ਨਵੀਂ ਦਿੱਲੀ- ਹਰਮਨਪ੍ਰੀਤ ਕੌਰ ਦੀ ਅਗਵਾਈ 'ਚ ਭਾਰਤੀ ਮਹਿਲਾ ਟੀਮ ਨੇ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਟੂਰਨਾਮੈਂਟ ਦੇ ਗਰੁੱਪ ਗੇੜ ਦੇ ਆਪਣੇ ਆਖਰੀ ਮੈਚ ਵਿੱਚ, ਭਾਰਤੀ ਟੀਮ ਨੇ ਡਕਵਰਥ-ਲੁਈਸ ਨਿਯਮ ਦੀ ਵਰਤੋਂ ਕਰਦੇ ਹੋਏ ਆਇਰਲੈਂਡ ਨੂੰ 5 ਦੌੜਾਂ ਨਾਲ ਹਰਾਇਆ। ਟੀਮ ਦੀ ਇਹ ਤੀਜੀ ਜਿੱਤ ਹੈ। ਮੈਚ 'ਚ ਪਹਿਲਾਂ ਖੇਡਦਿਆਂ ਭਾਰਤ ਨੇ 6 ਵਿਕਟਾਂ 'ਤੇ 155 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ 87 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਦੇ ਜਵਾਬ 'ਚ ਆਇਰਲੈਂਡ ਨੇ 8.2 ਓਵਰਾਂ 'ਚ 2 ਵਿਕਟਾਂ 'ਤੇ 54 ਦੌੜਾਂ ਬਣਾ ਲਈਆਂ ਸਨ। ਟੀਮ ਹੁਣ ਸੈਮੀਫਾਈਨਲ 'ਚ ਆਸਟ੍ਰੇਲੀਆ ਨਾਲ ਭਿੜ ਸਕਦੀ ਹੈ। ਕੰਗਾਰੂ ਟੀਮ ਟੂਰਨਾਮੈਂਟ ਦੀ ਡਿਫੈਂਡਿੰਗ ਚੈਂਪੀਅਨ ਹੈ। 2020 ਦੇ ਫਾਈਨਲ ਵਿੱਚ ਉਸ ਨੇ ਭਾਰਤੀ ਟੀਮ ਨੂੰ ਹੀ ਹਰਾਇਆ ਸੀ।
ਭਾਰਤੀ ਮਹਿਲਾ ਟੀਮ ਨੇ ਫਾਈਨਲ 'ਚ ਥਾਂ ਜ਼ਰੂਰ ਬਣਾ ਲਈ ਹੈ ਪਰ ਸ਼ੈਫਾਲੀ ਵਰਮਾ ਹੁਣ ਤੱਕ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕੀ ਹੈ। ਅਜਿਹੇ 'ਚ ਟੀਮ ਸੈਮੀਫਾਈਨਲ 'ਚ ਪਲੇਇੰਗ ਇਲੈਵਨ 'ਚ ਬਦਲਾਅ ਕਰ ਸਕਦੀ ਹੈ। 19 ਸਾਲਾ ਸ਼ੈਫਾਲੀ ਨੇ ਪਾਕਿਸਤਾਨ ਖਿਲਾਫ ਪਹਿਲੇ ਮੈਚ 'ਚ 33 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਉਹ ਵੈਸਟਇੰਡੀਜ਼ ਖਿਲਾਫ 28, ਇੰਗਲੈਂਡ ਖਿਲਾਫ 8 ਅਤੇ ਆਇਰਲੈਂਡ ਖਿਲਾਫ 24 ਦੌੜਾਂ ਹੀ ਬਣਾ ਸਕੀ। ਦੂਜੇ ਪਾਸੇ ਸਮ੍ਰਿਤੀ ਮੰਧਾਨਾ ਨੇ ਹੁਣ ਤੱਕ 3 ਪਾਰੀਆਂ 'ਚ 2 ਅਰਧ ਸੈਂਕੜੇ ਲਗਾਏ ਹਨ।
ਸ਼ੇਫਾਲੀ ਵਰਮਾ ਦਾ ਟੀ-20 ਇੰਟਰਨੈਸ਼ਨਲ 'ਚ ਹੈ ਚੰਗਾ ਰਿਕਾਰਡ
ਸ਼ੇਫਾਲੀ ਵਰਮਾ ਦਾ ਟੀ-20 ਇੰਟਰਨੈਸ਼ਨਲ 'ਚ ਚੰਗਾ ਰਿਕਾਰਡ ਹੈ। ਉਨ੍ਹਾਂ ਨੇ 55 ਮੈਚਾਂ ਦੀਆਂ 55 ਪਾਰੀਆਂ 'ਚ 25 ਦੀ ਔਸਤ ਨਾਲ 1324 ਦੌੜਾਂ ਬਣਾਈਆਂ ਹਨ। ਸ਼ੇਫਾਲੀ ਨੇ 5 ਅਰਧ ਸੈਂਕੜੇ ਲਗਾਏ ਹਨ। ਇਸ ਵਿੱਚ 73 ਦੌੜਾਂ ਦੀ ਵੱਡੀ ਪਾਰੀ ਵੀ ਸ਼ਾਮਲ ਹੈ। ਇਸ ਦੌਰਾਨ ਉਸ ਦਾ ਸਟ੍ਰਾਈਕ ਰੇਟ 132 ਹੈ, ਜੋ ਕਿ ਬਹੁਤ ਵਧੀਆ ਹੈ। ਇਸ ਦੇ ਨਾਲ ਹੀ ਟੀ-20 ਟੀਮ ਦੀ ਉਪ ਕਪਤਾਨ ਸਮ੍ਰਿਤੀ ਮੰਧਾਨਾ ਨੇ ਵੈਸਟਇੰਡੀਜ਼ ਖਿਲਾਫ 10, ਇੰਗਲੈਂਡ ਖਿਲਾਫ 52 ਅਤੇ ਆਇਰਲੈਂਡ ਖਿਲਾਫ 87 ਦੌੜਾਂ ਦੀ ਵੱਡੀ ਪਾਰੀ ਖੇਡੀ। ਟੀਮ ਇੰਡੀਆ ਨੂੰ ਵਿਸ਼ਵ ਕੱਪ 'ਚ ਹੁਣ ਤੱਕ ਇੰਗਲੈਂਡ ਤੋਂ ਇਕਲੌਤੀ ਹਾਰ ਮਿਲੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Match, Sports, Women's World Cup 2022