Home /News /sports /

IND vs ENG: ਰੋਹਿਤ ਸ਼ਰਮਾ ਨੇ ਸਫਲ ਭਾਰਤੀ ਕਪਤਾਨ ਬਣਨ ਦਾ ਬਣਾਇਆ ਰਿਕਾਰਡ, ਇਸ ਅਨੁਭਵੀ ਖਿਡਾਰੀ ਨੂੰ ਛੱਡਿਆ ਪਿੱਛੇ

IND vs ENG: ਰੋਹਿਤ ਸ਼ਰਮਾ ਨੇ ਸਫਲ ਭਾਰਤੀ ਕਪਤਾਨ ਬਣਨ ਦਾ ਬਣਾਇਆ ਰਿਕਾਰਡ, ਇਸ ਅਨੁਭਵੀ ਖਿਡਾਰੀ ਨੂੰ ਛੱਡਿਆ ਪਿੱਛੇ

IND vs ENG: ਰੋਹਿਤ ਸ਼ਰਮਾ ਨੇ ਸਫਲ ਭਾਰਤੀ ਕਪਤਾਨ ਬਣਨ ਦਾ ਬਣਾਇਆ ਰਿਕਾਰਡ, ਇਸ ਅਨੁਭਵੀ ਖਿਡਾਰੀ ਨੂੰ ਛੱਡਿਆ ਪਿੱਛੇ

IND vs ENG: ਰੋਹਿਤ ਸ਼ਰਮਾ ਨੇ ਸਫਲ ਭਾਰਤੀ ਕਪਤਾਨ ਬਣਨ ਦਾ ਬਣਾਇਆ ਰਿਕਾਰਡ, ਇਸ ਅਨੁਭਵੀ ਖਿਡਾਰੀ ਨੂੰ ਛੱਡਿਆ ਪਿੱਛੇ

IND vs ENG 3rd ODI: ਰੋਹਿਤ ਸ਼ਰਮਾ(Rohit Sharma) ਨੇ ਨਵਾਂ ਕਪਤਾਨ ਬਣਨ ਤੋਂ ਬਾਅਦ ਹੁਣ ਤੱਕ ਇਕ ਵੀ ਸੀਰੀਜ਼ ਨਹੀਂ ਹਾਰੀ ਹੈ। ਉਨ੍ਹਾਂ ਨੇ ਐਤਵਾਰ ਨੂੰ ਕਪਤਾਨ ਦੇ ਤੌਰ 'ਤੇ ਇਕ ਹੋਰ ਕਾਰਨਾਮਾ ਕੀਤਾ। ਟੀਮ ਇੰਡੀਆ ਨੇ ਤੀਜੇ ਵਨਡੇ (IND vs ENG) ਵਿੱਚ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾਇਆ। ਮੈਚ ਵਿੱਚ ਮੇਜ਼ਬਾਨ ਟੀਮ ਨੇ ਪਹਿਲਾਂ ਖੇਡਦਿਆਂ 259 ਦੌੜਾਂ ਬਣਾਈਆਂ।

ਹੋਰ ਪੜ੍ਹੋ ...
 • Share this:
  ਮਾਨਚੈਸਟਰ: ਰੋਹਿਤ ਸ਼ਰਮਾ(Rohit Sharma) ਨੇ ਨਵਾਂ ਕਪਤਾਨ ਬਣਨ ਤੋਂ ਬਾਅਦ ਹੁਣ ਤੱਕ ਇਕ ਵੀ ਸੀਰੀਜ਼ ਨਹੀਂ ਹਾਰੀ ਹੈ। ਉਨ੍ਹਾਂ ਨੇ ਐਤਵਾਰ ਨੂੰ ਕਪਤਾਨ ਦੇ ਤੌਰ 'ਤੇ ਇਕ ਹੋਰ ਕਾਰਨਾਮਾ ਕੀਤਾ। ਟੀਮ ਇੰਡੀਆ ਨੇ ਤੀਜੇ ਵਨਡੇ (IND vs ENG) ਵਿੱਚ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾਇਆ। ਮੈਚ ਵਿੱਚ ਮੇਜ਼ਬਾਨ ਟੀਮ ਨੇ ਪਹਿਲਾਂ ਖੇਡਦਿਆਂ 259 ਦੌੜਾਂ ਬਣਾਈਆਂ। ਜਵਾਬ 'ਚ ਭਾਰਤੀ ਟੀਮ ਨੇ ਰਿਸ਼ਭ ਪੰਤ ਦੀਆਂ ਅਜੇਤੂ 125 ਦੌੜਾਂ ਦੀ ਮਦਦ ਨਾਲ ਇਹ ਮੈਚ 5 ਵਿਕਟਾਂ ਨਾਲ ਜਿੱਤ ਲਿਆ। ਇਸ ਤਰ੍ਹਾਂ ਟੀਮ ਨੇ ਵਨਡੇ ਸੀਰੀਜ਼ 'ਤੇ 2-1 ਨਾਲ ਕਬਜ਼ਾ ਕਰ ਲਿਆ। ਇਸ ਤੋਂ ਪਹਿਲਾਂ ਟੀਮ ਨੇ ਟੀ-20 ਸੀਰੀਜ਼ ਵੀ 2-1 ਨਾਲ ਜਿੱਤੀ ਸੀ। ਇਸ ਤਰ੍ਹਾਂ ਰੋਹਿਤ ਸ਼ਰਮਾ ਇੰਗਲੈਂਡ ਖਿਲਾਫ ਟੀ-20 ਅਤੇ ਵਨਡੇ ਸੀਰੀਜ਼ ਜਿੱਤਣ ਵਾਲੇ ਪਹਿਲੇ ਭਾਰਤੀ ਕਪਤਾਨ ਬਣ ਗਏ ਹਨ। ਸਾਬਕਾ ਦਿੱਗਜ ਕਪਤਾਨ ਐਮਐਸ ਧੋਨੀ(MS Dhoni) ਵੀ ਅਜਿਹਾ ਨਹੀਂ ਕਰ ਸਕੇ।

  ਟੀਮ ਇੰਡੀਆ ਨੇ ਇੰਗਲੈਂਡ 'ਚ ਤੀਜੀ ਵਾਰ ਵਨਡੇ ਸੀਰੀਜ਼ ਜਿੱਤੀ ਹੈ। ਪਹਿਲੀ ਵਾਰ ਟੀਮ ਨੇ 1990 ਵਿੱਚ ਮੁਹੰਮਦ ਅਜ਼ਹਰੂਦੀਨ ਦੀ ਅਗਵਾਈ ਵਿੱਚ ਜਿੱਤ ਦਰਜ ਕੀਤੀ ਸੀ। ਫਿਰ ਟੀਮ ਨੇ 2 ਮੈਚਾਂ ਦੀ ਸੀਰੀਜ਼ 'ਤੇ 2-0 ਨਾਲ ਕਬਜ਼ਾ ਕਰ ਲਿਆ। 2014 'ਚ ਟੀਮ ਨੇ ਐੱਮਐੱਸ ਧੋਨੀ ਦੀ ਕਪਤਾਨੀ 'ਚ ਇਹ ਕਾਰਨਾਮਾ ਕੀਤਾ ਸੀ। ਟੀਮ ਨੇ 5 ਮੈਚਾਂ ਦੀ ਸੀਰੀਜ਼ 3-1 ਨਾਲ ਜਿੱਤ ਲਈ। ਮੀਂਹ ਕਾਰਨ ਇਕ ਮੈਚ ਨਹੀਂ ਹੋ ਸਕਿਆ ਸੀ। ਭਾਰਤ ਨੇ 5ਵਾਂ ਮੈਚ 41 ਦੌੜਾਂ ਨਾਲ ਜਿੱਤਿਆ ਸੀ। ਹੁਣ ਰੋਹਿਤ ਵੀ ਇਸ ਲਿਸਟ 'ਚ ਸ਼ਾਮਲ ਹੋ ਗਏ ਹਨ।

  2 ਕਪਤਾਨਾਂ ਨੇ ਟੀ-20 ਸੀਰੀਜ਼ ਜਿੱਤੀ ਹੈ
  ਹੁਣ ਤੱਕ 2 ਕਪਤਾਨ ਇੰਗਲੈਂਡ 'ਚ ਟੀ-20 ਸੀਰੀਜ਼ ਜਿੱਤ ਚੁੱਕੇ ਹਨ। 2018 'ਚ ਵਿਰਾਟ ਕੋਹਲੀ(Virat Kholi) ਦੀ ਅਗਵਾਈ ਵਾਲੀ ਟੀਮ ਨੇ 3 ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤੀ ਸੀ। ਹਾਲ ਹੀ 'ਚ ਰੋਹਿਤ ਨੇ ਬਤੌਰ ਕਪਤਾਨ ਟੀ-20 ਸੀਰੀਜ਼ 2-1 ਨਾਲ ਜਿੱਤੀ। ਰੋਹਿਤ ਦੇ ਕੋਲ ਫਿਲਹਾਲ ਟੀਮ ਇੰਡੀਆ ਦੇ ਤਿੰਨੋਂ ਫਾਰਮੈਟਾਂ ਦੀ ਕਮਾਨ ਹੈ। ਹਾਲਾਂਕਿ ਟੀਮ ਦੇ ਦੌਰੇ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਇੰਗਲਿਸ਼ ਟੀਮ ਨੇ ਐਜਬੈਸਟਨ 'ਚ 5ਵਾਂ ਟੈਸਟ 7 ਵਿਕਟਾਂ ਨਾਲ ਜਿੱਤ ਕੇ ਸੀਰੀਜ਼ 2-2 ਨਾਲ ਬਰਾਬਰ ਕਰ ਲਿਆ ਸੀ ।

  ਇੰਗਲੈਂਡ ਦੇ ਕਪਤਾਨ ਜੋਸ ਬਟਲਰ ਚੰਗੀ ਸ਼ੁਰੂਆਤ ਨਹੀਂ ਕਰ ਸਕੇ ਹਨ। ਇਓਨ ਮੋਰਗਨ ਨੇ ਭਾਰਤ ਖਿਲਾਫ ਸੀਰੀਜ਼ ਤੋਂ ਪਹਿਲਾਂ ਸੰਨਿਆਸ ਲੈ ਲਿਆ ਸੀ। ਉਨ੍ਹਾਂ ਦੀ ਜਗ੍ਹਾ ਬਟਲਰ ਨੂੰ ਟੀ-20 ਅਤੇ ਵਨਡੇ ਟੀਮ ਦਾ ਨਵਾਂ ਕਪਤਾਨ ਬਣਾਇਆ ਗਿਆ ਹੈ। ਉਹ ਪਹਿਲੀਆਂ ਦੋਵੇਂ ਸੀਰੀਜ਼ ਗੁਆ ਚੁੱਕੇ ਹਨ। ਦੋਵੇਂ ਸੀਰੀਜ਼ 'ਚ ਇੰਗਲਿਸ਼ ਟੀਮ ਦਾ ਟਾਪ ਆਰਡਰ ਬੁਰੀ ਤਰ੍ਹਾਂ ਨਾਲ ਅਸਫਲ ਰਿਹਾ। ਹਾਲਾਂਕਿ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਚੰਗਾ ਰਿਹਾ।
  Published by:Drishti Gupta
  First published:

  Tags: Cricket, Cricket News, MS Dhoni, Rohit sharma, Sports, Test Match

  ਅਗਲੀ ਖਬਰ