IND VS IRE: ਟੀਮ ਇੰਡੀਆ ਨੇ ਦੂਜੇ ਟੀ-20 'ਚ ਆਇਰਲੈਂਡ ਨੂੰ ਹਰਾ ਕੇ 2 ਮੈਚਾਂ ਦੀ ਟੀ-20 ਸੀਰੀਜ਼ 'ਤੇ ਕਬਜ਼ਾ ਕਰ ਲਿਆ ਹੈ। ਹਾਰਦਿਕ ਪੰਡਯਾ ਨੇ ਬਤੌਰ ਕਪਤਾਨ ਆਪਣੀ ਪਹਿਲੀ ਸੀਰੀਜ਼ ਜਿੱਤੀ ਹੈ। ਇਸ ਹਾਈ ਸਕੋਰ ਵਾਲੇ ਮੈਚ ਵਿੱਚ ਕਈ ਨਵੇਂ ਰਿਕਾਰਡ ਬਣੇ। ਦੀਪਕ ਹੁੱਡਾ ਅਤੇ ਸੰਜੂ ਸੈਮਸਨ ਭਾਰਤ ਦੀ ਜਿੱਤ ਦੇ ਹੀਰੋ ਰਹੇ। ਭਾਰਤ ਲਈ ਦੋਵਾਂ ਬੱਲੇਬਾਜ਼ਾਂ ਨੇ ਜ਼ੋਰਦਾਰ ਬੱਲੇਬਾਜ਼ੀ ਕੀਤੀ। ਜਿੱਥੇ ਹੁੱਡਾ ਨੇ 57 ਗੇਂਦਾਂ 'ਤੇ 104 ਦੌੜਾਂ ਦੀ ਪਾਰੀ ਖੇਡ ਕੇ ਭਾਰਤ ਲਈ ਆਪਣਾ ਪਹਿਲਾ ਟੀ-20 ਸੈਂਕੜਾ ਲਗਾਇਆ। ਇਸ ਦੇ ਨਾਲ ਹੀ ਸੰਜੂ ਸੈਮਸਨ ਨੇ ਵੀ 42 ਗੇਂਦਾਂ 'ਤੇ 77 ਦੌੜਾਂ ਦੀ ਹਮਲਾਵਰ ਪਾਰੀ ਖੇਡੀ।
ਭਾਰਤ ਲਈ ਸਭ ਤੋਂ ਵੱਡੀ ਟੀ-20 ਸਾਂਝੇਦਾਰੀ
ਇਸ ਵਾਲੇ ਦੇ ਟੀ-20 ਮੈਚ ਵਿੱਚ ਦੀਪਕ ਹੁੱਡਾ ਅਤੇ ਸੰਜੂ ਸੈਮਸ ਨੇ ਇੱਕ ਸ਼ਾਨਦਾਰ ਪਾਰੀ ਖੇਡੀ ਹੈ। ਦੀਪਕ ਹੁੱਡਾ ਅਤੇ ਸੰਜੂ ਸੈਮਸਨ ਨੇ ਦੂਜੀ ਵਿਕਟ ਲਈ 176 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਕੀਤੀ। ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤ ਲਈ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਸਾਂਝੇਦਾਰੀ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਕੇਐਲ ਰਾਹੁਲ ਅਤੇ ਰੋਹਿਤ ਸ਼ਰਮਾ ਦੇ ਨਾਂ ਸੀ। ਰਾਹੁਲ ਅਤੇ ਰੋਹਿਤ ਨੇ ਸਾਲ 2017 'ਚ ਸ਼੍ਰੀਲੰਕਾ ਖਿਲਾਫ 165 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ।
ਹੁੱਡਾ ਅਤੇ ਸੈਮਸਨ ਵਿਚਾਲੇ ਇਹ ਸਾਂਝੇਦਾਰੀ ਟੀ-20 ਕ੍ਰਿਕਟ 'ਚ 9ਵੀਂ ਸਭ ਤੋਂ ਵੱਡੀ ਸਾਂਝੇਦਾਰੀ ਹੈ। ਹੁੱਡਾ ਨੇ ਆਪਣੀ ਪਾਰੀ 'ਚ 9 ਚੌਕੇ ਅਤੇ 4 ਛੱਕੇ ਲਗਾਏ। ਬੱਲੇਬਾਜ਼ੀ ਦੌਰਾਨ ਹੁੱਡਾ ਨੇ ਫਰੰਟ ਫੁੱਟ ਅਤੇ ਬੈਕ ਫੁੱਟ 'ਤੇ ਕਈ ਸ਼ਾਨਦਾਰ ਸ਼ਾਟ ਲਗਾਏ।
ਆਇਰਲੈਂਡ ਖਿਲਾਫ ਟੀ-20 ਦਾ ਦੂਜਾ ਸਭ ਤੋਂ ਵੱਡਾ ਸਕੋਰ
ਭਾਰਤ ਨੇ ਆਇਰਲੈਂਡ ਖਿਲਾਫ 225 ਦੌੜਾਂ ਬਣਾਈਆਂ ਸਨ। ਇਹ ਆਇਰਲੈਂਡ ਦੇ ਖਿਲਾਫ ਹੁਣ ਤੱਕ ਦਾ ਦੂਜਾ ਸਭ ਤੋਂ ਵੱਡਾ ਟੀ-20 ਸਕੋਰ ਹੈ। ਇਸ ਤੋਂ ਪਹਿਲਾਂ ਸਕਾਟਲੈਂਡ ਨੇ ਆਇਰਲੈਂਡ ਖਿਲਾਫ 252 ਦੌੜਾਂ ਬਣਾਈਆਂ ਸਨ।
ਭਾਰਤ ਦੀਆਂ 225 ਦੌੜਾਂ ਦੇ ਜਵਾਬ ਵਿੱਚ ਆਇਰਲੈਂਡ ਨੇ ਵੀ ਤੇਜ਼ ਸ਼ੁਰੂਆਤ ਕੀਤੀ ਅਤੇ ਦੌੜਾਂ ਦਾ ਪਿੱਛਾ ਕਰਨ ਵਿੱਚ ਭਾਰਤ ਨੂੰ ਸਖ਼ਤ ਮੁਕਾਬਲਾ ਦਿੱਤਾ। ਇਕ ਸਮੇਂ ਤਾਂ ਮੈਚ ਭਾਰਤ ਦੇ ਹੱਥੋਂ ਖਿਸਕਦਾ ਨਜ਼ਰ ਆ ਰਿਹਾ ਸੀ। ਅੰਤ ਵਿੱਚ ਭਾਰਤ ਨੇ ਇਹ ਮੈਚ 4 ਦੌੜਾਂ ਦੇ ਫਰਕ ਨਾਲ ਜਿੱਤ ਲਿਆ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cricket, Cricket News, Indian cricket team, Sports