ਹਾੱਕੀ ਵਿਸ਼ਵ ਕੱਪ ਦਾ ਪਹਿਲਾ ਮੈਚ ਅੱਜ, 19 ਦਿਨਾਂ ਤੱਕ ਚੱਲੇਗਾ ਵਿਸ਼ਵ ਕੱਪ


Updated: November 28, 2018, 1:39 PM IST
ਹਾੱਕੀ ਵਿਸ਼ਵ ਕੱਪ ਦਾ ਪਹਿਲਾ ਮੈਚ ਅੱਜ, 19 ਦਿਨਾਂ ਤੱਕ ਚੱਲੇਗਾ ਵਿਸ਼ਵ ਕੱਪ
ਹਾੱਕੀ ਵਿਸ਼ਵ ਕੱਪ ਦਾ ਪਹਿਲਾ ਮੈਚ ਅੱਜ, 19 ਦਿਨਾਂ ਤੱਕ ਚੱਲੇਗਾ ਵਿਸ਼ਵ ਕੱਪ

Updated: November 28, 2018, 1:39 PM IST
ਹਾੱਕੀ ਵਿਸ਼ਵ ਕੱਪ ਦਾ ਪਹਿਲਾ ਮੈਚ ਅੱਜ ਤੋਂ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਵਿੱਚ ਖੇਡਿਆ ਜਾਵੇਗਾ। ਹਾੱਕੀ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਇਹ ਤੀਜੀ ਵਾਰ ਹੋਵੇਗਾ ਜਦੋਂ ਭਾਰਤ ਇਸਦੀ ਮੇਜ਼ਬਾਨੀ ਕਰੇਗਾ।

19 ਦਿਨਾਂ ਤੱਕ ਚੱਲਣ ਵਾਲੇ ਇਸ ਵਿਸ਼ਵ ਕੱਪ ਵਿੱਚ ਕੁੱਲ 16 ਦੇਸ਼ ਹਿੱਸਾ ਲੈ ਰਹੇ ਹਨ। ਪਿਛਲੀ ਵਾਰ ਹਾੱਕੀ ਵਿਸ਼ਵ ਕੱਪ ਦਾ ਖਿਤਾਬ ਆੱਸਟ੍ਰੇਲੀਆ ਦੇ ਨਾਮ ਰਿਹਾ। ਉਹ ਫਾਈਨਲ ਵਿੱਚ ਨੀਦਰਲੈਂਡ ਨੂੰ ਹਰਾ ਕੇ 2014 ਵਿੱਚ ਚੈਂਪੀਅਨ ਬਣਿਆ ਸੀ।

ਵਿਸ਼ਵ ਹਾੱਕੀ ਰੈਂਕਿੰਗ ਵਿਚ ਇਸ ਸਮੇਂ ਆੱਸਟ੍ਰੇਲੀਆ ਪਹਿਲੇ ਨੰਬਰ ਉੱਤੇ ਹੈ। ਚਾਰ ਵਾਰ ਹਾੱਕੀ ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਮ ਕਰ ਚੁੱਕੇ ਪਾਕਿਸਤਾਨ ਦੀ ਭੂਮਿਕਾ ਵੀ ਇਸ ਟੂਰਨਾਮੈਂਟ ਵਿੱਚ ਕਾਫੀ ਮੰਨੀ ਜਾ ਰਹੀ ਹੈ। ਪਰ ਹਾਲ ਦੇ ਦਿਨਾਂ ਵਿੱਚ ਉਸਦੀ ਪਰਫਾਰਮੈਂਸ ਕੁੱਝ ਖ਼ਾਸ ਨਹੀਂ ਰਹੀ। 

ਹਾੱਕੀ ਦਾ ਪਹਿਲਾ ਵਿਸ਼ਵ ਕੱਪ 1975 ਵਿੱਚ ਖੇਡਿਆ ਗਿਆ ਸੀ ਤੇ ਪਹਿਲਾ ਖਿਤਾਬ ਭਾਰਤ ਦੇ ਨਾਮ ਰਿਹਾ ਸੀ। ਉਸ ਤੋਂ ਬਾਅਦ ਹੁਣ ਤੱਕ ਭਾਰਤ ਵਿਸ਼ਵ ਕੱਪ ਵਿੱਚ ਆਪਣਾ ਪਰਚਮ ਲਹਿਰਾਉਣ ਵਿੱਚ ਕਾਮਯਾਬ ਰਿਹਾ ਹੈ। ਹਾੱਕੀ ਟੂਰਨਾਮੈਂਟ ਦੇ ਸ਼ੁਰੂਆਤੀ ਸਮੇਂ ਵਿੱਚ ਭਾਰਤ ਨੇ 1973 ਵਿੱਚ ਸਿਲਵਰ ਤੇ ਬ੍ਰਾਂਜ਼ ਮੈਡਲ ਆਪਣੇ ਨਾਮ ਕੀਤਾ ਸੀ। ਇਸ ਸਮੇਂ ਭਾਰਤੀ ਹਾੱਕੀ ਟੀਮ ਨੂੰ ਸਰਦਾਰ ਸਿੰਘ ਲੀਡਕਰ ਰਹੇ ਹਨ। ਇਸ ਸਾਲ ਹੋਏ ਅਜਲਾਨ ਸ਼ਾਹ ਹਾੱਕੀ ਟੂਰਨਾਮੈਂਟ ਵਿੱਚ ਭਾਰਤ ਦਾ ਪ੍ਰਦਰਸ਼ਨ ਕਾਫ਼ੀ ਖ਼ਰਾਬ ਰਿਹਾ। ਮਨਪ੍ਰੀਤ ਸਿੰਘ ਦੀ ਕਪਤਾਨੀ ਵਿੱਚ ਕਾੱਮਨਵੈਲਥ ਖੇਡਾਂ ਵਿੱਚ ਵੀ ਭਾਰਤ ਨੂੰ ਨਿਰਾਸ਼ਾ ਹੱਥ ਲੱਗੀ ਸੀ।

First published: November 28, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ