Home /News /sports /

IND vs SA 2nd T20: ਖਿਡਾਰੀਆਂ ਦੀ ਜਗ੍ਹਾ ਮੈਦਾਨ 'ਚ ਖੇਡਣ ਉਤਰਿਆ ਸੱਪ, ਲੋਕ ਹੋਏ ਹੈਰਾਨ, ਦੇਖੋ Video

IND vs SA 2nd T20: ਖਿਡਾਰੀਆਂ ਦੀ ਜਗ੍ਹਾ ਮੈਦਾਨ 'ਚ ਖੇਡਣ ਉਤਰਿਆ ਸੱਪ, ਲੋਕ ਹੋਏ ਹੈਰਾਨ, ਦੇਖੋ Video

IND vs SA 2nd T20: ਖਿਡਾਰੀਆਂ ਦੀ ਜਗ੍ਹਾ ਮੈਦਾਨ 'ਚ ਖੇਡਣ ਉਤਰਿਆ ਸੱਪ, ਲੋਕ ਹੋਏ ਹੈਰਾਨ, ਦੇਖੋ Video

IND vs SA 2nd T20: ਖਿਡਾਰੀਆਂ ਦੀ ਜਗ੍ਹਾ ਮੈਦਾਨ 'ਚ ਖੇਡਣ ਉਤਰਿਆ ਸੱਪ, ਲੋਕ ਹੋਏ ਹੈਰਾਨ, ਦੇਖੋ Video

ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਐਤਵਾਰ (2 ਅਕਤੂਬਰ) ਨੂੰ ਗੁਹਾਟੀ 'ਚ ਦੂਜਾ ਟੀ-20 ਮੈਚ ਖੇਡਿਆ ਗਿਆ। ਭਾਰਤੀ ਟੀਮ ਨੇ ਇੱਥੇ ਪਹਿਲਾਂ ਬੱਲੇਬਾਜ਼ੀ ਕੀਤੀ ਪਰ ਇਸ ਮੈਚ ਵਿੱਚ ਅਜੀਬ ਘਟਨਾ ਵਾਪਰੀ। ਕ੍ਰਿਕਟ ਮੈਚਾਂ ਵਿਚਕਾਰ ਪ੍ਰਸ਼ੰਸਕਾਂ ਦੇ ਦਾਖਲ ਹੋਣ ਦੀਆਂ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਕਈ ਸਮੇਂ ਕੁੱਤਿਆਂ ਅਤੇ ਬਿੱਲੀਆਂ ਦੇ ਵੀ ਦਾਖਲ ਹੋਣ ਦੀਆਂ ਘਟਨਾਵਾਂ ਨੂੰ ਹਰ ਕਿਸੇ ਨੇ ਦੇਖਿਆ ਹੈ।

ਹੋਰ ਪੜ੍ਹੋ ...
 • Share this:

  ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਐਤਵਾਰ (2 ਅਕਤੂਬਰ) ਨੂੰ ਗੁਹਾਟੀ 'ਚ ਦੂਜਾ ਟੀ-20 ਮੈਚ ਖੇਡਿਆ ਗਿਆ। ਭਾਰਤੀ ਟੀਮ ਨੇ ਇੱਥੇ ਪਹਿਲਾਂ ਬੱਲੇਬਾਜ਼ੀ ਕੀਤੀ ਪਰ ਇਸ ਮੈਚ ਵਿੱਚ ਅਜੀਬ ਘਟਨਾ ਵਾਪਰੀ। ਕ੍ਰਿਕਟ ਮੈਚਾਂ ਵਿਚਕਾਰ ਪ੍ਰਸ਼ੰਸਕਾਂ ਦੇ ਦਾਖਲ ਹੋਣ ਦੀਆਂ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਕਈ ਸਮੇਂ ਕੁੱਤਿਆਂ ਅਤੇ ਬਿੱਲੀਆਂ ਦੇ ਵੀ ਦਾਖਲ ਹੋਣ ਦੀਆਂ ਘਟਨਾਵਾਂ ਨੂੰ ਹਰ ਕਿਸੇ ਨੇ ਦੇਖਿਆ ਹੈ। ਪਰ ਇਸ ਮੈਚ 'ਚ ਜਦੋਂ ਟੀਮ ਇੰਡੀਆ ਦੀ ਪਾਰੀ ਦਾ 8ਵਾਂ ਓਵਰ ਚੱਲ ਰਿਹਾ ਸੀ ਤਾਂ ਉਸ ਸਮੇਂ ਮੈਦਾਨ 'ਚ ਸੱਪ ਆ ਗਿਆ, ਜਿਸ ਕਾਰਨ ਖੇਡ ਨੂੰ ਰੋਕਣਾ ਪਿਆ।

  ਇੱਥੇ ਹਰ ਕੋਈ ਹੈਰਾਨ ਹੋ ਗਿਆ ਅਤੇ ਸੱਪ ਨੂੰ ਦੇਖਣ ਲੱਗਾ। ਦਰਅਸਲ ਕੇਸ਼ਵ ਮਹਾਰਾਜ ਅੱਠਵੇਂ ਓਵਰ ਦੀ ਸ਼ੁਰੂਆਤ 'ਚ ਗੇਂਦਬਾਜ਼ੀ ਕਰਨ ਆਏ ਸਨ। ਹਾਲਾਂਕਿ, ਓਵਰ ਸ਼ੁਰੂ ਹੋਣ ਤੋਂ ਪਹਿਲਾਂ, ਦੱਖਣੀ ਅਫਰੀਕਾ ਦੇ ਕੁਝ ਖਿਡਾਰੀ ਆਨਫੀਲਡ ਅੰਪਾਇਰ ਕੋਲ ਭੱਜੇ ਅਤੇ ਉਨ੍ਹਾਂ ਨੂੰ ਕਿਹਾ ਕਿ ਮੈਦਾਨ ਵਿੱਚ ਇੱਕ ਸੱਪ ਹੈ। ਇਸ ਦੌਰਾਨ ਗਰਾਊਂਡ ਸਟਾਫ਼ ਦੌੜ ਕੇ ਮੈਦਾਨ ’ਤੇ ਆ ਗਏ ਅਤੇ ਸੱਪ ਨੂੰ ਫੜ ਕੇ ਬਾਹਰ ਕੱਢ ਲਿਆ ਗਿਆ। ਕਰੀਬ 10 ਮਿੰਟ ਤੱਕ ਮੈਚ ਨੂੰ ਰੋਕਿਆ ਗਿਆ।

  ਦੂਜੇ ਪਾਸੇ ਮੈਚ ਦੀ ਗੱਲ ਕਰੀਏ ਤਾਂ ਇਸ ਮੈਚ 'ਚ ਸੀਰੀਜ਼ 'ਚ 1-0 ਦੀ ਬੜ੍ਹਤ ਨਾਲ ਪਹੁੰਚੀ ਟੀਮ ਇੰਡੀਆ ਨੂੰ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨੀ ਪਈ। ਰਾਹੁਲ ਅਤੇ ਰੋਹਿਤ ਨੇ ਪਹਿਲੀ ਵਿਕਟ ਲਈ 96 ਦੌੜਾਂ ਜੋੜੀਆਂ।ਕੇਐਲ ਰਾਹੁਲ ਨੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ 20ਵਾਂ ਅਰਧ ਸੈਂਕੜਾ ਲਗਾਇਆ। ਉਹ 28 ਗੇਂਦਾਂ 'ਚ 57 ਦੌੜਾਂ ਬਣਾ ਕੇ ਮਹਾਰਾਜ ਦੀ ਗੇਂਦ 'ਤੇ ਐਲਬੀਡਬਲਿਊ ਆਊਟ ਹੋ ਗਏ। ਭਾਰਤ ਨੇ ਇਸ ਮੈਚ ਵਿੱਚ 237 ਦੌੜਾਂ ਦਾ ਵੱਡਾ ਸਕੋਰ ਬਣਾਇਆ। ਜਵਾਬ ਵਿੱਚ ਦੱਖਣੀ ਅਫਰੀਕਾ ਦੀ ਟੀਮ ਮਿਲਰ ਦੇ ਸੈਂਕੜੇ ਦੇ ਬਾਵਜੂਦ 221 ਦੌੜਾਂ ਹੀ ਬਣਾ ਸਕੀ ਅਤੇ ਭਾਰਤ ਨੇ ਇਹ ਮੈਚ 16 ਦੌੜਾਂ ਨਾਲ ਜਿੱਤ ਲਿਆ।

  Published by:Drishti Gupta
  First published:

  Tags: Cricket News, Cricket news update, Indian cricket team, Sports