ICC ਮਹਿਲਾ T-20 ਕ੍ਰਿਕਟ ਵਰਲਡ ਕੱਪ ਦੌਰਾਨ ਟੀਮ ਇੰਡੀਆ ਦਾ ਸਫ਼ਰ ਹੰਝੂਆਂ ਨਾਲ ਖ਼ਤਮ...

News18 Punjabi | News18 Punjab
Updated: March 8, 2020, 6:48 PM IST
share image
ICC ਮਹਿਲਾ T-20 ਕ੍ਰਿਕਟ ਵਰਲਡ ਕੱਪ ਦੌਰਾਨ ਟੀਮ ਇੰਡੀਆ ਦਾ ਸਫ਼ਰ ਹੰਝੂਆਂ ਨਾਲ ਖ਼ਤਮ...
ICC ਮਹਿਲਾ T-20 ਕ੍ਰਿਕਟ ਵਰਲਡ ਕੱਪ ਦੌਰਾਨ ਟੀਮ ਇੰਡੀਆ ਦਾ ਸਫ਼ਰ ਹੰਝੂਆਂ ਨਾਲ ਖ਼ਤਮ...

  • Share this:
  • Facebook share img
  • Twitter share img
  • Linkedin share img
ਆਸਟ੍ਰੇਲੀਆ ਵਿਚ ਖੇਡੇ ਗਏ ICC ਮਹਿਲਾ T-20 ਕ੍ਰਿਕਟ ਵਰਲਡ ਕੱਪ ਦੌਰਾਨ ਟੀਮ ਇੰਡੀਆ ਦਾ ਸਫ਼ਰ ਹੰਝੂਆਂ ਨਾਲ ਖ਼ਤਮ ਹੋਇਆ। ਪਹਿਲੀ ਵਾਰ T-20 ਕ੍ਰਿਕਟ ਕੱਪ 'ਚ ਫਾਈਨਲ ਮੈਚ ਖੇਡਣ ਵਾਲੀ ਟੀਮ ਇੰਡੀਆ ਨੂੰ ਤਿੰਨ ਵਾਰ ਦੀ ਚੈਪੀਅਨ ਆਸਟ੍ਰੇਲੀਆ ਦੀ ਟੀਮ ਨੇ 85  ਦੌੜਾਂ ਦੀ ਸ਼ਰਮਨਾਕ ਹਾਰ ਦਿੱਤੀ ਜਿਸ ਦੀ ਕਿਸੇ ਨੂੰ ਉਮੀਦ ਨਹੀਂ ਸੀ। ਹਾਲਾਂਕਿ ਹਰ ਵਰਲਡ ਕੱਪ ਦਾ ਫ਼ਾਈਨਲ ਕੱਪ ਕਿਸੇ ਨਾ ਕਿਸੇ ਟੀਮ ਦਾ ਹੰਝੂਆਂ ਨਾਲ ਖ਼ਤਮ ਹੁੰਦਾ ਹੈ ਅਤੇ ਸਾਰਿਆਂ 'ਚ ਕੋਈ ਇਕ ਖਿਡਾਰੀ ਹਰ ਕਿਸੇ ਦੇ ਦਿਲ ਉਤੇ ਆਪਣੀ ਵੱਖਰੀ ਛਾਪ ਛੱਡ ਜਾਂਦਾ ਹੈ।

2019 ਦੇ ਵਰਲਡ ਕੱਪ 'ਚ ਭਾਰਤੀ ਖਿਡਾਰੀ ਰੋਹਿਤ ਸ਼ਰਮਾ ਦਾ ਨਿਰਾਸ਼ਾ 'ਚ ਕੱਚ 'ਤੇ ਸਿਰ ਟਿਕਾਉਣਾ, 2020 ਅੰਡਰ 19 ਵਰਲਡ ਕੱਪ ਦੇ ਫਾਈਨਲ ਦੌਰਾਨ ਜਾਇਸਵਾਲ ਦਾ ਹੱਥ ਜੋੜਣਾ ਅਤੇ ਹੁਣ ਮੈਚ ਹਾਰਨ ਦੇ ਬਾਅਦ ਪੂਰੀ ਟੀਮ ਵੱਲੋਂ 16 ਸਾਲਾ ਸ਼ੇਫਾਲੀ ਵਰਮਾ ਦੇ ਹੰਝੂ ਪੂਝਣਾ ਭਾਰਤ ਲਈ ਇਕ ਅਭੁੱਲ ਯਾਦ ਬਣ ਗਈ ।


ਇਸ ਪੂਰੇ ਟੂਰਨਾਮੈਂਟ 'ਚ ਇਕੱਲੇ ਆਪਣੇ ਦਮ 'ਤੇ ਭਾਰਤੀ ਟੀਮ ਨੂੰ ਫਾਈਨਲ ਤਕ ਪਹੁੰਚਾਉਣ ਵਾਲੀ ਸ਼ੇਫਾਲੀ ਖ਼ਿਤਾਬੀ ਮੁਕਾਬਲੇ 'ਚ ਮੇਜਬਾਨ ਟੀਮ ਦਾ ਪ੍ਰੈਸ਼ਰ ਝੱਲ ਨਾ ਸਕੀ ਅਤੇ ਪਹਿਲਾ ਫੀਲਡਿੰਗ 'ਚ ਤੇ ਫਿਰ ਬੱਲੇਬਾਜ਼ੀ 'ਚ ਫਲਾਪ ਰਹੀ। ਇਸੇ ਵਜ੍ਹਾ ਕਰ ਕੇ ਟੀਮ ਨੂੰ ਹਾਰਦਾ ਦੇਖ ਉਹ ਖੁਦ 'ਤੇ ਕਾਬੂ ਨਾ ਰੱਖ ਸਕੀ ਤੇ ਫੁੱਟ-ਫੁੱਟ ਕੇ ਰੋਣ ਲੱਗ ਪਈ। ਨੌਜਵਾਨ ਖਿਡਾਰੀ ਨੂੰ ਇਸ ਹਾਲਤ 'ਚ ਦੇਖ ਕੇ ਟੀਮ ਦੀ ਕੈਪਟਨ ਹਰਮਨਪ੍ਰੀਤ ਕੌਰ ਉਸ ਨੂੰ ਮੈਦਾਨ 'ਚ ਹੌਸਲਾ ਦਿੰਦੀ ਦਿਖਾਈ ਦਿੱਤੀ ਤੇ ਇਸ ਤੋਂ ਬਾਅਦ ਬਾਕੀ ਖਿਡਾਰਨਾਂ ਵੀ ਊਸ ਨੂੰ ਚੁੱਪ ਕਰਵਾਉਂਦੀਆਂ ਨਜ਼ਰ ਆਈਆਂ ।

ਖ਼ਿਤਾਬੀ ਮੁਕਾਬਲੇ 'ਚ ਸ਼ੇਫਾਲੀ ਦੇ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਪਹਿਲਾਂ ਤਾਂ ਉਸ ਨੇ ਆਸਟ੍ਰੇਲੀਆ ਦੀ ਸਟਾਰ ਖਿਡਾਰਨ ਏਲਿਸਾ ਹੀਲੀ ਦਾ ਅਸਾਨ ਜਿਹਾ ਕੈਚ ਛੱਡ ਦਿੱਤਾ ਜਿਸ ਤੋਂ ਬਾਅਦ ਉਹ 75 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਆਊਟ ਹੋਈ । ਜਿਸ ਸਮੇਂ ਸ਼ੇਫਾਲੀ ਨੇ ਹੀਲੀ ਦਾ ਕੈਚ ਛੱਡਿਆ ਉਸ ਸਮੇਂ ਉਹ ਸਿਰਫ਼ 9 ਦੌੜਾਂ ਬਣਾ ਕੇ ਖੇਡ ਰਹੀ ਸੀ । ਜਦੋਂ ਭਾਰਤ ਦੀ ਬੱਲੇਬਾਜ਼ੀ ਦਾ ਸਮਾਂ ਆਇਆ ਤਾਂ ਸ਼ੇਫਾਲੀ 2 ਦੌੜਾ ਬਣਾ ਕੇ ਹੀ ਆਊਟ ਹੋ ਗਈ। ਸ਼ੇਫਾਲੀ ਨੇ ਪੂਰੇ ਟੂਰਨਾਮੈਂਟ ਦੌਰਾਨ 5 ਮੈਂਚਾਂ ਵਿਚ ਸਭ ਤੋਂ ਜ਼ਿਆਦਾ 163 ਦੌੜਾਂ ਬਣਾਈਆਂ ਜਿਸ ਵਿਚ 18 ਚੌਕੇ ਅਤੇ 9 ਛੱਕੇ ਸ਼ਾਮਲ ਨੇ। ਟੂਰਨਾਮੈਂਟ ਦੇ ਪਹਿਲੇ ਮੁਕਾਬਲੇ 'ਚ ਆਸਟ੍ਰੇਲੀਆ ਦੇ ਖ਼ਿਲਾਫ਼ ਇਸ ਨੌਜਵਾਨ ਖਿਡਾਰਨ ਨੇ 29, ਦੂਜੇ ਮੈਚ ਚ ਬੰਗਲਾਦੇਸ਼ ਖ਼ਿਲਾਫ਼ 39, ਨਿਊਜੀਲੈਂਡ ਖ਼ਿਲਾਫ਼ 46 ਅਤੇ ਸ਼੍ਰੀਲੰਕਾ ਦੇ ਵਿਰੁੱਧ 47 ਦੌੜਾਂ ਦੀ ਪਾਰੀ ਖੇਡੀ ਸੀ ।
First published: March 8, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading