Home /News /sports /

ਰਾਸ਼ਿਦ ਖਾਨ ਨੇ ਰਚਿਆ ਇਤਿਹਾਸ, ਬਣੇ ਅੰਤਰਰਾਸ਼ਟਰੀ ਟੀ-20 ਕ੍ਰਿਕਟ 'ਚ ਸਭ ਤੋਂ ਤੇਜ਼ 100 ਵਿਕਟਾਂ ਲੈੈਣ ਵਾਲੇ ਗੇਂਦਬਾਜ਼

ਰਾਸ਼ਿਦ ਖਾਨ ਨੇ ਰਚਿਆ ਇਤਿਹਾਸ, ਬਣੇ ਅੰਤਰਰਾਸ਼ਟਰੀ ਟੀ-20 ਕ੍ਰਿਕਟ 'ਚ ਸਭ ਤੋਂ ਤੇਜ਼ 100 ਵਿਕਟਾਂ ਲੈੈਣ ਵਾਲੇ ਗੇਂਦਬਾਜ਼

ਰਾਸ਼ਿਦ ਖਾਨ ਨੇ ਰਚਿਆ ਇਤਿਹਾਸ, ਬਣੇ ਅੰਤਰਰਾਸ਼ਟਰੀ ਟੀ-20 ਕ੍ਰਿਕਟ 'ਚ ਸਭ ਤੋਂ ਤੇਜ਼ 100 ਵਿਕਟਾਂ ਲੈੈਣ ਵਾਲੇ ਗੇਂਦਬਾਜ਼

ਰਾਸ਼ਿਦ ਖਾਨ ਨੇ ਰਚਿਆ ਇਤਿਹਾਸ, ਬਣੇ ਅੰਤਰਰਾਸ਼ਟਰੀ ਟੀ-20 ਕ੍ਰਿਕਟ 'ਚ ਸਭ ਤੋਂ ਤੇਜ਼ 100 ਵਿਕਟਾਂ ਲੈੈਣ ਵਾਲੇ ਗੇਂਦਬਾਜ਼

  • Share this:
T-20 World Cup 2021:  ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ 2021 ਦੇ ਸੁਪਰ 12 ਮੈਚ 'ਚ ਅਫਗਾਨਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਨਾਲ ਪਾਕਿਸਤਾਨ ਨੇ ਚੱਲ ਰਹੇ ਟੀ-20 ਵਿਸ਼ਵ ਕੱਪ 'ਚ ਜਿੱਤ ਦੀ ਹੈਟ੍ਰਿਕ ਪੂਰੀ ਕਰ ਲਈ ਹੈ ਅਤੇ ਗਰੁੱਪ 2 'ਚ ਪੁਆਇੰਟ ਟੇਬਲ 'ਚ ਪਹਿਲਾ ਸਥਾਨ ਵੀ ਕਾਇਮ ਰੱਖਿਆ ਹੈ। ਇਸ ਮੈਚ ਵਿਚ ਬੇਸ਼ਕ ਅਫਗਾਨਿਸਤਾਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਪਰ ਰਾਸ਼ਿਦ ਖਾਨ ਨੇ ਇਕ ਹੋਰ ਰਿਕਾਰਡ ਆਪਣੇ ਨਾਮ ਕਰ ਲਿਆ ਹੈ।

ਰਾਸ਼ਿਦ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਤੇਜ਼ 100 ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਰਾਸ਼ਿਦ ਨੇ ਸ਼ਾਰਜਾਹ ਮੈਦਾਨ 'ਤੇ ਪਾਕਿਸਤਾਨ ਖਿਲਾਫ ਮੁਹੰਮਦ ਹਾਫਿਜ਼ ਦੀ ਵਿਕਟ ਲੈਂਦੇ ਹੀ 100 ਵਿਕਟਾਂ ਦਾ ਟੀਚਾ ਹਾਸਲ ਕਰ ਲਿਆ। ਰਾਸ਼ਿਦ ਨੇ ਇਸ ਮੀਲ ਪੱਥਰ ਤੱਕ ਪਹੁੰਚਣ ਲਈ 53 ਮੈਚ ਖੇਡੇ ਹਨ। ਦੁਨੀਆ ਦੇ ਸਭ ਤੋਂ ਵਧੀਆ ਸਪਿਨਰਾਂ ਵਿਚੋਂ ਇਕ ਨੇ ਹੁਣ ਤੱਕ 6.18 ਦੀ ਇਕਾਨਮੀ ਰੇਟ ਨਾਲ ਗੇਂਦਬਾਜ਼ੀ ਕੀਤੀ ਹੈ ਅਤੇ ਉਸ ਦੀ ਸਟ੍ਰਾਈਕ ਰੇਟ 11.8 ਹੈ। ਦੁਨੀਆ ਦੇ ਬਹੁਤ ਘੱਟ ਗੇਂਦਬਾਜ਼ਾਂ ਕੋਲ ਇੰਨੀ ਚੰਗੀ ਇਕੌਨਮੀ ਅਤੇ ਸਟ੍ਰਾਈਕ ਰੇਟ ਹੈ।

ਰਾਸ਼ਿਦ ਖਾਨ ਨੇ ਪਾਕਿਸਤਾਨ ਦੇ ਖਿਲਾਫ ਹਾਫਿਜ਼ ਨੂੰ ਪੈਵੇਲੀਅਨ ਭੇਜਣ ਤੋਂ ਪਹਿਲਾਂ ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਨੂੰ ਲਗਭਗ ਆਊਟ ਕਰ ਦਿੱਤਾ ਸੀ। ਅੰਪਾਇਰ ਵੱਲੋਂ ਬਾਬਰ ਆਜ਼ਮ ਨੂੰ ਐੱਲ.ਬੀ.ਡਬਲਯੂ. ਐਲਾਨੇ ਜਾਣ ਤੋਂ ਬਾਅਦ ਬੱਲੇਬਾਜ਼ ਨੇ ਰਿਵਿਊ ਲਿਆ ਤਾਂ ਦੇਖਿਆ ਗਿਆ ਕਿ ਗੇਂਦ ਲੈੱਗ ਸਟੰਪ ਤੋਂ ਬਾਹਰ ਜਾ ਰਹੀ ਸੀ। ਇਸ ਕਰਕੇ ਅੰਪਾਇਰ ਨੂੰ ਆਪਣਾ ਫੈਸਲਾ ਬਦਲਣਾ ਪਿਆ।

ਰਾਸ਼ਿਦ ਦੀ ਗੇਂਦ 'ਤੇ ਬਾਅਦ ਵਿਚ ਇਕ ਆਸਾਨ ਕੈਚ ਵੀ ਛੁੱਟ ਗਿਆ। ਪਰ ਇਸ ਤੋਂ ਬਾਅਦ ਉਹਨਾਂ ਨੇ ਆਪਣੇ ਸਪੈਲ ਦੀ ਆਖਰੀ ਗੇਂਦ 'ਤੇ ਬਾਬਰ ਆਜ਼ਮ ਨੂੰ ਕਲੀਨ ਬੋਲਡ ਕਰ ਦਿੱਤਾ। ਰਾਸ਼ਿਦ ਖਾਨ ਨੇ ਟੀ-20 ਅੰਤਰਰਾਸ਼ਟਰੀ ਮੈਚ 'ਚ ਪਾਕਿਸਤਾਨੀ ਖਿਡਾਰੀ ਮੁਹੰਮਦ ਹਫੀਜ਼ ਨੂੰ ਪੈਵੇਲੀਅਨ ਭੇਜ ਕੇ ਵਿਕਟਾਂ ਦਾ ਸੈਂਕੜਾ ਪੂਰਾ ਕੀਤਾ। ਰਾਸ਼ਿਦ ਖਾਨ ਨੇ ਇਸ ਮੈਚ ਵਿੱਚ ਚਾਰ ਓਵਰਾਂ ਵਿੱਚ 26 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਹਾਲਾਂਕਿ ਇਸ ਮੈਚ 'ਚ ਅਫਗਾਨਿਸਤਾਨ ਨੂੰ ਪੰਜ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
Published by:Amelia Punjabi
First published:

Tags: Afghanistan, Cricket, Cricket News, Match, Pakistan, Sports, T20 World Cup

ਅਗਲੀ ਖਬਰ