Home /News /sports /

IND vs SA 2nd T20: ਭਾਰਤ-ਦੱਖਣੀ ਅਫਰੀਕਾ ਨੂੰ ਦੇਵੇਗਾ ਟੱਕਰ, ਸੀਰੀਜ਼ 'ਤੇ ਕਬਜ਼ੇ ਲਈ ਤਿਆਰ ਟੀਮ ਇੰਡੀਆ

IND vs SA 2nd T20: ਭਾਰਤ-ਦੱਖਣੀ ਅਫਰੀਕਾ ਨੂੰ ਦੇਵੇਗਾ ਟੱਕਰ, ਸੀਰੀਜ਼ 'ਤੇ ਕਬਜ਼ੇ ਲਈ ਤਿਆਰ ਟੀਮ ਇੰਡੀਆ

IND vs SA 2nd T20: ਭਾਰਤ-ਦੱਖਣੀ ਅਫਰੀਕਾ ਨੂੰ ਦੇਵੇਗਾ ਟੱਕਰ, ਸੀਰੀਜ਼ 'ਤੇ ਕਬਜ਼ੇ ਲਈ ਤਿਆਰ ਟੀਮ ਇੰਡੀਆ

IND vs SA 2nd T20: ਭਾਰਤ-ਦੱਖਣੀ ਅਫਰੀਕਾ ਨੂੰ ਦੇਵੇਗਾ ਟੱਕਰ, ਸੀਰੀਜ਼ 'ਤੇ ਕਬਜ਼ੇ ਲਈ ਤਿਆਰ ਟੀਮ ਇੰਡੀਆ

IND vs SA 2nd T20: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਜਾਰੀ ਟੀ-20 ਮੁਕਾਬਲਿਆਂ ਦੀ ਲੜੀ ਦਾ ਦੂਜਾ ਮੁਕਾਬਲਾ 2 ਅਕਤੂਬਰ ਨੂੰ ਖੇਡਿਆ ਜਾਵੇਗਾ। ਇਹ ਮੁਕਾਬਲਾ ਐਤਵਾਰ ਨੂੰ ਬਰਸਾਪਾਰਾ ਸਟੇਡੀਅਮ 'ਚ ਹੋਣਾ ਹੈ।ਇਸ ਮੁਕਾਬਲੇ ਤੋਂ ਪਹਿਲਾਂ ਕੁਝ ਭਾਰਤੀ ਖਿਡਾਰੀਆਂ ਨੇ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਹਨ। ਯੁਜਵੇਂਦਰ ਚਾਹਲ ਅਤੇ ਸ਼੍ਰੇਅਸ ਅਈਅਰ ਨੇ ਫਲਾਈਟ ਅਤੇ ਏਅਰਪੋਰਟ ਦੇ ਅੰਦਰ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ।

ਹੋਰ ਪੜ੍ਹੋ ...
  • Share this:

    IND vs SA 2nd T20: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਜਾਰੀ ਟੀ-20 ਮੁਕਾਬਲਿਆਂ ਦੀ ਲੜੀ ਦਾ ਦੂਜਾ ਮੁਕਾਬਲਾ 2 ਅਕਤੂਬਰ ਨੂੰ ਖੇਡਿਆ ਜਾਵੇਗਾ। ਇਹ ਮੁਕਾਬਲਾ ਐਤਵਾਰ ਨੂੰ ਬਰਸਾਪਾਰਾ ਸਟੇਡੀਅਮ 'ਚ ਹੋਣਾ ਹੈ।ਇਸ ਮੁਕਾਬਲੇ ਤੋਂ ਪਹਿਲਾਂ ਕੁਝ ਭਾਰਤੀ ਖਿਡਾਰੀਆਂ ਨੇ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਹਨ। ਯੁਜਵੇਂਦਰ ਚਾਹਲ ਅਤੇ ਸ਼੍ਰੇਅਸ ਅਈਅਰ ਨੇ ਫਲਾਈਟ ਅਤੇ ਏਅਰਪੋਰਟ ਦੇ ਅੰਦਰ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਇਸ ਟੀ-20 ਮੈਚਾਂ ਦੀ ਲੜੀ ਦੇ ਪਹਿਲੇ ਮੁਕਾਬਲੇ ਵਿੱਚ ਭਾਰਤੀ ਗੇਂਦਬਾਜ਼ਾਂ ਨੇ ਖਤਰਨਾਕ ਇਨਸਵਿੰਗਰ ਨਾਲ ਦੱਖਣੀ ਅਫਰੀਕਾ ਦੇ ਬੱਲੇਬਾਜ਼ਾਂ ਨੂੰ ਹੈਰਾਨ ਕਰ ਦਿੱਤਾ। ਦੂਜੇ ਮੈਚ ਵਿੱਚ ਵੀ ਅਜਿਹਾ ਹੀ ਹੋਣ ਦੀ ਉਮੀਦ ਹੈ।

    ਬਰਸਾਪਾਰਾ ਸਟੇਡੀਅਮ ਦੀ ਪਿੱਚ ਕਿਵੇਂ ਹੈ?

    ਗੁਹਾਟੀ ਦੇ ਬਾਰਸਾਪਾਰਾ ਕ੍ਰਿਕੇਟ ਸਟੇਡੀਅਮ ਵਿੱਚ ਇਸ ਤੋਂ ਪਹਿਲਾਂ ਅਕਤੂਬਰ 2017 ਵਿੱਚ ਸਿਰਫ਼ ਇੱਕ ਟੀ-20 ਅੰਤਰਰਾਸ਼ਟਰੀ ਮੈਚ ਖੇਡਿਆ ਗਿਆ ਸੀ।ਇਸ ਮੁਕਬਲੇ ਵਿੱਚ ਆਸਟ੍ਰੇਲੀਆ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ। ਇਸ ਮੈਦਾਨ 'ਤੇ ਜਨਵਰੀ 2020 ਵਿੱਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਦੂਜਾ ਟੀ-20 ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਸੀ। 2017-2021 ਤੱਕ ਇਸ ਮੈਦਾਨ 'ਤੇ 16 ਟੀ-20 ਮੈਚਾਂ ਦਾ ਔਸਤ ਸਕੋਰ ਸਿਰਫ਼ 138.8 ਦੌੜਾਂ ਹੈ। ਜਿਸ ਤੋਂ ਸਾਬਤ ਹੁੰਦਾ ਹੈ ਕਿ ਇਹ ਟੀ-20 ਮੈਚਾਂ ਵਿੱਚ ਟੀਮਾਂ ਲਈ ਹਾਈ ਸਕੋਰਿੰਗ ਨਹੀਂ ਰਿਹਾ ਹੈ। ਇਸ ਤੋਂ ਇਲਾਵਾ ਇੱਥੇ ਕੋਈ ਵੀ ਟੀਮ ਹੁਣ ਤੱਕ ਕੁੱਲ 180 ਤੋਂ ਵੱਧ ਦੌੜਾਂ ਨਹੀਂ ਬਣਾ ਸਕੀ ਹੈ। ਪੰਜ ਸਾਲ ਬਾਅਦ ਲੋਕਲ ਕ੍ਰਿਕੇਟ ਪ੍ਰੇਮੀ ਟੀ-20 ਮੈਚ ਦਾ ਆਨੰਦ ਲੈਣ ਲਈ ਤਿਆਰ ਹਨ।

    ਜਾਣੋ ਕਿਵੇਂ ਰਹੇਗਾ ਮੌਸਮ ਦਾ ਮਿਜਾਜ਼?

    ਮੌਸਮ ਵਿਭਾਗ ਮੁਤਾਬਕ ਮੁਕਾਬਲੇ ਦੌਰਾਨ ਗੁਹਾਟੀ ਵਿੱਚ ਤਾਪਮਾਨ 28 ਡਿਗਰੀ ਰਹਿਣ ਦੀ ਸੰਭਾਵਨਾ ਹੈ। ਪਰ ਉਸ ਰਾਤ ਵੀ 99 ਫੀਸਦੀ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਛੇ ਫੀਸਦੀ ਗਰਜ-ਤੂਫਾਨ ਦੀ ਸੰਭਾਵਨਾ ਹੈ। ਇਸ ਲਈ 2 ਅਕਤੂਬਰ ਨੂੰ ਹੋਣ ਵਾਲੇ ਮੈਚ ਵਿੱਚ ਵਿਘਨ ਪੈ ਸਕਦਾ ਹੈ ਜਾਂ ਦੇਰੀ ਹੋ ਸਕਦੀ ਹੈ। ਹਾਲਾਂਕਿ ਅਸਾਮ ਕ੍ਰਿਕਟ ਸੰਘ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਕੁਦਰਤ ਦੇ ਪ੍ਰਕੋਪ ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਲਈ ਪੂਰੀ ਤਰ੍ਹਾਂ ਤਿਆਰ ਹਨ। ਹੁਣ ਇਹ ਦੇਖਣਾ ਹੋਵੇਗਾ ਕਿ ਇਸ ਮੁਕਾਬਲੇ ਵਿੱਚ ਭਾਰਤੀ ਗੇਂਦਬਾਜ਼ ਅਤੇ ਬੱਲੇਬਾਜ਼ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੇ ਹਨ ਅਤੇ ਕੀ ਭਾਰਤ ਦੀ ਟੀਮ ਇਸ ਮੁਕਾਬਲੇ ਨੂੰ ਜਿੱਤ ਕੇ ਸੀਰੀਜ਼ 'ਤੇ ਆਪਣਾ ਕਬਜ਼ਾ ਕਰਨ ਵਿੱਚ ਕਾਮਯਾਬ ਹੁੰਦੀ ਹੈ ਜਾਂ ਨਹੀਂ।

    Published by:Rupinder Kaur Sabherwal
    First published:

    Tags: Cricket, Cricket News, Cricket news update, India, South Africa, Sports, T-20, T20 World Cup