Home /News /sports /

Ind-Aus T20 Match: ਮੋਹਾਲੀ ਮੈਚ ਦੀਆਂ ਟਿਕਟ ਦੀ ਕੀਮਤ ਸੂਚੀ ਜਾਰੀ, ਆਨਲਾਈਨ ਜਾਂ ਆਫਲਾਈਨ ਬੁੱਕ ਕਰ ਸਕਦੇ ਹੋ

Ind-Aus T20 Match: ਮੋਹਾਲੀ ਮੈਚ ਦੀਆਂ ਟਿਕਟ ਦੀ ਕੀਮਤ ਸੂਚੀ ਜਾਰੀ, ਆਨਲਾਈਨ ਜਾਂ ਆਫਲਾਈਨ ਬੁੱਕ ਕਰ ਸਕਦੇ ਹੋ

Ind-Aus T20 Match: ਮੋਹਾਲੀ ਮੈਚ ਦੀਆਂ ਟਿਕਟ ਦੀ ਕੀਮਤ ਸੂਚੀ ਜਾਰੀ, ਆਨਲਾਈਨ ਜਾਂ ਆਫਲਾਈਨ ਬੁੱਕ ਕਰ ਸਕਦੇ ਹੋ (file photo)

Ind-Aus T20 Match: ਮੋਹਾਲੀ ਮੈਚ ਦੀਆਂ ਟਿਕਟ ਦੀ ਕੀਮਤ ਸੂਚੀ ਜਾਰੀ, ਆਨਲਾਈਨ ਜਾਂ ਆਫਲਾਈਨ ਬੁੱਕ ਕਰ ਸਕਦੇ ਹੋ (file photo)

Ind-Aus T20 Match: ਮੈਚ ਲਈ ਟਿਕਟਾਂ ਦੀ ਵਿਕਰੀ 11 ਸਤੰਬਰ ਤੋਂ ਸ਼ੁਰੂ ਹੋ ਜਾਵੇਗੀ। ਵਿਦਿਆਰਥੀਆਂ ਨੂੰ ਮੈਚ ਦੀਆਂ ਟਿਕਟਾਂ 300 ਰੁਪਏ ਵਿੱਚ ਮਿਲਣਗੀਆਂ। ਪੀਸੀਏ ਦੇ ਪ੍ਰਧਾਨ ਗੁਲਜ਼ਾਰਿੰਦਰ ਸਿੰਘ ਚਹਿਲ ਨੇ ਦੱਸਿਆ ਕਿ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਆਪਣੇ ਸਕੂਲ ਦੇ ਪਛਾਣ ਪੱਤਰ ਨਾਲ ਟਿਕਟ ਕਾਊਂਟਰ ’ਤੇ ਆਉਣਾ ਪਵੇਗਾ।

ਹੋਰ ਪੜ੍ਹੋ ...
 • Share this:

  ਮੋਹਾਲੀ- ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਆਈਐਸ ਬਿੰਦਰਾ ਕ੍ਰਿਕਟ ਸਟੇਡੀਅਮ ਵਿੱਚ 20 ਸਤੰਬਰ ਨੂੰ ਭਾਰਤ ਅਤੇ ਆਸਟਰੇਲੀਆ ਵਿਚਾਲੇ ਹੋਣ ਵਾਲੇ ਟੀ-20 ਮੈਚ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਹਾਲੀ ਮੈਚ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਭਗਵੰਤ ਮਾਨ ਦੇ ਨਾਲ ਰਾਘਵ ਚੱਢਾ, ਹਰਭਜਨ ਸਿੰਘ ਅਤੇ ਪੀਸੀਏ ਦੇ ਪ੍ਰਧਾਨ ਗੁਲਜ਼ਾਰ ਚਾਹਲ ਵੀ ਮੌਜੂਦ ਸਨ। ਮਾਨ ਨੇ ਮੈਚ ਲਈ ਸੁਰੱਖਿਆ ਦੇ ਸਾਰੇ ਪ੍ਰਬੰਧ ਕਰਨ ਲਈ ਕਿਹਾ ਹੈ। ਇਸ ਦੌਰਾਨ ਮੁਹਾਲੀ ਅਤੇ ਚੰਡੀਗੜ੍ਹ ਦੇ ਪੁਲੀਸ ਅਧਿਕਾਰੀ ਵੀ ਮੌਜੂਦ ਸਨ।

  ਪੀਸੀਏ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੈਚ ਲਈ ਟਿਕਟਾਂ ਦੀ ਵਿਕਰੀ 11 ਸਤੰਬਰ ਤੋਂ ਸ਼ੁਰੂ ਹੋ ਜਾਵੇਗੀ। ਵਿਦਿਆਰਥੀਆਂ ਨੂੰ ਮੈਚ ਦੀਆਂ ਟਿਕਟਾਂ 300 ਰੁਪਏ ਵਿੱਚ ਮਿਲਣਗੀਆਂ। ਪੀਸੀਏ ਦੇ ਪ੍ਰਧਾਨ ਗੁਲਜ਼ਾਰਿੰਦਰ ਸਿੰਘ ਚਹਿਲ ਨੇ ਦੱਸਿਆ ਕਿ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਆਪਣੇ ਸਕੂਲ ਦੇ ਪਛਾਣ ਪੱਤਰ ਨਾਲ ਟਿਕਟ ਕਾਊਂਟਰ ’ਤੇ ਆਉਣਾ ਪਵੇਗਾ। ਇਸ ਦੇ ਨਾਲ ਹੀ ਐਨਕਲੋਜ਼ਰ ਬਾਕਸ ਲੈਵਲ-ਟੂ ਦੀ ਟਿਕਟ ਦਸ ਹਜ਼ਾਰ ਰੁਪਏ ਵਿੱਚ ਉਪਲਬਧ ਹੋਵੇਗੀ। ਇਸ ਤੋਂ ਇਲਾਵਾ ਪੀਸੀਏ ਸਟੇਡੀਅਮ 'ਚ ਸਿਕਸਰ ਕਿੰਗ ਯੁਵਰਾਜ ਸਿੰਘ ਅਤੇ ਭਾਰਤੀ ਟੀਮ ਦੇ ਸਾਬਕਾ ਸਪਿਨਰ ਹਰਭਜਨ ਸਿੰਘ ਦੇ ਨਾਂ 'ਤੇ ਨਵੇਂ ਸਟੈਂਡ ਬਣਾਏ ਗਏ ਹਨ। ਟਿਕਟਾਂ ਦੀ ਬੁਕਿੰਗ ਔਨਲਾਈਨ ਅਤੇ ਆਫ਼ਲਾਈਨ ਦੋਨਾਂ ਢੰਗਾਂ ਰਾਹੀਂ ਕੀਤੀ ਜਾ ਸਕਦੀ ਹੈ।


  ਟਿਕਟ ਦੀ ਕੀਮਤ

  ਇਲੀਟ ਲੌਂਜ ਲੈਵਲ-3                     7500 ਰੁਪਏ

  ਐਨਕਲੋਜ਼ਰ ਬਾਕਸ ਲੈਵਲ-2          10,000 ਰੁਪਏ

  ਐਨਕਲੋਜ਼ਰ ਬਾਕਸ ਲੈਵਲ-1           7500 ਰੁਪਏ

  ਹਰਭਜਨ ਸਿੰਘ ਸਟੈਂਡ                         5000 ਰੁ

  ਵੀਆਈਪੀ ਈਸਟ ਬਲਾਕ-1              1500 ਰੁਪਏ

  ਚੇਅਰ ਵੈਸਟ ਬਲਾਕ-                     1 1000 ਰੁ

  ਵੀਆਈਪੀ ਵੈਸਟ ਬਲਾਕ- 2           1500 ਰੁਪਏ

  ਯੁਵਰਾਜ ਸਿੰਘ ਸਟੈਂਡ                        2000 ਰੁਪਏ

  ਵੀਆਈਪੀ ਈਸਟ ਬਲਾਕ-2            1500 ਰੁਪਏ

  ਵਿਦਿਆਰਥੀ                                     300 ਰੁਪਏ

  Published by:Ashish Sharma
  First published:

  Tags: Asia Cup Cricket 2022, Australia, Cricket News, Indian cricket team, PCA Mohali, T-20