Home /News /sports /

ਭਾਰਤੀ ਹਾਕੀ ਖਿਡਾਰੀ ਵਰੁਣ ਕੁਮਾਰ ਨੂੰ ਹਿਮਾਚਲ ਸਰਕਾਰ ਦੇਵੇਗੀ 1 ਕਰੋੜ ਰੁਪਏ ਅਤੇ ਪੁਲਿਸ ਦੀ ਨੌਕਰੀ

ਭਾਰਤੀ ਹਾਕੀ ਖਿਡਾਰੀ ਵਰੁਣ ਕੁਮਾਰ ਨੂੰ ਹਿਮਾਚਲ ਸਰਕਾਰ ਦੇਵੇਗੀ 1 ਕਰੋੜ ਰੁਪਏ ਅਤੇ ਪੁਲਿਸ ਦੀ ਨੌਕਰੀ

ਭਾਰਤੀ ਹਾਕੀ ਖਿਡਾਰੀ ਵਰੁਣ ਕੁਮਾਰ ਨੂੰ ਹਿਮਾਚਲ ਸਰਕਾਰ ਦੇਵੇਗੀ 1 ਕਰੋੜ ਰੁਪਏ ਅਤੇ ਪੁਲਿਸ ਦੀ ਨੌਕਰੀ

ਭਾਰਤੀ ਹਾਕੀ ਖਿਡਾਰੀ ਵਰੁਣ ਕੁਮਾਰ ਨੂੰ ਹਿਮਾਚਲ ਸਰਕਾਰ ਦੇਵੇਗੀ 1 ਕਰੋੜ ਰੁਪਏ ਅਤੇ ਪੁਲਿਸ ਦੀ ਨੌਕਰੀ

  • Share this:

ਸ਼ਿਮਲਾ: ਭਾਰਤੀ ਹਾਕੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਮੀਡਿਆ ਅਤੇ ਸਰਕਾਰਾਂ ਇਸ ਖੇਡ ਬਾਰੇ ਗੱਲ ਕਰ ਰਹੇ ਹਨ। ਇਹ ਕੋਈ ਛੋਟੀ ਗੱਲ ਨਹੀਂ ਹੈ ਕਿ ਓਲੰਪਿਕਸ ਵਿੱਚ ਭਾਰਤੀ ਹਾਕੀ ਟੀਮ ਨੇ ਇੱਕ ਲੰਬੇ ਵਕਫ਼ੇ ਬਾਅਦ ਮੈਡਲ ਹਾਸਿਲ ਕੀਤਾ ਹੈ। ਇਹ ਗੱਲ ਵੀ ਲੁਕੀ ਹੋਈ ਨਹੀਂ ਹੈ ਕਿ ਸਰਕਾਰਾਂ ਅਤੇ ਮੀਡੀਆ ਵੱਲੋਂ ਇਸ ਖੇਡ ਨੂੰ ਕਦੇ ਵੀ ਭਰਵਾਂ ਹੁੰਗਾਰਾ ਨਹੀਂ ਮਿਲਿਆ ਅਤੇ ਨਾ ਹੀ ਖਿਡਾਰੀਆਂ ਨੂੰ ਬਣਦਾ ਸਨਮਾਨ ਮਿਲਿਆ। ਪਰ ਓਡੀਸ਼ਾ ਸਰਕਾਰ ਦੇ ਵੱਡੇ ਕਦਮ ਦੀ ਸ਼ਲਾਂਘਾ ਕਰਦੇ ਹੋਏ ਅੱਜ ਹਰ ਕੋਈ ਉਨ੍ਹਾਂ ਵਾਂਗ ਇਸ ਖੇਡ ਨੂੰ ਦੇਖ ਰਿਹਾ ਹੈ।

ਇਸੇ ਲੜੀ ਦੇ ਤਹਿਤ ਭਾਰਤੀ ਹਾਕੀ ਖਿਡਾਰੀ ਵਰੁਣ ਕੁਮਾਰ ਨੂੰ ਹਿਮਾਚਲ ਸਰਕਾਰ ਇੱਕ ਕਰੋੜ ਰੁਪਏ ਦਾ ਇਨਾਮ ਦੇਣ ਜਾ ਰਹੀ ਹੈ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ। ਭਾਰਤੀ ਪੁਰਸ਼ ਹਾਕੀ ਟੀਮ ਵੱਲੋਂ ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਤਮਗਾ ਜਿੱਤਣ ਤੋਂ ਬਾਅਦ ਵਰੁਣ ਕੁਮਾਰ ਨੂੰ ਇਹ ਵੱਡਾ ਇਨਾਮ ਮਿਲੇਗਾ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਵਿਧਾਨ ਸਭਾ ਵਿੱਚ ਇਹ ਐਲਾਨ ਕੀਤਾ।

ਹਿਮਾਚਲ ਮੁੱਖ ਮੰਤਰੀ ਦਾ ਟਵੀਟ।
ਹਿਮਾਚਲ ਮੁੱਖ ਮੰਤਰੀ ਦਾ ਟਵੀਟ।

ਚੰਬਾ ਜ਼ਿਲ੍ਹੇ ਦੇ ਡਲਹੌਜ਼ੀ ਦਾ ਵਸਨੀਕ ਵਰੁਣ ਕੁਮਾਰ ਟੋਕੀਓ ਓਲੰਪਿਕਸ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦਾ ਮੈਂਬਰ ਹੈ। ਭਾਰਤ ਨੇ 41 ਸਾਲਾਂ ਦੇ ਲੰਬੇ ਵਕਫੇ ਬਾਅਦ ਓਲੰਪਿਕ ਵਿੱਚ ਹਾਕੀ ਵਿੱਚ ਤਮਗਾ ਜਿੱਤਿਆ ਹੈ। ਸੀਐਮ ਠਾਕੁਰ ਨੇ ਕਿਹਾ ਕਿ ਵਰੁਣ ਨੂੰ ਇੱਕ ਕਰੋੜ ਰੁਪਏ ਦੇ ਨਕਦ ਇਨਾਮ ਤੋਂ ਇਲਾਵਾ ਉਸਦੀ ਯੋਗਤਾ ਦੇ ਅਧਾਰ ਤੇ ਰਾਜ ਵਿੱਚ ਪੁਲਿਸ ਉਪ ਕਪਤਾਨ ਦੇ ਅਹੁਦੇ 'ਤੇ ਨਿਯੁਕਤ ਕੀਤਾ ਜਾਵੇਗਾ।

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਇਸ ਬਾਰੇ ਟਵੀਟ ਵੀ ਕੀਤਾ ਹੈ।

ਸੀਐਮ ਠਾਕੁਰ ਨੇ ਟਵੀਟ ਕੀਤਾ, 'ਦੇਵਭੂਮੀ ਹਿਮਾਚਲ ਦੇ ਚੰਬਾ/ਡਲਹੌਜ਼ੀ ਦੇ ਪੁੱਤਰ ਅਤੇ ਭਾਰਤੀ ਪੁਰਸ਼ ਹਾਕੀ ਟੀਮ ਦੇ ਖਿਡਾਰੀ ਵਰੁਣ ਕੁਮਾਰ ਨੂੰ ਤੋਹਫ਼ੇ ਵਜੋਂ, ਸਾਡੀ ਸਰਕਾਰ ਉਨ੍ਹਾਂ ਨੂੰ ਇੱਕ ਕਰੋੜ ਰੁਪਏ ਦੀ ਰਕਮ ਨਾਲ ਪੁਲਿਸ ਵਿਭਾਗ ਵਿੱਚ ਡੀਐਸਪੀ ਨਿਯੁਕਤ ਕਰੇਗੀ। ਭਾਰਤੀ ਪੁਰਸ਼ ਹਾਕੀ ਟੀਮ ਨੇ ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਦੇਸ਼ ਵਾਸੀਆਂ ਦਾ ਮਾਣ ਵਧਾਇਆ ਹੈ। ਸਾਨੂੰ ਖੁਸ਼ੀ ਹੈ ਕਿ ਹਾਕੀ ਟੀਮ ਵਿੱਚ ਹਿਮਾਚਲ ਦੇ ਸਾਡੇ ਬੇਟੇ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ।"

Published by:Krishan Sharma
First published:

Tags: Chief Minister, Himachal, Hockey, Indian Hockey Team, Olympic, Sports, Tokyo Olympics 2021