ਕੁਆਲੀਫਾਈ ਮੈਚ ਖੇਡੇ ਜਾਣਗੇ। ਇਸ ਤੋਂ ਬਾਅਦ 15 ਦਸੰਬਰ ਨੂੰ ਸੈਮੀਫਾਈਨਲ ਮੁਕਾਬਲੇ ਅਤੇ 16 ਦਸੰਬਰ ਨੂੰ ਫਾਈਨਲ ਮੈਚ ਖੇਡਿਆ ਜਾਵੇਗਾ।
First published: November 6, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ