Home /News /sports /

ਵਨਡੇਅ ਸੀਰੀਜ਼ ਦੇ ਪਹਿਲੇ ਮੁਕਾਬਲੇ 'ਚ ਭਾਰਤ ਨੇ ਆਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾਇਆ

ਵਨਡੇਅ ਸੀਰੀਜ਼ ਦੇ ਪਹਿਲੇ ਮੁਕਾਬਲੇ 'ਚ ਭਾਰਤ ਨੇ ਆਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾਇਆ

ਭਾਰਤੀ ਟੀਮ ਨੇ ਤਿੰਨ ਵਨਡੇਅ ਮੈਚਾਂ ਦੀ ਲੜੀ 'ਚ 1-0 ਦੀ ਬੜ੍ਹਤ ਬਣਾਈ

ਭਾਰਤੀ ਟੀਮ ਨੇ ਤਿੰਨ ਵਨਡੇਅ ਮੈਚਾਂ ਦੀ ਲੜੀ 'ਚ 1-0 ਦੀ ਬੜ੍ਹਤ ਬਣਾਈ

ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਕੰਗਾਰੂ ਟੀਮ 35.4 ਓਵਰਾਂ 'ਚ 188 ਦੌੜਾਂ 'ਤੇ ਆਲ ਆਊਟ ਹੋ ਗਈ। ਜਵਾਬ 'ਚ ਟੀਮ ਇੰਡੀਆ ਨੇ 39.5 ਓਵਰਾਂ 'ਚ 5 ਵਿਕਟਾਂ ਗੁਆ ਕੇ ਜਿੱਤ ਹਾਸਲ ਕਰ ਲਈ। ਇਸ ਜਿੱਤ ਵਿੱਚ ਕੇਐਲ ਰਾਹੁਲ ਦੇ 13ਵੇਂ ਅਰਧ ਸੈਂਕੜੇ ਅਤੇ ਜਡੇਜਾ ਦੇ ਨਾਲ 104 ਦੌੜਾਂ ਦੀ ਅਜੇਤੂ ਸੈਂਕੜੇ ਵਾਲੀ ਸਾਂਝੇਦਾਰੀ ਦਾ ਅਹਿਮ ਯੋਗਦਾਨ ਰਿਹਾ। ਹਰਫ਼ਨਮੌਲਾ ਪ੍ਰਦਰਸ਼ਨ ਕਰਨ ਵਾਲੇ ਰਵਿੰਦਰ ਜਡੇਜਾ ਮੈਨ ਆਫ਼ ਦ ਮੈਚ ਰਹੇ। ਉਸ ਨੇ ਅਜੇਤੂ 45* ਦੌੜਾਂ ਬਣਾਈਆਂ। ਨੇ ਦੋ ਵਿਕਟਾਂ ਲਈਆਂ ਅਤੇ ਸ਼ਾਨਦਾਰ ਕੈਚ ਲਿਆ।

ਹੋਰ ਪੜ੍ਹੋ ...
  • Last Updated :
  • Share this:

ਵਨਡੇਅ ਸੀਰੀਜ਼ ਦੇ ਪਹਿਲੇ ਮੁਕਾਬਲੇ 'ਚ ਭਾਰਤ ਨੇ ਆਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾ ਕੇ ਸੀਰੀਜ ਵਿੱਚ ਬੜ੍ਹਤ ਬਣਾ ਲਈ ਹੈ। ਟੀਮ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ 11 ਸਾਲ ਬਾਅਦ ਇੱਕ ਰੋਜ਼ਾ ਮੁਕਾਬਲਾ ਜਿੱਤਿਆ ਹੈ। ਇਸ ਜਿੱਤ ਨਾਲ ਭਾਰਤੀ ਟੀਮ ਨੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। ਸੀਰੀਜ਼ ਦਾ ਦੂਜਾ ਵਨਡੇ 19 ਮਾਰਚ ਨੂੰ ਵਿਜਾਗ 'ਚ ਖੇਡਿਆ ਜਾਵੇਗਾ।

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਕੰਗਾਰੂ ਟੀਮ 35.4 ਓਵਰਾਂ 'ਚ 188 ਦੌੜਾਂ 'ਤੇ ਆਲ ਆਊਟ ਹੋ ਗਈ। ਜਵਾਬ 'ਚ ਟੀਮ ਇੰਡੀਆ ਨੇ 39.5 ਓਵਰਾਂ 'ਚ 5 ਵਿਕਟਾਂ ਗੁਆ ਕੇ ਜਿੱਤ ਹਾਸਲ ਕਰ ਲਈ। ਇਸ ਜਿੱਤ ਵਿੱਚ ਕੇਐਲ ਰਾਹੁਲ ਦੇ 13ਵੇਂ ਅਰਧ ਸੈਂਕੜੇ ਅਤੇ ਜਡੇਜਾ ਦੇ ਨਾਲ 104 ਦੌੜਾਂ ਦੀ ਅਜੇਤੂ ਸੈਂਕੜੇ ਵਾਲੀ ਸਾਂਝੇਦਾਰੀ ਦਾ ਅਹਿਮ ਯੋਗਦਾਨ ਰਿਹਾ। ਹਰਫ਼ਨਮੌਲਾ ਪ੍ਰਦਰਸ਼ਨ ਕਰਨ ਵਾਲੇ ਰਵਿੰਦਰ ਜਡੇਜਾ ਮੈਨ ਆਫ਼ ਦ ਮੈਚ ਰਹੇ। ਉਸ ਨੇ ਅਜੇਤੂ 45* ਦੌੜਾਂ ਬਣਾਈਆਂ। ਨੇ ਦੋ ਵਿਕਟਾਂ ਲਈਆਂ ਅਤੇ ਸ਼ਾਨਦਾਰ ਕੈਚ ਲਿਆ।

189 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦਾ ਟਾਪ ਆਰਡਰ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕਿਆ। ਇਕ ਸਮੇਂ ਟੀਮ ਨੇ 39 ਦੌੜਾਂ 'ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ। ਇੱਥੇ ਈਸ਼ਾਨ ਕਿਸ਼ਨ 3, ਵਿਰਾਟ ਕੋਹਲੀ 4 ਅਤੇ ਸੂਰਿਆਕੁਮਾਰ ਯਾਦਵ 0 ਦੌੜਾਂ ਬਣਾ ਕੇ ਆਊਟ ਹੋਏ। ਅਜਿਹੇ 'ਚ ਮੱਧਕ੍ਰਮ 'ਚ ਖੇਡਣ ਆਏ ਕੇਐੱਲ ਰਾਹੁਲ (ਅਜੇਤੂ 75), ਕਪਤਾਨ ਹਾਰਦਿਕ ਪੰਡਯਾ (25 ਦੌੜਾਂ) ਅਤੇ ਰਵਿੰਦਰ ਜਡੇਜਾ (ਅਜੇਤੂ 45 ਦੌੜਾਂ) ਨੇ ਟੀਮ ਨੂੰ ਅੱਗੇ ਵਧਾਇਆ। ਰਾਹੁਲ ਨੇ ਪਹਿਲਾਂ ਪੰਡਯਾ ਨਾਲ 55 ਗੇਂਦਾਂ 'ਤੇ 44 ਦੌੜਾਂ ਜੋੜੀਆਂ। ਫਿਰ ਜਡੇਜਾ ਨਾਲ 122 ਗੇਂਦਾਂ 'ਤੇ 104* ਦੌੜਾਂ ਦੀ ਸਾਂਝੇਦਾਰੀ ਕਰਕੇ ਬਾਕੀ ਕੰਮ ਪੂਰਾ ਕੀਤਾ।

ਵਾਨਖੇੜੇ ਸਟੇਡੀਅਮ 'ਚ ਟੀਮ ਇੰਡੀਆ ਦੀ ਆਖਰੀ ਜਿੱਤ ਅਕਤੂਬਰ 2011 'ਚ ਇੰਗਲੈਂਡ ਖਿਲਾਫ ਹੋਈ ਸੀ। ਇਸ ਤੋਂ ਬਾਅਦ ਟੀਮ ਨੇ ਇੱਥੇ 3 ਮੈਚ ਖੇਡੇ, ਪਰ ਤਿੰਨਾਂ 'ਚ ਹਾਰ ਗਈ। ਦੱਖਣੀ ਅਫਰੀਕਾ ਨੇ 2015 ਵਿੱਚ ਸਾਨੂੰ 214 ਦੌੜਾਂ ਨਾਲ, ਨਿਊਜ਼ੀਲੈਂਡ ਨੇ 2017 ਵਿੱਚ 6 ਵਿਕਟਾਂ ਨਾਲ ਅਤੇ 2020 ਵਿੱਚ ਆਸਟਰੇਲੀਆ ਨੂੰ 10 ਵਿਕਟਾਂ ਨਾਲ ਹਰਾਇਆ ਸੀ। ਵਰਲਡ ਕੱਪ ਸਾਲ ਵਿੱਚ ਵਾਨਖੇੜੇ ਦੀ ਇਹ ਜਿੱਤ ਇਸ ਲਈ ਵੀ ਯਾਦਗਾਰੀ ਹੈ ਕਿਉਂਕਿ ਇੱਥੇ 2 ਅਪ੍ਰੈਲ 2011 ਦੀ ਰਾਤ ਨੂੰ ਭਾਰਤ ਨੇ ਸ਼੍ਰੀਲੰਕਾ ਨੂੰ ਹਰਾ ਕੇ ਦੂਜੀ ਵਾਰ ਇੱਕ ਰੋਜ਼ਾ ਵਿਸ਼ਵ ਕੱਪ ਜਿੱਤਿਆ ਸੀ।

Published by:Shiv Kumar
First published:

Tags: Australia, Cricket News, Team India, Winners