Home /News /sports /

IND vs AUS- ਕੇਐਲ ਰਾਹੁਲ ਨੇ ਲਾਇਆ18ਵਾਂ ਅਰਧ ਸੈਂਕੜਾ

IND vs AUS- ਕੇਐਲ ਰਾਹੁਲ ਨੇ ਲਾਇਆ18ਵਾਂ ਅਰਧ ਸੈਂਕੜਾ

IND vs AUS- ਕੇਐਲ ਰਾਹੁਲ ਨੇ ਲਾਇਆ18ਵਾਂ ਅਰਧ ਸੈਂਕੜਾ

IND vs AUS- ਕੇਐਲ ਰਾਹੁਲ ਨੇ ਲਾਇਆ18ਵਾਂ ਅਰਧ ਸੈਂਕੜਾ

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਸ਼ੁਰੂ ਹੋ ਗਈ ਹੈ। ਇਸ ਵੱਕਾਰੀ ਲੜੀ ਦਾ ਪਹਿਲਾ ਮੈਚ ਮੁਹਾਲੀ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਆਈਐਸ ਬਿੰਦਰਾ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ।

 • Share this:

  ਮੋਹਾਲੀ- ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਸ਼ੁਰੂ ਹੋ ਗਈ ਹੈ। ਇਸ ਵੱਕਾਰੀ ਲੜੀ ਦਾ ਪਹਿਲਾ ਮੈਚ ਮੁਹਾਲੀ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਆਈਐਸ ਬਿੰਦਰਾ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇਸ ਰੋਮਾਂਚਕ ਮੈਚ 'ਚ ਆਸਟ੍ਰੇਲੀਆਈ ਕਪਤਾਨ ਐਰੋਨ ਫਿੰਚ ਨੇ ਟਾਸ ਜਿੱਤ ਕੇ ਭਾਰਤੀ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਹੈ।

  ਦੱਸ ਦੇਈਏ ਕਿ ਵਾਰਨਰ ਆਸਟ੍ਰੇਲੀਆ ਦੇ ਮਹੱਤਵਪੂਰਨ ਬੱਲੇਬਾਜ਼ਾਂ ਵਿੱਚੋਂ ਇੱਕ ਹਨ। ਇੰਨਾ ਹੀ ਨਹੀਂ, ਉਹ ਕਪਤਾਨ ਆਰੋਨ ਫਿੰਚ (92) ਤੋਂ ਬਾਅਦ ਟੀ-20 ਫਾਰਮੈਟ 'ਚ ਆਸਟ੍ਰੇਲੀਆ ਲਈ ਸਭ ਤੋਂ ਜ਼ਿਆਦਾ ਮੈਚ ਖੇਡਣ ਵਾਲੇ ਦੂਜੇ ਬੱਲੇਬਾਜ਼ ਹਨ। ਉਨ੍ਹਾਂ  ਟੀਮ ਲਈ ਹੁਣ ਤੱਕ ਕੁੱਲ 91 ਟੀ-20 ਮੈਚ ਖੇਡੇ ਹਨ।

  ਭਾਰਤੀ ਟੀਮ ਨੂੰ ਪਹਿਲਾ ਝਟਕਾ ਕਪਤਾਨ ਰੋਹਿਤ ਸ਼ਰਮਾ ਦੇ ਰੂਪ 'ਚ ਲੱਗਾ ਹੈ। ਉਹ 11 ਦੌੜਾਂ ਬਣਾ ਕੇ ਜੋਸ਼ ਹੇਜ਼ਲਵੁੱਡ ਦਾ ਸ਼ਿਕਾਰ ਬਣ ਗਏ। ਉਨ੍ਹਾਂ ਅੱਜ ਟੀਮ ਲਈ ਕੁੱਲ ਨੌਂ ਗੇਂਦਾਂ ਦਾ ਸਾਹਮਣਾ ਕੀਤਾ। ਇਸ ਦੌਰਾਨ ਉਸ ਦੇ ਬੱਲੇ 'ਤੇ ਇਕ ਚੌਕਾ ਅਤੇ ਇਕ ਛੱਕਾ ਮਾਰਿਆ।

  ਭਾਰਤੀ ਟੀਮ ਨੂੰ ਦੂਜਾ ਝਟਕਾ ਵਿਰਾਟ ਕੋਹਲੀ ਦੇ ਆਊਟ ਹੋਣ ਉਤੇ ਲੱਗਾ। ਉਨ੍ਹਾਂ  ਅੱਜ ਤੀਜੇ ਕ੍ਰਮ 'ਤੇ ਟੀਮ ਲਈ ਕੁੱਲ ਸੱਤ ਗੇਂਦਾਂ ਦਾ ਸਾਹਮਣਾ ਕੀਤਾ। ਇਸ ਦੌਰਾਨ ਉਸ ਦੇ ਬੱਲੇ ਤੋਂ ਦੋ ਦੌੜਾਂ ਨਿਕਲੀਆਂ। ਨਾਥਨ ਐਲਿਸ ਨੇ ਕੋਹਲੀ ਨੂੰ ਆਪਣਾ ਸ਼ਿਕਾਰ ਬਣਾਇਆ ਹੈ।


  ਕੇਐਲ ਰਾਹੁਲ ਨੇ ਟੀ-20 ਕਰੀਅਰ ਦਾ 18ਵਾਂ ਅਰਧ ਸੈਂਕੜਾ ਲਗਾਇਆ

  30 ਸਾਲਾ ਭਾਰਤੀ ਸਲਾਮੀ ਬੱਲੇਬਾਜ਼ ਕੇਐੱਲ ਰਾਹੁਲ ਨੇ ਮੋਹਾਲੀ 'ਚ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਆਪਣੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਦਾ 18ਵਾਂ ਅਰਧ ਸੈਂਕੜਾ ਪੂਰਾ ਕੀਤਾ ਹੈ। ਫਿਲਹਾਲ ਉਹ 32 ਗੇਂਦਾਂ 'ਚ ਤਿੰਨ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 50 ਦੌੜਾਂ ਬਣਾ ਕੇ ਟੀਮ ਲਈ ਖੇਡ ਰਹੇ ਹਨ।

  Published by:Ashish Sharma
  First published:

  Tags: Australia, Cricket, India, Indian cricket team, PCA Mohali, T-20